ਸੇਂਟ ਸੋਲਜਰ ਇੰਟਰ ਕਾਲਜ ਵਿੱਚ ਇੰਪਲਸ 16 - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 16 November 2016

ਸੇਂਟ ਸੋਲਜਰ ਇੰਟਰ ਕਾਲਜ ਵਿੱਚ ਇੰਪਲਸ 16

ਮੰਨਾ ਮੰਡ ਦੇ ਨਾਲ ਨਾਲ ਕਈ ਕਲਾਕਾਰਾਂ ਨੇ ਬਿਖੇਰੇ ਰੰਗ
ਜਲੰਧਰ 16 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਟਰ ਕਾਲਜ ਵਲੋਂ ਇੰਟਰ ਸਕੂਲ ਮੀਟ “ਇੰਪਲਸ 16“ ਕਰਵਾਇਆ ਗਿਆ ਜਿਸ ਵਿਚ ਡੀ.ਸੀ.ਪੀ ਸਤੀਸ਼ ਕੁਮਾਰ ਸ਼ਰਮਾ, ਏ.ਸੀ.ਪੀ ਦੀਪਿਕਾ ਸਿੰਘ, ਦਿਨੇਸ਼ ਔਲਖ (ਸਪੀਡ ਰਿਕਾਰਡਸ) ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰਸ ਪ੍ਰੋ.ਮਨਹਰ ਅਰੋੜਾ, ਕਰਨਲ ਆਰ.ਕੇ ਖੰਨਾ, ਪ੍ਰਿੰਸੀਪਲ ਮਨਗਿੰਦਰ ਸਿੰਘ ਵਲੋਂ ਕੀਤਾ ਗਿਆ। ਇੰਟਰ ਸਕੂਲ ਮੀਟ ਵਿੱਚ ਰੰਗੋਲੀ, ਪੋਸਟਰ ਮੈਕਿੰਗ, ਪੋਇਮ ਰੇਸਿਟੇਸ਼ਨ, ਕੋਰਿਉਗ੍ਰਾਫੀ, ਫੋਕ ਸਾਂਗ, ਡੇਕਲਾਮੈਸ਼ਨ ਆਦਿ ਪ੍ਰਤੀਯੋਗਿਤਾਵਾਂ ਕਰਵਾਈਆਂ ਗਈਆਂ ਜਿਸ ਵਿੱਚ 18 ਤੋਂ ਜਿਆਦਾ ਸਕੂਲ਼ ਦੇ 200 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ। ਇਵੇਂਟਸ ਦੀ ਜਜਮੈਂਟ ਲਈ ਕਿਰਪਾਲ ਸਿੰਘ (ਪ੍ਰਸਿੱਧ ਮਿਊਜਿਕ ਕਲਾਕਾਰ), ਅਮਿਤ ਕੁਮਾਰ (ਐਚ.ੳ.ਡੀ, ਕਲਚਰਲ ਪ੍ਰੋਗਰਾਮ ਡਿਪਾਰਟਮੈਂਟ, ਐਲ.ਪੀ.ਯੂ), ਸ਼ਾਇਨਾ ਕੋਚਰ (ਇਵੇਂਟ ਮੈਨੇਜਰ) ਵਲੋਂ ਕੀਤੀ ਗਈ।ਪੰਜਾਬੀ ਫੋਕ ਜਗਤਾਰ ਰਿਆਜ਼, ਸਿੰਗਰ ਮੰਡ, ਲੱਕੀ ਸਿੰਘ ਦੁਰਗਾਪੁਰੀਆ, ਕਾਮੇਡਿਅਨ ਜੱਸੀ ਕੋਚਰ ਆਦਿ ਵਲੋਂ ਪਰਫਾਰਮ ਕਰਦੇ ਹੋਏ ਸਭ ਦਾ ਮੰਨੋਰੰਜਨ ਕੀਤਾ ਗਿਆ।ਇਸ ਮੌਕੇ ਉੱਤੇ ਡੈਕਲਾਮੈਸ਼ਨ ਵਿੱਚ ਸ਼ੁਸ਼ਮੀਤਾ ਰੇ (ਪਾਰਵਤੀ ਜੈਨ ਸਕੂਲ) ਨੇ ਪਹਿਲਾ, ਪਾਰੁਲ (ਡੀਐਸਐਸਪੀ ਗਰਲਸ ਸੀਨਿਅਰ ਸੈਕੇਂਡਰੀ ਸਕੂਲ, ਇੰਡਸਟਰੀਅਲ ਏਰਿਆ) ਨੇ ਦੂਸਰਾ ਸਥਾਨ, ਰੀਟਾ (ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ਼ ਮਾਨ ਨਗਰ) ਨੇ ਤੀਸਰਾ ਸਥਾਨ, ਪੋਇਮ ਰੇਸਿਟੇਸ਼ਨ ਵਿੱਚ ਸਾਰਿਕਾ ਸ਼ਰਮਾ (ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ) ਨੇ ਪਹਿਲਾ ਸਥਾਨ, ਗੀਤਾ ਸ਼ਰਮਾ (ਸਰੂਪ ਇੰਟਰਨੈਸ਼ਨਲ ਸਕੂਲ) ਨੇ ਦੂਸਰਾ ਸਥਾਨ, ਚਾਂਦਨੀ (ਡੀ.ਐਸ.ਐਸ.ਡੀ ਗਰਲਸ ਸੀਨਿਅਰ ਸੈਕੇਂਡਰੀ ਸਕੂਲ) ਨੇ ਤੀਸਰਾ, ਰੰਗੋਲੀ ਵਿੱਚ ਗੁਰਲੀਨ, ਅਮਨਪ੍ਰੀਤ (ਗੁਰੂ ਰਾਮਦਾਸ ਪਬਲਿਕ ਸਕੂਲ) ਨੇ ਪਹਿਲਾ ਸਥਾਨ, ਪਾਯਲ, ਤਾਨਿਆ( ਡੀਐਸਐਸਡੀ ਗਰਲਸ ਸੀਨਿਅਰ ਸੈਕੇਂਡਰੀ ਸਕੂਲ)  ਨੇ ਦੂਸਰਾ, ਅਲੀ, ਸੰਤੋਸ਼ (ਪਾਰਵਤੀ ਜੈਨ ਸਕੂਲ਼) ਅਤੇ ਨੇਹਾ, ਪ੍ਰਭਜੋਤ (ਮਾਤਾ ਗੁਜਰੀ ਹਾਈ ਸਕੂਲ) ਨੇ ਤੀਸਰਾ, ਪੋਸਟਰ ਮੈਕਿੰਗ ਵਿੱਚ ਨਾਕਿਤਾ ਦਾਦਾ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ) ਅਕਿੰਤ (ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਆਰ.ਈ.ਸੀ) ਨੇ ਦੂਸਰਾ, ਹਰਸਿਮਰਨ (ਗੁਰੂ ਅਮਰਦਾਸ ਪਬਲਿਕ ਸਕੂਲ) ਨੇ ਤੀਸਰਾ, ਸੁਨੀਲ ਨੇ ਪਹਿਲਾ, ਹਰਵਿੰਦਰ ਅਤੇ ਭਰਤ ਨੇ ਦੂਸਰਾ, ਪ੍ਰਭਦੀਪ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਆਏ ਹੋਏ ਮੁੱਖ ਮਹਿਮਾਨਾਂ ਵਲੋਂ ਜੇਤੂ ਰਹੇ ਸਭ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ।ਇਸਦੇ ਨਾਲ ਹੀ ਪ੍ਰੋ.ਕਿਰਪਾਲ ਸਿੰਘ ਨੂੰ ਲੇਟ ਸ਼੍ਰੀਮਤੀ ਸ਼ਾਂਤਾ ਚੋਪੜਾ ਮੈਮੋਰਿਅਲ ਲਾਇਫਟਾਇਮ ਅਚੀਵਮੈਂਟ ਅਵਾਰਡ ਦਿੱਤਾ ਗਿਆ।

No comments:

Post Top Ad

Your Ad Spot