ਚੋਰਾਂ ਵੱਲੋ ਕੰਧ ਪਾੜ ਕੇ 40 ਤੋ 50 ਹਜਾਰ ਦੇ ਕਰੀਬ ਸਮਾਨ ਕੀਤਾ ਚੋਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 November 2016

ਚੋਰਾਂ ਵੱਲੋ ਕੰਧ ਪਾੜ ਕੇ 40 ਤੋ 50 ਹਜਾਰ ਦੇ ਕਰੀਬ ਸਮਾਨ ਕੀਤਾ ਚੋਰੀ

ਦੁਕਾਨਦਾਰ ਅਰਵਿੰਦਰ ਸਿੰਘ ਚੋਰਾਂ ਵੱਲੋ ਦੁਕਾਨ ਦੀ ਕੰਧ ਪਾੜ ਕੇ ਕੀਤੀ ਚੋਰੀ ਬਾਰੇ ਦੱਸਦੇ ਹੋਏ
ਰਮਦਾਸ 11 ਨਵੰਬਰ (ਸਾਹਿਬ ਖੋਖਰ)- ਚੋਰਾਂ ਵੱਲੋ ਨਿੱਤ ਦਿਨ ਕਿਤੇ ਨਾ ਕਿਤੇ ਚੋਰੀ ਕਰਨ ਦੀਆਂ ਵਾਰਦਾਤਾ ਅਕਸਰ ਹੀ ਹੁੰਦੀਆ ਰਹਿੰਦੀਆ ਹਨ ਤੇ ਪੁਲਿਸ ਦੀ ਅਣਗਹਿਲੀ ਕਾਰਨ ਜਾਂ ਢਿੱਲੀ ਕਾਰਵਾਈ ਕਰਨ ਦਾ ਨਤੀਜਾਂ ਹੀ ਇਹਨਾਂ ਚੋਰੀਆ ਨੂੰ ਹੋਰ ਬਡਾਵਾ ਦਿੰਦਾ ਹੈ ਤੇ ਚੋਰ ਹੋਰ ਜਿਆਦਾ  ਚੋਰੀਆਂ ਕਰਦੇ ਹਨ । ਬੀਤੇ ਦਿਨੀ ਕਸਬਾ ਰਮਦਾਸ ਵਿਖੇ ਅਰਵਿੰਦਰ ਸਿੰਘ ਦੀ ਦੁਕਾਨ ਦੀ ਕੰਧ ਪਾੜ ਕੇ ਚੋਰਾਂ ਵੱਲੋ ਨਵੇਂ ਮੋਬਾਇਲ, ਪੁਰਾਣੇ ਮੋਬਾਇਲ,  ਦੋ ਸਲੰਡਰ ਤੇ ਹੋਰ ਨਕਦੀ ਸਮੇਤ ਕਰੀਬ 40 ਤੋ 50 ਹਜਾਰ ਦੇ ਕਰੀਬ ਸਮਾਨ ਚੋਰੀ ਕਰ ਲਿਆ ਗਿਆ । ਇਸ ਦਾ ਪਤਾ ਸਵੇਰੇ ਲੱਗਾ ਜਦ ਦੁਕਾਨਦਾਰ ਨੇ ਆ ਸੇਵੇਰ ਦੁਕਾਨ ਖੋਲੀ ਤਾਂ ਉੱਥੋ ਸਮਾਨ ਗਾਇਬ ਸੀ ਤੇ ਚੋਰਾਂ ਨੇ ਪਿਛਲੀ ਕੰਧ ਪਾੜ ਕੇ ਸਮਾਨ ਚੋਰੀ ਕਰ ਲਿਆ ਸੀ । ਦੁਕਾਨਦਾਰ ਅਰਵਿੰਦਰ ਸਿੰਘ ਨੇ ਇਸਦੀ ਇਤਲਾਹ ਪੁਲਿਸ ਥਾਣਾ ਰਮਦਾਸ ਵਿਖੇ ਕੀਤੀ  ਤਾਂ ਪੁਲਿਸ ਨੇ ਮੌਕਾ ਵੇਖ ਕੇ ਇਸ ਦੀ ਰਿਪੋਰਟ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

No comments:

Post Top Ad

Your Ad Spot