ਸ੍ਰੋਮਣੀ ਅਕਾਲੀ ਦਲ ਨੂੰ ਸੌਖੀ ਨਹੀ ਹੋਵੇਗੀ 2017 ਦੀ ਅਜਨਾਲਾ ਹੱਲਕੇ ਦੀ ਸੀਟ ਜਿੱਤਣੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 15 November 2016

ਸ੍ਰੋਮਣੀ ਅਕਾਲੀ ਦਲ ਨੂੰ ਸੌਖੀ ਨਹੀ ਹੋਵੇਗੀ 2017 ਦੀ ਅਜਨਾਲਾ ਹੱਲਕੇ ਦੀ ਸੀਟ ਜਿੱਤਣੀ

ਰਮਦਾਸ 14-ਨਵੰਬਰ (ਸਾਹਿਬ ਖੋਖਰ) ਸ੍ਰੋਮਣੀ ਅਕਾਲੀ ਦਲ 2017 ਦੀਆ ਚੋਣਾ ਨੂੰ ਲੈ ਕੇ ਪੰਜਾਬ ਅੰਦਰ ਪੱਭਾ ਭਾਰ ਹੋਈ ਬੈਠਾ ਹੈ ਅਤੇ ਆਪਣੀ ਜਿੱਤ ਵਾਸਤੇ ਲੋਕਾ ਨੂੰ ਭਰਮਾ ਰਿਹਾ ਹੈ।ਪਰ ਗੱਲ ਕਰਦੇ ਹਾਂ ਪੰਜਾਬ ਦੇ ਸਭ ਤੋ ਅਹਿਮ ਤੇ ਬਿਲਕੁਲ ਪਾਕਿਸਤਾਨ ਦੀ ਹੱਦ ਨਾਲ ਵੱਸਦੇ ਹਲਕੇ ਅਜਨਾਲਾ ਦੀ ।ਅਜਨਾਲੇ ਦੇ ਲੋਕ ਹਮੇਸ਼ਾ ਅਕਾਲੀ ਦੱਲ ਨੂੰ ਫਤਵਾ ਦਿੰਦੇ ਆ ਰਹੇ ਹਨ। ਅਜਨਾਲਾ ਹਲਕੇ ਤੇ ਜਿਆਦਾ ਤਰ ਸ੍ਰੋਮਣੀ ਅਕਾਲੀ ਦਲ ਅਜਨਾਲਾ ਤੋ ਸੀਟ ਜਿੱਤਦਾ ਆ ਰਿਹਾ ਹੈ। ਡਾ:ਰਤਨ ਸਿੰਘ ਅਜਨਾਲਾ ਆਪਣੇ ਵਿਰੋਧੀ ਪਾਰਟੀ ਦੇ ਉਮੀਦਵਾਰ ਨੂੰ ਕਰੀਬ 15,000 ਵੋਟਾਂ ਨਾਲ ਹਰਾਉਦੇ ਆਏ ਹਨ। ਡਾ:ਰਤਨ ਸਿੰਘ ਅਜਨਾਲਾ ਦੇ ਐਮ.ਪੀ ਬੰਨਣ ਤੋ ਬਾਅਦ ਅਜਨਾਲੇ ਦੀ ਵਾਗਡੋਰ ਡਾਂ:ਰਤਨ ਸਿੰਘ ਅਜਨਾਲਾ ਦੇ ਬੇਟੇ ਅਮਰਪਾਲ ਸਿੰਘ ਬੋਨੀ ਨੂੰ ਮਿਲ ਗਈ। ਪਰ ਹੁਣ ਇਹ ਕਰੀਬ 15,000 ਦੀ ਲੀਡ ਤੋ ਘੱਟ ਕੇ ਸੈਕੜਿਆ ਵਿੱਚ ਰਹਿ ਗਈ ਹੈ। ਇਥੇ ਇਹ ਦੱਸਣ ਯੋਗ ਗੱਲ ਹੈ ਕਿ ਇਹ ਸੀਟ ਕਾਂਗਰਸ ਦੀ ਫੁੱਟ ਕਾਰਨ ਹੀ ਅਕਾਲੀ ਦੱਲ ਜਿੱਤਦਾ ਆ ਰਿਹਾ ਹੈ।ਇਥੋ ਦੇ ਟਕਸਾਲੀ ਕਾਂਗਰਸੀ ਸ਼੍ਰ:ਹਰਚਰਨ ਸਿੰਘ ਦੇ ਪਰਿਵਾਰ ਦੀ ਫੁੱਟ ਹਮੇਸ਼ਾ ਕਾਂਗਰਸ ਨੂੰ ਲੇ ਕੇ ਬੇਠਦੀ ਹੈ ਅਤੇ ਕਾਂਗਰਸ ਦੇ ਇਕ ਧਿਰ ਵਲੋ ਅਕਾਲੀਆ ਨੂੰ ਅੰਦਰ ਖਾਤੇ ਵੋਟਾ ਪਾਂ ਦੇਣਾ ਕਾਂਗਰਸ ਦੀ ਸੀਟ ਦਾ ਹਰਨਾ  ਵੱਡਾ ਕਾਰਨ ਹੈ । ਪਿਛਲੇ 9 ਸਾਲਾ ਤੋ ਅਮਰਪਾਲ ਸਿੰਘ ਬੋਨੀ ਵੱਲੋ ਪੁਰਾਣੇ ਅਕਾਲੀਆ ਦੀ ਸਾਰ ਨਹੀ ਲਈ ਅਤੇ ਪੁਰਾਣੇ ਅਕਾਲੀਆ ਨੂੰ ਨਕਾਂਰ ਦੇਣਾ ਅਤੇ ਨਾਲ ਹੀ ਪੰਜਾਬ ਅੰਦਰ ਅਕਾਲੀ ਦਲ ਦੀ ਭਾਈਵਾਲ ਪਾਰਟੀ  ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾ ਤੇ ਵਰਕਰਾ ਨੂੰ ਨਾਲ ਨਾ  ਲੈ ਕੇ ਚੱਲਣਾ ਅਤੇ ਬਣਦਾ ਹੱਕ, ਨਗਰ ਪੰਚਾਇਤ ਚੋਣਾ ਅਤੇ ਸਰਪੰਚ ਦੀਆ ਚੋਣਾ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਸੀਟਾਂ ਨਾ ਮਾਤਰ ਦੇਣਾ।ਪਿਛਲੇ ਸਮੇ ਰਮਦਾਸ ਵਿਖੇ ਸੰਗਤ ਦਰਸ਼ਨ ਦੋਰਾਣ ਪੁਰਾਣੇ ਤੇ ਟਕਸਾਲੀ ਅਕਾਲੀਆ ਦਾ ਹੋਰਡੀਗ ਬੋਰਡਾ ਤੇ ਫੋਟਵਾ ਨਾ ਲੱਗਣਾ ਵੀ ਲੋਕਾ ਅੰਦਰ ਚਰਚਾ ਦਾ ਵਿਸ਼ਾ ਹੈ। ਹੁਣ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਵੱਲੋ ਅਜਨਾਲੇ ਹਲਕੇ ਅੰਦਰ ਨਵੇ ਚੇਹਰੇ ਦੇ ਤੋਰ ਕਾਂਗਰਸ ਪਾਰਟੀ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਵੱਲੋ ਅਜਨਾਲਾ ਹਲਕੇ ਅੰਦਰ ਪਿੰਡ-ਪਿੰਡ ਜਾ ਕੇ ਕਾਂਗਰਸ ਪਾਰਟੀ ਦਾ ਪ੍ਰਚਾਰ  ਅਤੇ ਲੋਕਾ ਵੱਲੋ ਭਰਵਾ ਹੁਗਾਰਾ ਮਿਲਣਾਂ ਅਤੇ ਅਜਨਾਲਾ ਹਲਕੇ ਅੰਦਰ ਟੁੱਟ ਚੁੱਕੇ ਕਾਂਗਰਸੀ ਵਰਕਰਾ ਅੰਦਰ ਫਿਰ ਤੋ ਜਾਨ ਪਾ ਦੇਣਾ ਅਤੇ ਬਿਨਾਂ ਭੇਦ ਭਾਵ ਦੇ ਬਾਰਡਰ ਦੇ ਲੋਕਾ ਲਈ ਰਾਵੀ ਕੰਢੇ ਵੱਸਦੇ ਲੋਕਾ ਲਈ ਆਪ ਆਪਣੇ ਕੋਲੋ ਬੈੜਾ ਲੇ ਕੇ ਦੇਣਾ ਅਤੇ ਆਪਣੇ ਵੱਲੋ ਸੜਕਾ ਬਣਾ ਕੇ ਦੇਣਾ ਲੋਕਾ ਵਿੱਚ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ। ਅਕਾਲੀਆ ਵਲੋ ਕਾਂਗਰਸੀ ਲੀਡਰ ਨਾਲ ਅੰਦਰ ਖਾਤੇ ਗੱਲਬਾਤ ਕਰਨਾ ਅਤੇ ਮਿਲ ਰਿਹਾ ਭਰਵਾ ਹੁਗਾਂਰਾ ਅਕਾਲੀ ਦਲ ਨੂੰ ਹੁਣ ਗੁਰਜੀਤ ਸਿੰਘ ਔਜਲਾ ਰੜਕਣ ਲੱਗਾ ਹੈ ਕਿਉਕਿ ਪਿਛਲੇ ਦਿਨੀ ਗੁਰਜੀਤ ਸਿੰਘ ਔਜਲਾ ਵੱਲੋ ਕੱਢੀ ਜਾ ਰਹੀ ਨਸ਼ੇ ਵਿਰੁਧ ਰੈਲੀ ਦੋਰਾਨ ਅਕਾਲੀ ਕੋਸਲਰ ਦੇ ਬੰਦਿਆ ਵੱਲੋ ਰੈਲੀ ਨੂੰ ਰੋਕਣਾ ਅਤੇ ਕਾਂਗਰਸੀ ਵਰਕਰਾ ਤੇ ਜਾਨਲੇਵਾ ਹਮਲਾ ਕਰਨਾ ਲੋਕਾ ਅੰਦਰ ਚਰਚਾ ਦਾ ਵਿੱਸ਼ਾ ਬਣਿਆਂ ਹੈ। ਪਿੰਡਾਂ ਦੇ ਆਮ ਲੋਕ ਆਖਦੇ ਹਨ ਕਿ ਐਤਕੀ ਜੇ ਕਾਂਗਰਸ ਪਾਰਟੀ ਵੱਲੋ ਟਿੱਕਟ ਗੁਰਜੀਤ ਸਿੰਘ ਔਜਲਾਂ ਨੂੰ ਮਿਲਦੀ ਹੈ ਤਾਂ ਕਾਂਗਰਸ ਪਾਰਟੀ ਦੀ ਜਿੱਤ ਯਕੀਨੀ ਹੋਵੇਗੀ। ਹੁਣ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਵੱਲੋ ਐਲਾਨੇ ਗਏ ਉਮੀਦਵਾਰ ਸੰਨੀ ਰੰਧਾਵਾ ਦੀ ਜੋ ਅਕਾਲੀ ਸਰਕਾਰ ਦੇ ਹੁੰਦਿਆ ਨਗਰ ਪੰਚਾਇਤ ਰਮਦਾਸ ਦਾ ਪ੍ਰਧਾਨ ਬਣਿਆ ਹੈ। ਫਿਰ ਅਕਾਲੀ ਦਲ ਛੱਡ ਕੇ ਪਿਛਲੇ ਇਲੈਕਸ਼ਨ ਆਜਾਦ ਤੋਰ ਤੇ ਲੜੀਆ ਤੇ ਆਪਨੇ ਹੀ ਵਿਰੋਧੀ ਅਕਾਲੀ ਦਲ ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਕਾਲੀਆ ਕੋਲੋ 56 ਦੇ ਕਰੀਬ ਵੋਟਾ ਦੇ ਨਾਲ ਹਾਰ ਗਿਆ ਸੀ। ਇਹ ਵੀ ਅਕਾਲੀ ਹੋਣ ਕਰਕੇ ਐਤਕੀ ਰਮਦਾਸ ਹਲਕੇ ਤੋ ਅਕਾਲੀਆ ਨੂੰ ਢਾਹ ਲਾਉਦਾ ਨਜਰ ਆਉਦਾ ਹੈ। ਅਜਨਾਲੇ ਅੰਦਰ ਆਮ ਆਦਮੀ ਪਾਰਟੀ ਕਿਤੇ ਵੀ ਤੀਜੀ ਧੀਰ ਵਜੋ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਨੂੰ ਟੱਕਰ ਦੇਦੀ ਨਜਰ ਨਹੀ ਆਉਦੀ ਅਤੇ ਅਜਨਾਲੇ ਹਲਕੇ ਅੰਦਰ ਮੁੱਖ ਮੁਕਾਬੱਲਾ ਅਕਾਲੀ ਦੱਲ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾ ਦੇ ਵਿੱਚ ਹੀ ਹੋਵੇਗਾਂ। ਜਿਹੜੀ ਵੀ ਰਾਜਸੀ ਪਾਰਟੀ ਸਹੀ ਤਰੀਕੇ ਨਾਲ ਸਹੀ ਉਮੀਦਵਾਰ ਨੂੰ ਅਜਨਾਲੇ ਤੋ ਟਿੱਕਟ ਦੇਵੇਗੀ ਉਹੀ ਜਿੱਤੇਗਾਂ ਅਤੇ ਸਮਾਂ ਹੀ ਦਸੇਗਾਂ ਕਿ ਕਿਸ ਉਮੀਦਵਾਰ ਨੂੰ ਜਿੱਤ ਨਸੀਬ ਹੋਵੇਗੀ।

2 comments:

Ersukhraj Nijjar said...

agree Aujla saab he jitt de hkdaaar ne hrpatap te boni ne bhut gand paaya hoia ethe

Ersukhraj Nijjar said...

agree Gurjit singh Aujla to bina nhi loi seat kdh skd

Post Top Ad

Your Ad Spot