88 ਸਾਲਾ ਬੇਬੇ ਨੇ 5 ਸਿਤਾਰਾ ਸਮੁੰਦਰੀ ਜ਼ਹਾਜ ਨੂੰ ਬਣਾਇਆ ਹੋਇਆ ਆਪਣਾ ਪੱਕਾ ਘਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 23 November 2016

88 ਸਾਲਾ ਬੇਬੇ ਨੇ 5 ਸਿਤਾਰਾ ਸਮੁੰਦਰੀ ਜ਼ਹਾਜ ਨੂੰ ਬਣਾਇਆ ਹੋਇਆ ਆਪਣਾ ਪੱਕਾ ਘਰ

ਜਿਨਾਂ ਜੀਉਣੀ ਹੈ ਜ਼ਿੰਦਗੀ-ਦਿਲ ਜਵਾਨ ਤੇ ਬਟੂਆ ਧਨਵਾਨ
88 ਸਾਲਾ ਬੇਬੇ ਦਾ ਸਮੁੰਦਰੀ ਜ਼ਹਾਜ ਵਿਚ ਬਣਿਆ ਕਮਰਾ ਤੇ ਹਾਸ਼ੀਏ ਵਿਚ ਬੇਬੇ 'ਮਾਮਾ ਲੀਅ'
ਆਕਲੈਂਡ 23 ਨਵੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਨੇਵੀ ਨੇ ਆਪਣੀ 75ਵੀਂ ਸਾਲਗਿਰਾ ਮਨਾਉਂਦਿਆਂ  ਕੇ ਪੂਰਾ ਹਫਤਾ ਭਾਰਤ ਸਮੇਤ 15 ਦੇਸ਼ਾਂ ਦੇ ਅੰਤਰਰ ਰਾਸ਼ਟਰੀ ਸਮੁੰਦਰੀ ਬੇੜੇ ਇਥੇ ਦੋ ਲੋਕਾਂ ਨੂੰ ਵਿਖਾਏ। ਇਹ ਸਮੁੰਦਰੀ ਬੇੜੇ ਅਤੇ ਸਮੁੰਦਰੀ ਜੰਗੀ ਜਹਾਜ਼ ਅੱਜ ਆਪਣੇ-ਆਪਣੇ ਦੇਸ਼ਾਂ ਨੂੰ ਵਾਪਿਸ ਰਵਾਨਾ ਹੋ ਗਏ। ਬਹੁਤ ਸਾਰੇ ਲੋਕਾਂ ਨੇ ਪਹਿਲੀ ਵਾਰ ਇਨਾਂ ਸਮੁੰਦਰੀ ਬੇੜਿਆਂ ਦੇ ਵਿਚ ਸਵਾਰ ਹੋ ਕੇ ਵੇਖਿਆ। ਸਮੁੰਦਰੀ ਸਫ਼ਰ ਕਰਨਾ ਜਾਂ ਕਹਿ ਲਈਏ ਵੱਡੇ ਕਰੂਜ (ਸਮੁੰਦਰੀ ਜ਼ਹਾਜ) ਵਿਚ ਸਫਰ ਕਰਨਾ ਆਮ ਲੋਕਾਂ ਦਾ ਸੁਪਨਾ ਬਣਿਆ ਰਹਿੰਦਾ ਹੈ। ਇਕ ਵਾਰ ਸਫਰ ਕਰਨ ਵਾਲਾ ਜਿੱਥੇ ਰੌਮਾਂਚਿਤ ਹੁੰਦਾ ਹੈ ਉਥੇ ਸਮੁੰਦਰੀ ਪਾਣੀ ਦੇ ਵਿਚ ਡਰ ਵੀ ਮਹਿਸੂਸ ਕਰਦਾ ਹੈ। ਪਰ ਸਦਕੇ ਜਾਈਏ ਫਲੋਰੀਡਾ ਦੀ ਇਕ 88 ਸਾਲਾ ਬੇਬੇ (ਲੀਅ ਵਾਚਸਟੀਟਰ) ਦੀ, ਜਿਸ ਨੇ ਆਪਣਾ ਜ਼ਮੀਨ ਉਤੇ ਬਣਿਆ ਘਰ-ਬਾਰ ਅਤੇ ਕਾਰਾਂ ਆਦਿ ਵੇਚ ਕੇ ਸਮੁੰਦਰੀ ਜ਼ਹਾਜ਼ ਨੂੰ ਹੀ ਆਪਣਾ ਪੱਕਾ ਘਰ ਕਈ ਸਾਲਾਂ ਤੋਂ ਬਣਾਇਆ ਹੋਇਆ ਹੈ। ਕਰੂਜ਼ ਦੇ ਵਿਚ ਛੋਟੇ ਨਾਂਅ 'ਮਾਮਾ ਲੀਅ' ਨਾਲ ਜਾਂਦੀ ਇਹ ਬੇਬੇ ਪਿਛਲੇ 8 ਸਾਲਾਂ ਤੋਂ 5 ਸਿਤਾਰਾ ਸਮੁੰਦਰੀ ਜ਼ਹਾਜ ਦੇ ਵਿਚ ਪੱਕੇ ਤੌਰ 'ਤੇ ਰਹਿ ਰਹੀ ਹੈ ਅਤੇ 100 ਤੋਂ ਵੱਧ ਮੁਲਕਾਂ ਦੇ ਵਿਚ ਘੁੰਮ ਚੁੱਕੀ ਹੈ। 1977 ਦੇ ਵਿਚ ਇਸਦਾ ਫੌਜੀ ਪਤੀ ਕੈਂਸਰ ਨਾਲ ਮਰ ਗਿਆ ਸੀ। ਆਪਣੇ ਇਸ ਫੈਸਲੇ ਨਾਲ ਇਸ ਬੇਬੇ ਨੇ ਆਪਣੇ ਪਤੀ ਦਾ ਮਰਨ ਵੇਲੇ ਦਾ ਇਕ ਵਚਨ ਵੀ ਨਿਭਾਇਆ ਹੈ ਜਦੋਂ ਉਸਨੇ ਕਿਹਾ ਸੀ ਕਿ ਸਮੁੰਦਰੀ ਜ਼ਹਾਜ ਵਿਚ ਸਫਰ ਕਰਨਾ ਜਾਰੀ ਰੱਖੀਂ। ਇਸਨੇ ਇਕ ਕਦਮ ਅੱਗੇ ਹੁੰਦਿਆ ਪੂਰਾ ਜੀਵਨ ਹੀ ਸਮੁੰਦਰੀ ਜ਼ਹਾਜ਼ ਵਿਚ ਗੁਜ਼ਾਰਨ ਦਾ ਫੈਸਲਾ ਲੈ ਲਿਆ। ਇਸਦੇ ਤਿੰਨ ਪੁੱਤਰ ਅਤੇ ਰਸਦਾ-ਵਸਦਾ ਪੋਤੇ-ਪੋਤੀਆਂ ਤੇ ਪੜਪੋਤੀਆਂ ਦਾ ਪਰਿਵਾਰ ਹੈ ਪਰ ਇਸਨੇ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜੀਉਣ ਦਾ ਫੈਸਲਾ ਲਿਆ ਹੋਇਆ ਹੈ।
ਕਹਿੰਦੇ ਨੇ ਜਦੋਂ ਦਿਲ ਜਵਾਨ ਹੋਵੇ ਅਤੇ ਬਟੂਆ ਧਨਵਾਨ ਹੋਵੇ ਤਾਂ ਹੌਂਸਲਾ ਕਰਨ ਬਾਅਦ ਸ਼ੌਕ ਆਪਣੇ ਆਪ ਪੂਰੇ ਹੁੰਦੇ ਚਲੇ ਜਾਂਦੇ ਹਨ। ਪੈਸੇ ਇਕੱਠੇ ਕਰਨ ਲਈ ਇਸਨੇ ਆਪਣਾ ਪੰਜ ਬੈਡ ਰੂਮ ਘਰ ਵੇਚ ਦਿੱਤਾ ਸੀ ਅਤੇ ਕਰੂਜ਼ ਦੇ ਵਿਚ ਹੀ ਸਾਰਾ ਸਾਲ ਰਹਿਣਾ ਸ਼ੁਰੂ ਕਰ ਦਿੱਤਾ। ਜਿਸ ਕਰੂਜ ਦੇ ਵਿਚ ਇਹ ਬੀਬੀ ਆਪਣੇ ਘਰ ਵਜੋਂ ਰਹਿੰਦੀ ਹੈ ਉਸ ਵਿਚ 1070 ਯਾਤਰੀ ਸਵਾਰ ਹੁੰਦੇ ਰਹਿੰਦੇ ਹਨ ਅਤੇ 655 ਸਟਾਫ ਮੈਂਬਰ ਇਸਦਾ ਪਰਿਵਾਰਕ ਮੈਂਬਰ ਬਣ ਗਿਆ ਹੈ। ਕੈਪਟਨ ਅਤੇ ਹੋਰ ਸਟਾਫ ਇਸ ਨੂੰ ਮਾਂ ਕਹਿਣ ਲੱਗ ਪਿਆ ਹੈ। ਕਰੂਜ ਦੇ ਵਿਚ ਉਸਨੂੰ ਹਰ ਸੁੱਖ-ਸੁਵਿਧਾ ਉਪਲਬਧ ਹੈ, ਇਥੋਂ ਤੱਕ ਕਿ ਆਧੁਨਿਕ ਹਸਪਤਾਲ ਵੀ। ਇਹ ਬੇਬੇ ਸਲਾਨਾ 1,64,000 ਡਾਲਰ ਦੇ ਕਰੀਬ ਆਪਣਾ ਖਰਚਾ ਸ਼ਿੱਪ ਕੰਪਨੀ ਨੂੰ ਦਿੰਦੀ ਹੈ। ਇਨਾਂ ਪੈਸਿਆਂ ਵਿਚ ਉਸਨੂੰ ਆਲੀਸ਼ਾਨ ਪ੍ਰੀਮੀਅਰ ਕਮਰਾ, ਗਦੈਲੇ, ਸੋਫਾ, ਖੁੱਲਾ ਖਾਣਾ, ਡਰਿੰਕਸ, ਡਾਂਸਿੰਗ ਪ੍ਰੋਗਰਾਮ, ਐਂਟਰਟੇਨਮੈਂਟ, ਮੂਵੀਜ਼, ਲੈਕਚਰ, ਸਵਿਮਿੰਗ ਪੂਲ, ਖੇਡ ਮੈਦਾਨ, ਕਾਕਟੇਲ ਪਾਰਟੀਆਂ ਉਹ ਵੀ ਕੈਪਟਨ ਦੇ ਨਾਲ ਅਤੋ ਹੋਰ ਕਈ ਤਰਾਂ ਸਮਾਂ ਬਿਤਾਉਣ ਵਾਸਤੇ ਸਹੂਲਤਾ ਮੌਜੂਦ ਹਨ। ਵਿਹਲੇ ਸਮੇਂ ਉਹ ਕੁਝ ਬੁਣਤੀ ਦਾ ਕੰਮ ਵੀ ਕਰਦੀ ਹੈ ਅਤੇ ਬਣਿਆ ਸਮਾਨ ਸਟਾਫ ਨੂੰ ਵੰਡ ਦਿੰਦੀ ਹੈ। ਜਦੋਂ ਇਸਦਾ ਪਤੀ ਜਿੰਦਾ ਸੀ ਤਾਂ ਉਦੋਂ ਤੱਕ ਇਹ ਜੋੜਾ 100 ਵਾਰ ਸਮੁੰਦਰੀ ਜ਼ਹਾਜ਼ ਦੇ ਵਿਚ ਸਫਰ ਕਰ ਚੁੱਕਾ ਸੀ। ਜਦੋਂ ਕਿਸੀ ਨੇ ਇਸ ਬੇਬੇ ਨੂੰ ਪੁੱਛਿਆ ਕਿ ਪਰਿਵਾਰ ਕੋਲ ਕਿਉਂ ਨਹੀਂ ਰਹਿੰਦੇ? ਤਾਂ ਉਸਦਾ ਜਵਾਬ ਸੀ ਕਿ ''ਕਿਉਂ? ਮੇਰੇ ਪੋਤਿਆਂ ਦੇ ਵੀ ਅੱਗੇ ਬੱਚੇ ਹਨ ਉਹ ਵੱਡੇ ਹੋ ਗਏ ਹਨ, ਮੈਂ ਉਸ ਵੇਲੇ ਤੱਕ ਪਿਆਰ ਕਰਦੀ ਸੀ ਜਦੋਂ ਉਹ ਬੱਚੇ ਸਨ, ਹੁਣ ਉਹ ਆਪਣੀ ਜ਼ਿੰਦਗੀ ਜੀਉਣ ਤੇ ਮੈਂ ਆਪਣੀ''। ਜੇਕਰ ਸੁੱਖ ਸਹੂਲਤਾਂ ਦਾ ਮੁਲੰਕਣ ਕੀਤਾ ਜਾਵੇ ਤਾਂ ਇਸ ਬੇਬੇ ਨੂੰ ਇਹ ਸਮੁੰਦਰੀ ਜ਼ਹਾਜ ਵਿਚ ਰਹਿਣਾ ਜ਼ਮੀਨ 'ਤੇ ਰਹਿਣ ਨਾਲੋਂ ਸਸਤਾ ਲਗਦਾ ਹੈ ਕਿਉਂਕਿ ਕੋਈ ਰਾਸ਼ਨ ਨਹੀਂ ਲਿਆਉਣਾ, ਕੋਈ ਟੈਕਸ ਨਹੀਂ ਦੇਣਾ, ਕੋਈ ਬਿਜਲੀ-ਪਾਣੀ ਦਾ ਬਿਲ ਨਹੀਂ, ਕੋਈ ਕੂੜੇ ਦਾ ਬਿਲ ਨਹੀਂ, ਕੋਈ ਡਾਕਟਰੀ ਦਾ ਬਿੱਲ ਨਹੀਂ ਤੇ ਕਈ ਤਰਾਂ ਦੇ ਹੋਰ ਝੰਜਟ ਨਹੀਂ। ਸੋ ਜੇਕਰ ਕਿਸੀ ਕੋਲ ਪੈਸਾ ਹੋਵੇ ਤਾਂ ਜ਼ਿੰਦਗੀ ਜਿਊਣੀ ਇਨਾਂ ਲੋਕਾਂ ਕੋਲੋਂ ਜਰੂਰ ਸਿੱਖੇ।

No comments:

Post Top Ad

Your Ad Spot