ਸ਼੍ਰੋਮਣੀ ਅਕਾਲੀ ਦਲ ਵੱਲੋਂ ਇਤਿਹਾਸਕ ਯਾਦਗਾਰਾਂ ਅਤੇ ਦਰਬਾਰ ਸਾਹਿਬ ਦੇ ਦੁਆਲੇ 'ਵਿਰਾਸਤੀ ਮਾਰਗ' ਦਾ ਨਿਰਮਾਣ ਮਾਣਮੱਤਾ ਅਤੇ ਸਲਾਘਾਯੋਗ-ਬੱਬੀ ਬਾਦਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 3 November 2016

ਸ਼੍ਰੋਮਣੀ ਅਕਾਲੀ ਦਲ ਵੱਲੋਂ ਇਤਿਹਾਸਕ ਯਾਦਗਾਰਾਂ ਅਤੇ ਦਰਬਾਰ ਸਾਹਿਬ ਦੇ ਦੁਆਲੇ 'ਵਿਰਾਸਤੀ ਮਾਰਗ' ਦਾ ਨਿਰਮਾਣ ਮਾਣਮੱਤਾ ਅਤੇ ਸਲਾਘਾਯੋਗ-ਬੱਬੀ ਬਾਦਲ

ਹਰਸੁਖਇੰਦਰ ਸਿੰਘ ਬੱਬੀ ਬਾਦਲ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ
ਚੰਡੀਗੜ੍ਹ 3 ਨਵੰਬਰ (ਬਲਜੀਤ ਰਾਏ)- ਸ਼੍ਰੋਮਣੀ ਅਕਾਲੀ ਦਲ ਨੇ ਵਿਕਾਸ ਦੇ ਮਾਰਗ 'ਤੇ ਬਹੁਤ ਮੀਲ ਪੱਥਰ ਗੱਡੇ, ਪਰ ਜਿਨ੍ਹਾਂ ਪ੍ਰਾਪਤੀਆਂ 'ਤੇ ਸਮੁੱਚੇ ਪੰਜਾਬੀਆਂ ਦੀਆਂ ਦਿਲ ਦੀਆਂ ਤਾਰਾਂ ਜੁੜੀਆਂ ਹੋਇਆ ਨੇ ਉਹ ਹਨ ਇਤਿਹਾਸਕ ਪੰਥਕ ਯਾਦਗਾਰਾਂ, ਜੰਗੇ ਆਜਾਦੀ, ਭਗਵਾਨ ਵਾਲਮੀਕ ਜੀ ਦਾ ਤੀਰਥ, ਫੌਜੀ ਜੰਗਾ ਵਿੱਚ ਕੁਰਬਾਨੀਆਂ ਅਤੇ ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਸੁੰਦਰੀਕਰਨ ਪ੍ਰਾਜੈਕਟ ਅਤੇ ਵਿਸ਼ਵ ਦਾ ਬਿਹਤਰੀਨ ਵਿਰਾਸਤੀ ਮਾਰਗ ਸ਼ਾਮਿਲ ਹੈ। ਇਹ ਮਹਾਨ ਕਾਰਜ ਪੰਜਾਬ ਦੇ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨਿੱਜੀ ਨਿਗਰਾਨੀ ਕਾਰਨ ਸੰਭਵ ਹੋਏ ਜਿਸ ਕਾਰਨ ਉਹ ਸਮੁੱਚੀ ਕੌਮ ਦੇ ਲਾਡਲੇ ਨੇਤਾ ਬਣ ਗਏ ਹਨ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਪਿੰਡ ਧਰਮਗੜ ਵਿੱਖੇ ਰਜਿੰਦਰ ਸਿੰਘ ਦੇ ਗ੍ਰਹਿ ਵਿੱਚ ਮੀਟਿੰਗ ਦੌਰਾਨ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਸਰਕਾਰਾ ਭਾਵੇ ਆਉਂਦੀਆਂ ਜਾਦੀਆਂ ਹਨ ਪਰ ਜੋ ਸੇਵਾ ਸ਼੍ਰੋਮਣੀ ਅਕਾਲੀ ਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਨਿਭਾਈ ਉਹ ਇਤਿਹਾਸ ਵਿੱਚ ਦਰਜ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲਭਾਜਪਾ ਸਰਕਾਰ ਨੇ ਹਮੇਸਾ ਆਪਣੇ ਇਤਿਹਾਸ ਤੇ ਵਿਰਸੇ ਨੂੰ ਯਾਦ ਰੱਖਿਆ ਹੈ। ਇਸ ਮੌਕੇ ਰਜਿੰਦਰ ਸਿੰਘ ਧਰਮਗੜ ਮੀਤ ਪ੍ਰਧਾਨ, ਦੀਦਾਰ ਸਿੰਘ, ਗੁਰਜੀਵਨ ਸਿੰਘ, ਸੁਖਮੰਤਰ ਸਿੰਘ, ਇਕਬਾਲ ਸਿੰਘ, ਸੁਖਪ੍ਰੀਤ ਸਿੰਘ, ਹਰਭਜਨ ਸਿੰਘ, ਨਰਿੰਦਰ ਸਿੰਘ, ਜਸਵੀਰ ਸਿੰਘ, ਮੇਜਰ ਸਿੰਘ, ਪ੍ਰੀਤਮ ਸਿੰਘ, ਜੁਗਰਾਜ ਸਿੰਘ, ਸੁਖਵਿੰਦਰ ਸਿੰਘ, ਜਗਦੀਪ ਸਿੰਘ ਲੱਕੀ, ਜਸਰਾਜ ਸਿੰਘ ਸੋਨੂੰ, ਅਮਨਪ੍ਰੀਤ ਸਿੰਘ, ਹਰਦੀਪ ਸਿੰਘ, ਸਪਿੰਦਰ ਸਿੰਘ, ਦਵਿੰਦਰ ਸਿੰਘ, ਗੁਰਮੇਲ ਸਿੰਘ ਲੰਬੜਦਾਰ, ਮੋਹਨ ਸਿੰਘ, ਲਾਭ ਸਿੰਘ, ਗੁਰਚਰਨ ਸਿੰਘ ਆਦਿ ਹਾਜਰ ਸਨ।

No comments:

Post Top Ad

Your Ad Spot