ਦਹੇਜ ਕਾਨੂੰਨ 498-ਏ ਦੇ ਅੱਤਵਾਦ ਖਿਲਾਫ 20 ਨਵੰਬਰ ਨੂੰ 'ਅੰਤਰਾਸ਼ਟਰੀ ਆਦਮੀ ਦਿਵਸ' ਮਨਾਇਆ ਜਾਵੇਗਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 18 November 2016

ਦਹੇਜ ਕਾਨੂੰਨ 498-ਏ ਦੇ ਅੱਤਵਾਦ ਖਿਲਾਫ 20 ਨਵੰਬਰ ਨੂੰ 'ਅੰਤਰਾਸ਼ਟਰੀ ਆਦਮੀ ਦਿਵਸ' ਮਨਾਇਆ ਜਾਵੇਗਾ

  • ਹਰ 8 ਮਿੰਟ ਬਾਅਦ ਇੱਕ ਆਦਮੀ ਅਤੇ ਹਰ ਸਾਲ 80,000 ਖੁਦਕਸ਼ੀਆਂ ਦੇ ਬਾਵਜੂਦ ਦਹੇਜ ਕਾਨੂੰਨ ਦੁਰਵਰਤੋਂ ਦਾ ਕਾਨੂੰਨੀ ਅੱਤਵਾਦ ਸਿਖਰਾਂ 'ਤੇ
ਜਲੰਧਰ 18 ਨਵੰਬਰ (ਜਸਵਿੰਦਰ ਆਜ਼ਾਦ)- ਪੰਜਾਬ ਦੀ ਸਿਰਮੌਰ ਸਮਾਜ ਸੇਵੀ ਜਥੇਬੰਦੀ 'ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ' ਵੱਲੋਂ ਦੇਸ਼ ਵਿੱਚ ਦਹੇਜ ਕਾਨੂੰਨ 498-ਏ, ਅਤੇ ਹੋਰ ਇੱਕ ਤਰਫਾ ਕਾਨੂੰਨਾਂ ਦੀ ਅੰਨੇਵਾਹ ਦੁਰਵਰਤੋਂ ਕਾਰਨ ਤਬਾਹ ਹੋ ਰਹੇ ਪਰਿਵਾਰਕ ਤਾਣੇ ਬਾਣੇ ਨੂੰ ਬਚਾਉਣ ਲਈ ਆਰੰਭੀ ਲਹਿਰ 'ਪਰਿਵਾਰ ਬਚਾਓ- ਦੇਸ਼ ਬਚਾਓ' ਨੂੰ ਸਮਰਪਿਤ ''ਅੰਤਰਰਾਸ਼ਟਰੀ ਪਿਤਾ ਦਿਵਸ'' ਸਥਾਨਕ ਕੇ.ਐਲ. ਸਹਿਗਲ ਹਾਲ ਵਿਖੇ 20 ਨਵੰਬਰ 2016 ਦਿਨ ਐਤਵਾਰ ਨੂੰ ਦੁਪਹਿਰ 1.00 ਵਜੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਜਥੇਬੰਦੀ ਨਾਲ ਜੁੜੇ ਕਾਰਕੁੰਨਾਂ ਪੰਜਾਬ ਭਰ ਅਤੇ ਹੋਰਨਾਂ ਸੂਬਿਆਂ ਤੋਂ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਨਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਇਸ ਸਮਾਗਮ ਵਿੱਚ ਹਾਜ਼ਰੀ ਲਗਵਾਉਣਗੇ। ਸਮਾਜਿਕ ਅਤੇ ਪਰਿਵਾਰਕ ਢਾਂਚੇ ਵਿੱਚ ਪਿਤਾ/ਆਦਮੀ ਦੀ ਸੋਚੀ ਸਮਝੀ ਸਾਜਿਸ਼ ਤਹਿਤ ਠੋਸੇ ਜਾ ਰਹੇ ਬੇਲੋੜੇ ਇੱਕਤਰਫਾ ਕਾਨੂੰਨਾਂ ਕਾਰਨ ਅੱਜ ਸਮਾਜ ਵਿੱਚ ਆਦਮੀ ਦੀ ਭੂਮਿਕਾ ਨੂੰ ਮਨਫੀ ਕੀਤਾ ਜਾ ਰਿਹਾ ਹੈ। ਜਿਸ ਕਾਰਨ ਅੱਜ ਦੇਸ਼ ਵਿੱਚ ਸਾਂਝਾ ਪਰਿਵਾਰ ਨਾਮ ਦੀ ਪਾਵਨ ਸੰਸਥਾ ਲੱਗਭੱਗ ਤਬਾਹੀ ਦੇ ਕੰਢੇ ਖੜੀ ਹੈ। ਸਮਾਜ ਵਿੱਚ ਆਦਮੀਆਂ ਦੇ ਬਣਦੇ ਮਾਣ ਸਤਿਕਾਰ ਨੂੰ ਬਹਾਲ ਕਰਨ, ਹਰ ਸਾਲ ਦਹੇਜ ਕਾਨੂੰਨ 498-ਏ ਦੀ ਦੁਰਵਰਤੋਂ ਕਾਰਨ ਦਿਨੋਂ ਦਿਨ ਪਤੀ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਵੱਧ ਰਹੀਆਂ ਖੁਦਕਸ਼ੀਆਂ, ਸਮਾਜ ਵਿੱਚ ਬੁਜ਼ਰਗਾਂ ਦੀ ਹੋ ਰਹੀ ਬੇਕਦਰੀ, ਅਣਗੌਲਿਆਪਣ ਅਤੇ ਮੌਜੂਦਾ ਨੂੰਹ ਪੱਖੀ ਬਣੇ ਕਾਨੂੰਨਾਂ ਦੀ ਬੇ-ਤਹਾਸ਼ਾ ਦੁਰਵਰਤੋਂ ਕਾਰਨ ਹੋ ਰਹੇ ਘਾਣ ਕਾਰਨ, ਨੂੰਹਾਂ ਤੋਂ ਸਤਾਏ ਅਤੇ ਝੂਠੇ ਪਰਚਿਆਂ ਤੋਂ ਡਰੇ ਹੋਏ ਘਰੋਂ ਬੇਘਰ ਹੋਏ ਬੇਬੱਸ ਅਤੇ ਲਾਚਾਰ ਬਜ਼ੁਰਗ ਮਾਪੇ, ਬਿਰਧ ਆਸ਼ਰਮਾਂ ਵਿੱਚ ਇਕਾਂਤ ਵਾਲੀ ਜ਼ਿੰਦਗੀ ਬਸਰ ਕਰ ਰਹੇ, ਬਜ਼ੁਰਗਾਂ ਦੇ ਤਰਸਯੋਗ ਹਾਲਾਤ ਆਦਿ ਇਸ ਜਾਗਰਤੀ ਸਮਾਗਮ ਦੇ ਮੁੱਖ ਮੁੱਦੇ ਰਹਿਣਗੇ।
ਸਮਾਗਮ ਵਿੱਚ ਇਨਾਂ ਕਾਨੂੰਨਾਂ ਦੀ ਦੁਰਵਰਤੋਂ ਕਾਰਨ ਹਰ 8 ਮਿੰਟ ਬਾਅਦ ਇੱਕ ਖੁਦਕਸ਼ੀ ਅਤੇ ਹਰ ਸਾਲ ਹੋ ਰਹੀਆਂ 80,000 ਪਤੀਆਂ/ਆਦਮੀਆਂ (ਜੋ ਕਿਸੇ ਨਾ ਕਿਸੇ ਬੱਚੇ ਦੇ ਪਿਤਾ ਵੀ ਸਨ) ਦੀਆਂ ਖੁਦਕਸ਼ੀਆਂ, ਸਮਾਜ ਵਿੱਚ ਬਜ਼ੁਰਗ ਮਾਪਿਆਂ ਦੀ ਹੋ ਰਹੀ ਬੇਕਦਰੀ ਅਤੇ ਮੌਜੂਦਾ ਔਰਤ ਪੱਖੀ ਬਣੇ ਕਾਨੂੰਨਾਂ ਦੀ ਅੰਨੇਵਾਹ ਦੁਰਵਰਤੋਂ ਕਾਰਨ ਹੋ ਰਹੇ ਘਾਣ ਕਰਕੇ ਘਰੋਂ ਬੇਘਰ ਹੋਏ ਬਜ਼ੁਰਗਾਂ ਦਾ ਬਿਰਧ ਆਸ਼ਰਮਾਂ ਵਿੱਚ ਆਉਣਾ, ਰਾਸ਼ਟਰੀ ਪੁਰਸ਼ ਕਮਿਸ਼ਨ ਦੀ ਸਥਾਪਨਾ, ਘਰੇਲੂ ਝਗੜਿਆਂ ਵਿੱਚ ਬੱਚਿਆਂ ਨੂੰ ਪਿਤਾ ਅਤੇ ਦਾਦੀ ਦਾਦੇ ਦੇ ਸਾਏ ਤੋਂ ਵਾਂਝਾ ਰੱਖਣਾ, ਇਨਾਂ ਕਾਨੂੰਨਾਂ ਦੀ ਗਲਤ ਵਰਤੋਂ ਕਰਨ ਵਾਲਿਆਂ ਨੂੰ ਸਜਾਵਾਂ ਦੇਣ ਲਈ ਵੀ ਕਾਨੂੰਨ ਬਣਨ, ਅਦਾਲਤੀ ਕੇਸਾਂ ਦਾ ਸਮਾਂਬੱਧ ਨਿਪਟਾਰਾ ਅਤੇ ਅਦਾਲਤੀ ਪ੍ਰਕਿਰਿਆ ਵਿੱਚ ਆਡੀਓ-ਵੀਡੀਓ ਰਿਕਾਰਡਿੰਗ, ਜਿਹੇ ਮੁੱਦੇ ਵਿਚਾਰੇ ਜਾਣਗੇ।
ਇਸ ਮੌਕੇ ਸ. ਜੋਗਿੰਦਰ ਸਿੰਘ ਜੋਗੀ ਨੇ ਦੱਸਿਆ ਕਿ ਲੋੜ ਹੈ ਅੱਜ ਸਮਾਜ ਵਿੱਚ ਸਾਂਝੇ ਪਰਿਵਾਰ ਦੀ ਹੋਂਦ ਨੂੰ ਬਚਾਇਆ ਜਾਵੇ ਅਤੇ ਔਰਤਾਂ ਦੇ ਅਧਿਕਾਰਾਂ ਦੀ ਆੜ ਹੇਠ ਆਦਮੀ ਅਤੇ ਉਨਾਂ ਦੇ ਬੇਕਸੂਰ ਪਰਿਵਾਰਕ ਮੈਂਬਰਾਂ (ਜਿਨਾਂ ਵਿੱਚ ਔਰਤਾਂ ਵੀ ਸ਼ਾਮਲ ਹਨ) ਦੇ ਘਾਣ ਨੂੰ ਰੋਕਿਆ ਜਾਵੇ।  ਨੈਸ਼ਨਲ ਕਰਾਇਮ ਰਿਪੋਰਟ ਬਿਊਰੋ (ਭਾਰਤ ਸਰਕਾਰ) ਅਨੁਸਾਰ ਹਰ ਸਾਲ ਕਰੀਬ 80,000 ਆਦਮੀ ਇਸ ਕਾਨੂੰਨੀ ਅੱਤਵਾਦ ਤੋਂ ਦੁਖੀ ਹੋ ਕੇ ਖੁਦਕਸ਼ੀਆਂ ਕਰ ਰਹੇ ਹਨ। ਪਿਛਲੇ 10 ਸਾਲਾਂ ਵਿੱਚ (2004-2013) ਵਿੱਚ ਕਰੀਬ 6 ਲੱਖ 20 ਹਜ਼ਾਰ ਆਦਮੀ ਖੁਦਕਸ਼ੀਆਂ ਕਰ ਚੁੱਕੇ ਹਨ। ਦਹੇਜ ਕਾਨੂੰਨ ਦੀ ਦੁਰਵਰਤੋਂ ਦੀ ਇਸ ਕਾਲੀ ਹਨੇਰੀ ਨੇ ਹੁਣ ਤੱਕ ਕਰੀਬ 40 ਲੱਖ ਬੱਚਿਆਂ ਤੋਂ ਉਨਾਂ ਦੇ ਬਾਪ ਦਾ ਨਿੱਘਾ ਸਾਇਆ ਖੋਹ ਉਨਾਂ ਨੂੰ ਯਤੀਮ ਬਣਾ ਦਿੱਤਾ। ਹਰ ਸਾਲ ਕਰੀਬ 2 ਲੱਖ 50 ਹਜ਼ਾਰ ਨਿਰਦੋਸ਼ ਪਤੀਆਂ/ਆਦਮੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰ ਨੂੰ ਦਹੇਜ ਕਾਨੂੰਨ ਦੀ ਦੁਰਵਰਤੋਂ ਕਾਰਨ ਜੇਲ ਦਾ ਸੰਤਾਪ ਭੋਗਣਾ ਪੈ ਰਿਹਾ ਹੈ। ਪਿਛਲੇ 4 ਸਾਲ ਵਿੱਚ ਕਰੀਬ 1 ਲੱਖ 75 ਹਜ਼ਾਰ ਨਿਰਦੋਸ਼ ਔਰਤਾਂ (ਪਤੀ ਪਰਿਵਾਰ ਨਾਲ ਸੰਬੰਧਤ ਮਾਵਾਂ, ਭੈਣਾਂ, ਭੂਆ, ਦਾਦੀਆਂ ਆਦਿ) ਨੂੰ ਇਸ ਕਾਨੂੰਨ ਤਹਿਤ ਜੇਲ ਜਾਣਾ ਪਿਆ।  ਵਰਣਨਯੋਗ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੀ ਇਸ ਕਾਨੂੰਨ ਨੂੰ ਕਾਨੂੰਨੀ ਦਹਿਸ਼ਤਗਰਦੀ ਕਰਾਰ ਦੇ ਚੁੱਕੀ ਹੈ। 1983 ਵਿੱਚ ਬਣੇ ਇਸ ਕਾਨੂੰਨ  ਤਹਿਤ ਹੁਣ ਤੱਕ ਕਰੀਬ 57 ਲੱਖ ਮੁਕੱਦਮੇ ਦਰਜ ਹੋ ਚੁੱਕੇ ਹਨ। ਜਿਨਾਂ ਵਿੱਚੋਂ 95 ਫੀਸਦੀ ਝੂਠੇ ਪਾਏ ਗਏ ਹਨ। ਪਿਛਲੇ 4 ਸਾਲਾਂ ਕਰੀਬ 1,75,000 ਨਿਰਦੋਸ਼ ਔਰਤਾਂ ਇਸ ਦਹੇਜ ਤਹਿਤ ਜੇਲ ਦਾ ਸੰਤਾਪ ਭੋਗ ਚੁੱਕੀਆਂ ਹਨ, ਜਿਨਾਂ ਵਿੱਚ ਆਦਮੀਆਂ ਦੀਆਂ ਬੇਕਸੂਰ ਮਾਵਾਂ, ਭੈਣਾਂ, ਦਾਦੀਆਂ ਅਤੇ ਹੋਰ ਪਰਿਵਾਰਕ ਔਰਤਾਂ ਸ਼ਾਮਲ ਹਨ। ਵਰਨਣਯੋਗ ਹੈ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਕਾਨੂੰਨ ਨੂੰ ਕਾਨੂੰਨੀ ਦਹਿਸ਼ਤਗਰਦੀ ਕਰਾਰ ਦਿੱਤਾ ਹੈ।
ਇਸ ਸਮਾਗਮ ਵਿੱਚ ਇਸ ਕਾਨੂੰਨੀ ਅੱਤਵਾਦ ਦੇ ਖਿਲਾਫ ਡੱਟਵੀਂ ਲੜਾਈ ਲੜਨ ਵਾਲੇ ਅਤੇ ਜਿੱਤਾਂ ਪ੍ਰਾਪਤ ਕਰਨ ਵਾਲੇ ਸੰਸਥਾ ਦਾ ਆਗੂਆਂ ਅਤੇ ਉਨਾਂ ਦੇ ਪਰਿਵਾਰਾਂ ਦਾ ਅਤੇ ਇਨਸਾਫ ਲਹਿਰ ਨੂੰ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਸਮਾਗਮ ਵਿੱਚ ਪਹੁੰਚਣ ਲਈ ਝੂਠੇ ਦਹੇਜ ਕੇਸ ਪੀੜਤ ਪਰਿਵਾਰਾਂ, ਮਨੁੱਖੀ ਅਧਿਕਾਰ ਸੰਸਥਾਵਾਂ ਤੇ ਹੋਰ ਸਮਾਜਿਕ ਜਥੇਬੰਦੀਆਂ ਸਭ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ।
ਪ੍ਰੈੱਸ ਕਾਨਫਰੰਸ ਵਿੱਚ ਮੌਜੂਦ ਪ੍ਰਮੁੱਖ ਆਗੂਆਂ ਵਿੱਚ ਸ. ਜੋਗਿੰਦਰ ਸਿੰਘ ਜੋਗੀ ਤੋਂ ਇਲਾਵਾ ਮੀਨੂੰ ਸਿੰਘ ਯੂ.ਕੇ., ਅਸ਼ਵਨੀ ਸ਼ਰਮਾ ਟੀਟੂ, ਜਸਵਿੰਦਰ ਸਿੰਘ ਆਜ਼ਾਦ, ਸ੍ਰੀਮਤੀ ਕਮਲ ਮੋਤੀ, ਗੁਰਜੀਤ ਸਿੰਘ ਲੱਕੀ, ਮਾਨਸ ਖੇੜਾ, ਬਘੇਲ ਸਿੰਘ ਭਾਟੀਆ, ਹਰੀਸ਼ ਕੁਮਾਰ ਗੁਪਤਾ, ਹਨੀ ਵਿਰਦੀ, ਪਾਲੀ ਸਰੀਨ, ਰਾਕੇਸ਼ ਮਹਾਜਨ, ਮਨਪ੍ਰੀਤ ਸਿੰਘ ਮਨੂੰ, ਹਰਜੀਤ ਸਿੰਘ ਸੋਨੂੰ, ਜੋਗਿੰਦਰ ਸਿੰਘ ਵਿੱਕੀ, ਰੋਬਿਨ ਸਿੰਘ, ਆਈ.ਐਸ. ਬੱਗਾ, ਗੁਰਮੀਤ ਸਿੰਘ ਢੱਲਾ, ਟੋਨੀ ਸ਼ਾਰਦਾ, ਸੁਨੀਲ ਮਲਹੋਤਰਾ, ਗੁਰਸੇਵਕ ਸਿੰਘ, ਯਾਦਵਿੰਦਰ ਸਿੰਘ, ਭੁਪਿੰਦਰ ਸਿੰਘ ਭਿੰਦਾ, ਮੁਕੇਸ਼ ਕੋਹਲੀ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਸਨ।

No comments:

Post Top Ad

Your Ad Spot