ਬਿਨੈਕਾਰ ਨੂੰ ਬਿਨੈਪੱਤਰ ਡਿਪਟੀ ਕਮਿਸ਼ਨਰ ਜਾਂ ਕਿਸੇ ਹੋਰ ਅਧਿਕਾਰੀ ਕੋਲੋਂ ਤਸਦੀਕ ਕਰਵਾਉਣ ਦੀ ਲੋੜ ਨਹੀਂ
ਜਲੰਧਰ 18 ਨਵੰਬਰ (ਜਸਵਿੰਦਰ ਆਜ਼ਾਦ)- ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਲੀਡ ਬੈਂਕ ਮੈਨੇਜ਼ਰ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸਾਰੀਆਂ ਬੈਂਕਾਂ ਵਿਚ ਇਹ ਯਕੀਨੀ ਬਣਾਉਣ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਵਿਆਹ ਵਾਸਤੇ ਬੈਂਕ ਵਿਚੋਂ 2.50 ਲੱਖ ਰੁਪੈ ਕਢਵਾਉਣ ਲਈ ਕੇਵਲ ਸਵੈ ਘੋਸ਼ਣਾ ਤੇ ਪੈਨ ਕਾਰਡ ਹੀ ਲੈਣ ਅਤੇ ਇਸ ਲਈ ਡਿਪਟੀ ਕਮਿਸ਼ਨਰ ਜਾਂ ਕਿਸੇ ਹੋਰ ਅਧਿਕਾਰੀ ਕੋਲੋਂ ਕੋਈ ਬਿਨੈਪੱਤਰ ਤਸਦੀਕ ਕਰਵਾਉਣ ਦੀ ਕੋਈ ਲੋੜ ਨਹੀਂ ਹੈ।
ਅੱਜ ਬੈਂਕਾਂ ਨੂੰ ਜਾਰੀ ਨਿਰਦੇਸ਼ਾਂ ਵਿਚ ਡਿਪਟੀ ਕਮਿਸ਼ਨਰ ਵਲੋਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਹਾਲ ਹੀ ਵਿਚ ਜਾਰੀ ਹਦਾਇਤਾਂ ਮੁਤਾਬਿਕ ਲਾੜੇ ਜਾਂ ਲਾੜੀ ਤੋਂ ਇਲਾਵਾ ਉਨਾਂ ਦੇ ਮਾਤਾ- ਪਿਤਾ ਆਪਣੇ ਬੈਂਕ ਖਾਤੇ ਵਿਚੋਂ 2.50 ਲੱਖ ਰੁਪੈ ਵਿਆਹ ਲਈ ਕਢਵਾ ਸਕਦੇ ਹਨ, ਜਿਸ ਲਈ ਉਨਾਂ ਨੂੰ ਪੈਨ ਕਾਰਡ ਦੇ ਨਾਲ-ਨਾਲ ਇਹ ਸਵੈ ਘੋਸ਼ਣਾ ਦੇਣੀ ਹੋਵੇਗੀ ਕਿ ਵਿਆਹ ਲਈ ਉਹ ਜਾਂ ਉਸਦੇ ਪਰਿਵਾਰ ਵਿਚੋਂ ਕੇਵਲ ਇਕ ਵਿਅਕਤੀ ਹੀ 2.50 ਲੱਖ ਰੁਪੈ ਕਢਵਾ ਰਿਹਾ ਹੈ। ਉਨਾਂ ਕਿਹਾ ਕਿ ਲੋਕਾਂ ਵਲੋਂ ਵਿਆਹ ਲਈ ਪੈਸੇ ਕਢਵਾਉਣ ਲਈ ਅਨੇਕਾਂ ਅਧਿਕਾਰੀਆਂ ਕੋਲੋਂ ਬਿਨੈਪਤੱਰ ਤਸਦੀਕ ਕਰਵਾਉਣ ਲਈ ਪਹੁੰਚ ਕੀਤੀ ਗਈ ਹੈ ਜਦਕਿ ਕੇਂਦਰ ਸਰਕਾਰ ਵਲੋਂ ਵਿਆਹ ਲਈ ਪੈਸੇ ਕਢਵਾਉਣ ਲਈ ਕਿਸੇ ਵੀ ਤਰਾਂ ਦੇ ਤਸਦੀਕ ਬਿਨੈਪੱਤਰ ਦੇਣ ਦੀ ਹਦਾਇਤ ਜਾਰੀ ਨਹੀਂ ਕੀਤੀ ਗਈ ਹੈ।

No comments:
Post a Comment