ਵਿਰਕਾਂ ਵਿਖੇ 8ਵਾਂ ਮਹਾਨ ਸੰਤ ਸਮੇਲਨ ਕਰਵਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 30 November 2016

ਵਿਰਕਾਂ ਵਿਖੇ 8ਵਾਂ ਮਹਾਨ ਸੰਤ ਸਮੇਲਨ ਕਰਵਾਇਆ ਗਿਆ

ਵਿਰਕਾਂ ਵਿਖੇ ਕਰਵਾਏ ਗਏ ਸੰਤ ਸਮਾਗਮ ਦੀਆਂ ਵੱਖ ਵੱਖ ਤਸਵੀਰਾਂ
ਦੁਸਾਂਝ ਕਲਾਂ 30 ਨਵੰਬਰ (ਸੁਰਿੰਦਰ ਪਾਲ ਕੁੱਕੂ)-ਰਵਿਦਾਸੀਆ ਧਰਮ ਦੇ ਸਥਾਪਨਾ ਦਿਵਸ ਅਤੇ ਮਹਾਨ ਸ਼ਹੀਦ 108 ਸੰਤ ਰਾਮਾ ਨੰਦ ਮਹਾਂਰਾਜ ਜੀ ਦੀ ਨਿੱਘੀ ਸ਼ਹਾਦਤ ਨੂੰ ਸਮਰਪਿਤ ਧੰਨ ਧੰਨ ਡੇਰਾ 108 ਸੰਤ ਸਰਵਣ ਦਾਸ ਜੀ ਮਹਾਂਰਾਜ ਸੱਚ ਖੰਡ ਬੱਲਾਂ ਦੇ ਗੱਦੀ ਨਸ਼ੀਨ 108 ਸੰਤ ਨਿਰੰਜਣ ਦਾਸ ਮਹਾਂਰਾਜ ਜੀ ਦੀ ਪਾਵਨ ਸਰਪਰਸਤੀ ਹੇਠ 8ਵਾਂ ਮਹਾਨ ਸੰਤ ਸਮੇਲਨ ਸੰਗਤਾਂ ਵਲੋਂ ਪਿੰਡ ਵਿਰਕਾਂ ਵਿਖੇ ਬੜੀ ਸਰਧਾ ਨਾਲ਼ ਕਰਵਾਇਆ ਗਿਆ। ਸਮਾਗਮ ਮੌਕੇ ਸ਼੍ਰੀ ਗੁਰੂ ਰਵਿਦਾਸ ਮਹਾਂਰਾਜ ਜੀ ਦੀ ਅੰਮ੍ਰਿਤਰਬਾਣੀ ਦੇ ਪਾਵਨ ਜਾਪ ਕੀਤੇ ਗਏ ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ। ਸਮਾਗਮ ਵਿੱਚ ਚਿਸਤੀ ਸਾਬਰੀ ਬਾਬਾ ਜਸਪਾਲ ਜੀ ਡੇਰਾ ਬਾਬਾ ਬ੍ਰਮਦਾਸ ਜੀ ਫਿਲੌਰ, ਸੰਤ ਸੁਖਵਿੰਦਰ ਦਾਸ ਜੀ ਢੱਡਿਆਂ ਵਾਲ਼ੇ, ਸੰਤ ਲੇਖ ਰਾਜ ਜੀ ਨੂਰਪਰ ਵਾਲ਼ੇ, ਸੰਤ ਪ੍ਰੀਤਮ ਦਾਸ ਡੇਰਾ ਝੂਮਾਵਾਲ਼ੀ ਸਰਕਾਰ ਸੰਗਤ ਪੁਰ ਅਤੇ ਹੋਰ ਸੰੰਤ ਮਹਾਂਪੁਰਸ਼ ਉਚੇਚੇ ਤੋਰ ਤੇ ਪੁੱਜੇ। ਸਮਾਗਮ ਵਿੱਚ ਸੰਤ ਮਹਾਂਪੁਰਸ਼ਾਂ ਨੇ  ਪਹੁੰਚਕੇ ਸੰਗਤਾਂ ਨੂੰ ਆਪਣੇ ਪ੍ਰਵਚਨਾ ਰਾਹੀਂ ਗੁਰੂ ਰਵਿਦਾਸ ਮਹਾਂਰਾਜ ਜੀ ਵਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ। ਇਸ ਮੌਕੇ ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਅਤੇ ਇਲਾਕੇ ਭਰ ਦੀਆਂ ਸੰਗਤਾਂ ਨੇ ਪਹੁੰਚਕੇ ਹਾਜਰ ਹੋ ਕੇ ਅਸੀਰਬਾਦ ਪ੍ਰਾਪਤ ਕੀਤਾ।  ਇਸ ਮੌਕੇ ਪ੍ਰਬੰਧਕਾਂ ਵਲੋਂ ਸਹਿਯੋਗੀ ਸੱਜਣਾਂ ਅਤੇ ਆਈਆਂ ਸਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿਨ ਦੇ ਕੇ ਸਨਮਾਨਿਤ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਸਤਿਗੁਰੂ ਰਵਿਦਾਸ ਜੀ ਮਹਾਂਰਾਜ ਅਮ੍ਰਿਤਬਾਣੀ ਭਵਨ ਕਮੇਟੀ, ਨਗਰ ਨਿਵਾਸੀ ਪਿੰਡ ਵਿਰਕਾਂ, ਗਰਾਮ ਪੰਚਾਇਤ, ਡਾ. ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਅਤੇ ਯੂਥ ਵਿਜ਼ਨ ਸਪੋਰਟਸ ਕਲੱਬ ਵਿਰਕ ਅਤੇ ਨਗਰ ਨਿਵਾਸੀ ਸੇਵਾਵਾਂ ਨਿਭਾਈਆਂ। ਗੁਰੂ ਦਾ ਲੰਗਰ  ਅਟੁੱਟ ਵਰਤਾਇਆ ਗਿਆ।

No comments:

Post Top Ad

Your Ad Spot