'ਅੰਤਰਰਾਸ਼ਟਰੀ ਆਦਮੀ ਦਿਵਸ' ਮੌਕੇ ਦਹੇਜ ਕਾਨੂੰਨ 498-ਏ ਅਤੇ ਹੋਰ ਇਕਤਰਫਾ ਕਾਨੂੰਨਾਂ ਤੋਂ ਪੀੜਤ ਪਰਿਵਾਰਾਂ ਨੇ ਸੰਘਰਸ਼ ਦਾ ਅਹਿਦ ਲਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 20 November 2016

'ਅੰਤਰਰਾਸ਼ਟਰੀ ਆਦਮੀ ਦਿਵਸ' ਮੌਕੇ ਦਹੇਜ ਕਾਨੂੰਨ 498-ਏ ਅਤੇ ਹੋਰ ਇਕਤਰਫਾ ਕਾਨੂੰਨਾਂ ਤੋਂ ਪੀੜਤ ਪਰਿਵਾਰਾਂ ਨੇ ਸੰਘਰਸ਼ ਦਾ ਅਹਿਦ ਲਿਆ

ਕਾਨੂੰਨਾਂ ਦੀ ਦੁਰਵਰਤੋਂ ਕਾਰਨ ਹਰ ਸਾਲ ਕਰੀਬ 80,000 ਆਦਮੀਆਂ ਦੀਆਂ ਖੁਦਕੁਸ਼ੀਆਂ ਜਮਹੂਰੀ ਨਿਜ਼ਾਮ ਲਈ ਸ਼ਰਮਨਾਕ
ਜਲੰਧਰ 20 ਨਵੰਬਰ (ਗੁਰਕੀਰਤ ਸਿੰਘ ਆਜ਼ਾਦ)- ਔਰਤਾਂ ਦੇ ਅਧਿਕਾਰਾਂ ਦੀ ਆੜ ਹੇਠ ਬਣੇ ਕਿਤਰਫਾ ਕਾਨੂੰਨਾਂ ਦੇ ਅੱਤਵਾਦ ਦੇ ਖਿਲਾਫ ਸੰਗਰਸ਼ਸ਼ੀਲ ਜਥੇਬੰਦੀ 'ਪੰਜਾਬ ਯੂਥ ਕਲੱਬਜ਼ ਆਰਗੇਨਾਈਜ਼ੇਸ਼ਨ' ਵਲੋਂ ਦੇਸ਼ ਵਿੱਚ ਦਹੇਜ ਕਾਨੂੰਨ 498-ਏ ਅਤੇ ਹੋਰ ਇੱਕ ਤਰਫਾ ਕਾਨੂੰਨਾਂ ਦੀ ਅੰਨੇਵਾਹ ਦੁਰਵਰਤੋਂ ਕਾਰਨ ਤਬਾਹ ਹੋ ਰਹੇ ਪਰਿਵਾਰਕ ਤਾਣੇ ਬਾਣੇ ਨੂੰ ਬਚਾਉਮ ਲਈ ਆਰੰਭੀ ਲਹਿਰ 'ਪਰਿਵਾਰ ਬਚਾਓ-ਦੇਸ਼ ਬਚਾਓ' ਨੂੰ ਸਮਰਪਿਤ 'ਅੰਤਰਰਾਸ਼ਟਰੀ ਪਿਤਾ ਦਿਵਸ' ਸਥਾਨਕ ਕੰਪਨੀ ਬਾਗ, ਨਹਿਰੂ ਗਾਰਡਨ, ਜਲੰਧਰ ਵਿਖੇ ਮਨਾਇਆ ਗਿਆ, ਜਿਸ ਵਿੱਚ ਜਥੇਬੰਦੀ ਨਾਲ ਜੁੜੇ ਕਾਰਕੁੰਨਾਂ ਨੇ ਪੰਜਾਬ ਭਰ ਅਤੇ ਹੋਰਨਾਂ ਸੂਬਿਆਂ ਤੋਂ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਇਸ ਸਮਾਗਮ ਵਿੱਚ ਹਾਜ਼ਰ ਹੋਏ। ਸਮਾਜਿਕ ਅਤੇ ਪਰਿਵਾਰਕ ਢਾਚੇ ਵਿੱਚ ਪਿਤਾ/ਆਦਮੀ ਦੀ ਸੋਚੀ ਸਮਝੀ ਸਾਜ਼ਿਸ਼ ਤਹਿਤ ਠੋਸੇ ਜਾ ਰਹੇ ਬੇਲੋੜੇ ਇੱਕਤਰਫਾ ਕਾਨੂੰਨਾਂ ਕਾਰਨ ਅੱਜ ਸਮਾਜ ਵਿੱਚ ਆਦਮੀ ਦੀ ਭੂਮਿਕਾ ਨੂੰ ਮਨਫੀ ਕੀਤਾ ਜਾ ਰਿਹਾ ਹੈ। ਜਿਸ ਕਾਰਨ ਅੱਜ ਅਖੌਤੀ ਮਰਦ ਪ੍ਰਧਾਨ ਸਮਾਜ ਵਿੱਚ ਆਦਮੀ ਦੀ ਹਾਲਤ ਬਹੁਤ ਤਰਸਯੋਗ ਹੋ ਚੁੱਕੀ ਹੈ ਅਤੇ ਦੇਸ਼ ਵਿੱਚ ਸਾਂਝੇ ਪਰਿਵਾਰ ਇਨਾਂ ਘਟੀਆ ਕਾਨੂੰਨਾਂ ਕਰਕੇ ਬਿਖਰ ਰਹੇ ਹਨ। ਸਮਾਜ ਵਿੱਚ ਆਦਮੀਆਂ ਦੇ ਬਣਦੇ ਮਾਣ ਸਤਿਕਾਰ ਨੂੰ ਬਹਾਰ ਕਰਨ, ਹਰ ਸਾਲ ਦਹੇਜ ਕਾਨੂੰਨ 498-ਏ ਦੀ ਦੁਰਵਰਤੋਂ ਕਾਰਨ ਦਿਨੋਂ ਦਿਨ ਪਤੀ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਵਧ ਰਹੀਆਂ ਖੁਦਕੁਸ਼ੀਆਂ, ਥਾਣਿਆਂ-ਅਦਾਲਤਾਂ ਵਿੱਚ ਹੋ ਰਹੀ ਬਜ਼ੁਰਗ ਮਾਪਿਆਂ ਦੀ ਬੇਵਜਾ ਖੱਜਲ-ਖੁਆਰੀ, ਬੇਕਦਰੀ, ਅਣਗੌਲਿਆਪਣ ਅਤੇ ਮੌਜੂਦਾ ਨੂੰਹ ਪੱਖੀ ਬਣੇ ਕਾਨੂੰਨਾਂ ਦੀ ਬੇ-ਤਹਾਸ਼ਾ ਦੁਰਵਰਤੋਂ ਕਾਰਨ ਹੋ ਰਹੇ ਘਾਣ ਕਾਰਨ, ਨੂੰਹਾਂ ਤੋਂ ਸਤਾਏ ਅਤੇ ਝੂਠੇ ਪਰਚਿਆਂ ਤੋਂ ਡਰੇ ਹੋਏ ਘਰੋਂ ਬੇਘਰ ਹੋਏ ਬੇਬੱਸ ਅਤੇ ਲਾਚਾਰ ਬਜ਼ੁਰਗ ਮਾਪੇ, ਬਿਰਥ ਆਸ਼ਰਮਾਂ ਵਿੱਚ ਇਕਾਂਤ ਅਤੇ ਤਰਸਯੋਗ ਜ਼ਿੰਦਗੀ ਬਸਰ ਕਰ ਰਹੇ ਆਦਿ ਸੰਵੇਦਨਸ਼ੀਲ ਮੁੱਦੇ ਇਸ ਸਮਾਗਮ ਦੇ ਖਿੱਚ ਦਾ ਕੇਂਦਰ ਰਹੇ।
ਸਮਾਗਮ ਵਿੱਚ ਮੌਜੂਦ ਭਾਰੀ ਗਿਣਤੀ ਵਿੱਚ ਕਾਰਕੁੰਨਾਂ ਦੀ ਹਾਜ਼ਰੀ ਵਿੱਚ ਹੇਠ ਲਿਖੇ ਮਤੇ ਸਰਵਸੰਮਤੀ ਨਾਲ ਪਾਸ ਕੀਤੇ ਗਏਜਿਨਾਂ ਵਿੱਚ ਰਾਸ਼ਟਰੀ ਅਤੇ ਰਾਜ ਪੱਧਰ ਤੇ ਪੁਰਸ਼ ਕਮਿਸ਼ਨ ਦੀ ਸਥਾਪਨਾ, 498-ਏ ਦਹੇਜ ਕਾਨੂੰਨ ਦੀ ਦੁਰਵਰਤੋਂ ਕਰਕੇ ਪਤੀ ਅਤੇ ਸਹੁਰੇ ਪਰਿਵਾਰ ਉੱਤੇ ਜ਼ੁਲਮ ਕਰਨ ਵਾਲੀਆਂ ਝੂਠੀਆਂ ਔਰਤਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੇ ਖਿਲਾਫ ਕਾਨੂੰਨ ਬਣਾਏ ਜਾਣ, ਦਹੇਜ ਦੇ ਝੂਠੇ ਕੇਸ ਦਰਜ ਕਰਨ ਵਾਲੇ ਪੁਲਿਸ ਅਫਸਰਾਂ ਤੇ ਸਖਤ ਕਾਰਵਾਈ ਲਈ ਕਾਨੂੰਨ ਬਣੇ, ਹਰ ਬਲਾਕ ਪੱਧਰ ਤੇ ਇਕ ਨੋਡਲ ਅਫਸਰ ਦੀ ਨਿਯੁਕਤੀ ਹੋਵੇ ਜਿਸ ਨੂੰ ਵਿਆਹ ਮੌਕੇ ਪਤੀ ਅਤੇ ਪਤਨੀ ਪਰਿਵਾਰ ਇਹ ਹਲਫਨਾਮਾ ਦੇਣ ਕਿ ਵਿਆਹ ਮੌਕੇ ਕਿਸੇ ਵੀ ਧਿਰ ਵਲੋਂ ਦਾਜ ਦਾ ਲੈਣ-ਦੇਣ ਨਹੀਂ ਹੋਇਆ ਹੈ, ਦਹੇਜ ਅਤੇ ਪਰਿਵਾਰਕ ਝਗੜਿਆਂ ਨਾਲ ਜੁੜੇ ਹੋਏ ਕੇਸ ਫਾਸਟ ਟਰੈਕ ਅਦਾਲਤਾਂ ਵਿੱਚ ਚਲਾਏ ਜਾਣ ਅਤੇ ਇਸ ਦਾ ਸਮਾਬੱਧ ਨਿਪਟਾਰਾ ਕੀਤਾ ਜਾਵੇ, ਦਹੇਜ ਦੇ ਪਰਚਿਆਂ ਦੇ ਅਧਿਕਾਰ ਪੁਲਿਸ ਹੱਥੋਂ ਲੈ ਕੇ ਅਦਾਲਤਾਂ ਨੂੰ ਦਿੱਤੇ ਜਾਣ ਜਿਵੇਂ ਕਿ ਘਰੇਲੂ ਹਿੰਸਾ (ਡੋਮੈਸਟਿਕ ਵਾਇਲੈਂਸ) ਵਾਲੇ ਕੇਸਾਂ ਵਿੱਚ ਹੁੰਦਾ ਹੈ, ਘਰੇਲੂ ਝਗੜਿਆਂ ਵਿੱਚ ਬੱਚਿਆਂ ਨੂੰ ਪਿਤਾ ਅਤੇ ਦਾਦੀ ਦਾਦੇ ਦੇ ਅਧਿਕਾਰ ਦੀ ਰਾਖੀ ਕੀਤੀ ਜਾਵੇ ਅਤੇ ਅਦਾਲਤੀ ਪ੍ਰਕਿਰਿਆ ਵਿੱਚ ਆਡੀਓ-ਵੀਡੀਓ ਰਿਕਾਰਡਿੰਗ ਕੀਤੀ ਜਾਵੇ।
ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਸ. ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਲੋੜ ਹੈ ਅੱਜ ਸਮਾਜ ਵਿੱਚ ਸਾਂਝੇ ਪਰਿਵਾਰ ਦੀ ਹੋਂਦ ਨੂੰ ਬਚਾਇਆ ਜਾਵੇ ਅਤੇ ਔਰਤਾਂ ਦੇ ਅਧਿਕਾਰਾਂ ਦੀ ਆੜ ਹੇਠ ਆਦਮੀ ਅਤੇ ਉਨਾਂ ਦੇ ਬੇਕਸੂਰ ਪਰਿਵਾਰਕ ਮੈਂਬਰਾਂ (ਜਿਨਾਂ ਵਿੱਚ ਔਰਤਾਂ ਵੀ ਸ਼ਾਮਲ ਹਨ) ਦੇ ਘਾਣ ਨੂੰ ਪੂਰੀ ਤਰਾਂ ਰੋਕਿਆ ਜਾਵੇ। ਨੈਸ਼ਨਲ ਕਰਾਇਮ ਰਿਪੋਰਟ ਬਿਊਰੋ (ਭਾਰਤ ਸਰਕਾਰ) ਅਨੁਸਾਰ ਹਰ 8 ਮਿੰਟ ਬਾਅਦ ਇੱਕ, ਰੋਜ਼ਾਨਾ 220 ਅਤੇ ਹਰ ਸਾਲ ਕਰੀਬ 80,000 ਆਦਮੀ ਇਸ ਕਾਨੂੰਨੀ ਅੱਤਵਾਦ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕਰ ਰਹੇ ਹਨ। ਪਿਛਲੇ 10 ਸਾਲਾਂ ਵਿੱਚ (2004-2013) ਵਿੱਚ ਕਰੀਬ 6 ਲੱਖ 20 ਹਜ਼ਾਰ ਆਦਮੀ ਖੁਦਕੁਸ਼ੀਆਂ ਕਰ ਚੁੱਕੇ ਹਨ। ਦਹੇਜ ਕਾਨੂੰਨ ਦੀ ਦੁਰਵਰਤੋਂ ਦੀ ਇਸ ਕਾਲੀ ਹਨੇਰੀ ਨੇ ਹੁਣ ਤੱਕ ਕਰੀਬ 30 ਲੱਖ ਬੱਚਿਆਂ ਤੋਂ ਉਨਾਂ ਦੇ ਬਾਪ ਦਾ ਨਿੱਘਾ ਅਤੇ ਅਨਮੋਲ ਸਾਇਆ ਖੋਹ ਉਨਾਂ ਨੂੰ ਯਤੀਨ ਬਣਾ ਦਿੱਤਾ। ਹਰ ਸਾਲ ਕਰੀਬ 2 ਲੱਖ 50 ਹਜ਼ਾਰ ਨਿਰਦੋਸ਼ ਪਤੀਆਂ, ਉਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਤੇ ਕਰੀਬ ਪੰਜਾਬ ਹਜ਼ਾਰ ਔਰਤਾਂ (ਜੋ ਪਤੀ ਪਰਿਵਾਰ ਨਾਲ ਸਬੰਧਤ ਹਨ) ਦਹੇਜ ਕਾਨੂੰਨ ਦੀ ਦੁਰਵਰਤੋਂ ਕਾਰਨ ਜੇਲ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਪਿਛਲੇ 4 ਸਾਲ ਵਿੱਚ ਕਰੀਬ 1 ਲੱਖ 75 ਹਜ਼ਾਰ ਨਿਰਦੋਸ਼ ਔਰਤਾਂ (ਪਤੀ ਪਰਿਵਾਰ ਨਾਲ ਸਬੰਧਤ ਮਾਵਾਂ, ਭੈਣਾਂ, ਭੂਆ, ਦਾਦੀਆਂ-ਨਾਨੀਆਂ ਆਦਿ) ਨੂੰ ਇਸ ਕਾਨੂੰਨ ਤਹਿਤ ਜੇਲ ਜਾਣਾ ਪਿਆ। 1983 ਵਿੱਚ ਬਣੇ ਇਸ ਕਾਨੂੰਨ ਤਹਿਤ ਹੁਣ ਤੱਕ ਕਰੀਬ 57 ਲੱਖ ਮੁਕੱਦਮੇ ਦਰਜ ਹੋ ਚੁੱਕੇ ਹਨ। ਜਿਨਾਂ ਵਿੱਚੋਂ 95 ਫੀਸਦੀ ਝੂਠੇ ਪਾਏ ਗਏ ਹਨ। ਵਰਨਣਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਸ ਵੀ ਇਸ ਕਾਨੂੰਨ ਨੂੰ ਕਾਨੂੰਨੀ ਦਹਿਸ਼ਤਗਰਦੀ ਕਰਾਰ ਦੇ ਚੁੱਕੀ ਹੈ। ਇੱਥੋਂ ਤੱਕ ਕਿ ਭਾਰਤੀ ਕਾਨੂੰਨ ਕਮਿਸ਼ਨ ਵਲੋਂ ਕਈ ਵਾਰ ਇਸ ਕਾਨੂੰਨ ਵਿੱਚ ਸੋਧਣ ਦੀ ਮੰਗ ਕੀਤੀ ਗਈ ਪਰ ਸਮੇਂ ਦੀ ਹਰ ਸਰਕਾਰ ਨੇ ਇਸ ਸੰਵੇਦਨਸ਼ੀਲ ਮੁੱਦੇ ਪ੍ਰਤੀ ਸਾਜ਼ਿਸ਼ਨ ਖਾਮੋਸ਼ੀ ਰੱਖੀ, ਜਿਸਦੇ ਗੰਭੀਰ ਸਿੱਟੇ ਅੱਜ ਦੇਸ਼ ਦਾ ਆਦਮੀ ਅਤੇ ਉਸਦੇ ਪਰਿਵਾਰਕ ਮੈਂਬਰ ਆਪਣੀਆਂ ਜਾਨਾਂ ਗਵਾ ਕੇ ਭੁਗਤ ਰਹੇ ਹਨ। ਇਸ ਮੌਕੇ ਦਹੇਜ ਕਾਨੂੰਨ ਦੀ ਬਲੀ ਚੜੇ ਖੁਦਕੁਸ਼ੀਆਂ ਕਰ ਚੁੱਕੇ ਲੱਖਾਂ ਨੌਜਵਾਨਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀ ਆਤਮਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਵੀ ਰੱਖਿਆ ਗਿਆ ਅਤੇ ਹਾਜ਼ਰ ਸਮੂਹ ਆਗੂਆਂ ਨੇ ਅਹਿਦ ਲਿਆ ਕਿ ਉਹ ਹੱਕ, ਸੱਚ ਅਤੇ ਇਨਸਾਫ ਦੀ ਇਸ ਜੰਗ ਨੂੰ ਆਖਰੀ ਸਾਹਾਂ ਤਕ ਜਾਰੀ ਰੱਖਣਗੇ।
ਇਸ ਸਮਾਗਮ ਵਿੱਚ ਇਸ ਕਾਨੂੰਨੀ ਅੱਤਵਾਦ ਦੇ ਖਿਲਾਫ ਡੱਟਵੀਂ ਲੜਾਈ ਲੜਨ ਵਾਲੇ ਅਤੇ ਜਿੱਤਾਂ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦਾ ਅਤੇ ਇਨਸਾਫ ਲਹਿਰ ਨੂੰ ਸਹਿਯੋਗ ਦੇਣ ਵਾਲੀਆਂ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ।
ਸੰਬੋਧਨ ਕਰਨ ਵਾਲਿਆਂ ਵਿੱਚ ਪ੍ਰਮੁੱਖ ਆਗੂਆਂ ਵਿੱਚ ਸ. ਜੋਗਿੰਦਰ ਸਿੰਘ ਜੋਗੀ ਤੋਂ ਇਲਾਵਾ ਪੰਜਾਬ ਨਿਊਜ਼ ਚੈਨਲ ਦੇ ਚੀਫ ਐਡੀਟਰ ਜਸਵਿੰਦਰ ਸਿੰਘ ਾਜ਼ਾਦ, ਮੀਨੂੰ ਸਿੰਘ ਯੂ.ਕੇ., ਅਸ਼ਵਨੀ ਸ਼ਰਮਾ ਟੀਟੂ, ਐਡਵੋਕੇਟ ਸੰਦੇਪ ਕੰਵਲ ਸਿੰਘ ਛਾਬੜਾ, ਸ਼੍ਰੀਮਤੀ ਕਮਲ ਮੋਦੀ, ਦੀਪਾਲੀ ਬਾਗੜੀਆ, ਮਨਪ੍ਰੀਤ ਕੌਰ, ਅਸ਼ਵਨੀ ਸ਼ਰਮਾ ਟੀਟੂ, ਭੁਪਿੰਦਰ ਸਿੰਘ ਖਾਲਸਾ, ਪ੍ਰੋ. ਰਵੀਸ਼ ਵਰਮਾ, ਐਡਵੋਕੇਟ ਜੀ.ਪੀ.ਐਸ. ਰਾਣਾ, ਐਡਵੋਕੇਟ ਐਚ.ਐੱਸ. ਸੰਧੂ, ਆਈ.ਐੱਸ. ਬੱਗਾ, ਗਾਇਕ ਅਸ਼ੋਕ ਗਿੱਲ ਨੇ ਵੀ ਸੰਬੋਧਨ ਕੀਤਾ। ਪੰਜਾਬ ਭਰ ਤੋਂ ਪੁੱਜੇ ਪ੍ਰਮੁੱਖ ਆਗੂਆਂ ਵਿੱਚ ਹਰਵਿੰਦਰ ਸਿੰਘ ਲਾਡੀ, ਪ੍ਰਦੀਪ ਸਿੰਘ ਫੁੱਲ, ਜਸਵੰਤ ਸਿੰਘ ਮਠਾਰੂ, ਪਵਨ ਕਸ਼ਯਪ, ਹਰਦੀਪ ਸਿੰਘ ਹੈਪੀ, ਗੁਰਜੀਤ ਸਿੰਘ ਲੱਕੀ, ਮੁਕੇਸ਼ ਕੋਹਲੀ, ਮਾਨਸ ਖੇੜਾ, ਹਰੀਸ਼ ਕੁਮਾਰ ਗੁਪਤਾ, ਬਨਾਰਸੀ ਦਾਸ ਖੋਸਲਾ, ਯਸ਼ ਪਹਿਲਵਾਨ, ਹਰਦੀਪ ਸਿੰਘ ਰੋਜੀ, ਵਿਜੇ ਭਾਰਦਵਾਜ, ਦਲਜੀਤ ਸਿੰਘ ਹੰਜਰਾ, ਪਾਲੀ ਸਰੀਨ, ਗੁਰਜ਼ਾਰ ਸਿੰਘ, ਅੰਮ੍ਰਿਤਪਾਲ ਸਿੰਘ ਰਾਜਪੂਤ, ਰਾਕੇਸ਼ ਮਹਾਜਨ, ਮਨਪ੍ਰੀਤ ਸਿੰਘ ਮਨੂੰ, ਹਰਜੀਤ ਸਿੰਘ ਸੋਨੂੰ, ਜੋਗਿੰਦਰ ਸਿੰਘ ਵਿੱਕੀ, ਰੋਬਿਨ ਸਿੰਘ, ਗੁਰਮੀਤ ਸਿੰਘ ਢੱਲਾ, ਐਡਵੋਕੇਟ ਮੋਹਿਤ ਭਾਰਦਵਾਜ, ਅੰਮ੍ਰਿਤਪਾਲ ਸਿੰਘ ਰਾਏ, ਗੁਰਮੀਤ ਸਿੰਘ ਰਾਏਪੁਰ, ਟੋਨੀ ਸ਼ਾਰਦਾ, ਸੁਨੀਲ ਮਲਹੋਤਰਾ, ਗੁਰਸੇਵਕ ਸਿੰਘ, ਹਰੀਸ਼ ਗੁਪਤਾ, ਗੁਰਚਰਨ ਸਿੰਘ ਮਿੰਟੂ, ਜਸਪਾਲ ਸਿੰਘ ਮਠਾਰੂ, ਤਰਲੋਕ ਸਿੰਘ ਬਿਲਖੂ, ਭੁਪਿੰਦਰ ਸਿੰਘ ਭਿੰਦਾ, ਪਰਮਿੰਦਰ ਸਿੰਘ ਬਰਮੀ, ਸੁਨੀਲ ਮਲਹੋਤਰਾ, ਇੰਦਰਜੀਤ ਸਿੰਘ ਨਾਮਧਾਰੀ, ਬਲਦੇਵ ਸਿੰਘ ਰਾਜਪੂਤ, ਰਿਪੂਦਮਨ ਸਿੰਘ, ਸਤਨਾਮ ਸਿੰਘ ਹੈਪੀ, ਅਮਰਰਾਜ ਭਾਰਦਵਾਜ, ਦੀਪਕ ਗੁਪਤਾ, ਸੋਹਣ ਸਿੰਘ ਰਾਜਪੂਤ, ਗੁਰਵਿੰਦਰ ਸਿੰਘ ਮੁਲਤਾਨੀ, ਸੁਖਵਿੰਦਰ ਸਿੰਘ ਸੁੱਖੀ, ਗੁਰਜੀਤ ਕੌਰ, ਹਰਦੀਪ ਸਿੰਘ ਰੋਜ਼ੀ, ਅਜੀਤ ਸਿੰਘ ਬੱਟੂ, ਗੁਲਸ਼ਨ ਕੁਮਾਰ, ਯਾਦਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ, ਸੁਖਵਿੰਦਰ ਕੌਰ ਭਾਰਜ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਸਨ।

No comments:

Post Top Ad

Your Ad Spot