ਸੇਂਟ ਸੋਲਜਰ ਦੇ ਵਾਇਸ ਪ੍ਰਿੰਸੀਪਲ ਨੂੰ ਮਿਲਿਆ "ਰਿਸਰਚ ਸਾਇੰਟਿਸਟ ਅਵਾਰਡ 2016" - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 25 November 2016

ਸੇਂਟ ਸੋਲਜਰ ਦੇ ਵਾਇਸ ਪ੍ਰਿੰਸੀਪਲ ਨੂੰ ਮਿਲਿਆ "ਰਿਸਰਚ ਸਾਇੰਟਿਸਟ ਅਵਾਰਡ 2016"

ਜਲੰਧਰ 24 ਨਵੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ, ਟੈਕਨੋਲਾਜੀ ਐਂਡ ਮੈਨੇਜਮੈਂਟ ਜਲੰਧਰ ਦੇ ਵਾਇਸ ਪ੍ਰਿੰਸੀਪਲ ਈ.ਆਰ ਵਿਕਰਾਂਤ ਸ਼ਰਮਾ ਨੂੰ ਉਨ੍ਹਾਂ ਦੇ ਤਕਨੀਕੀ ਸਿੱਖਿਆ ਦੇ ਖੇਤਰ ਵਿੱਚ ਸ਼ਾਨਦਾਰ ਉਪਲੱਬਧੀਆਂ ਲਈ "ਰਿਸਰਚ ਸਾਇੰਟਿਸਟ 2016" ਦੇ ਨਾਲ ਨਵਾਇਆ ਗਿਆ। ਇਸ ਅਵਾਰਡ ਇੰਡੀਅਨ ਸੋਸਾਇਟੀ ਫਾਰ ਟੈਕਨਿਕਲ ਐਜੂਕੇਸ਼ਨ, ਨਵੀਂ ਦਿੱਲੀ ਦੇ ਪ੍ਰੇਜਿਡੇਂਟ ਪ੍ਰੋ.ਪ੍ਰਤਾਪ ਸਿਨਹਾ ਕਾਕਾਸਾਹੇਬ ਦੇਸਾਈ ਵਲੋਂ ਰਿਆਤ ਬਾਹਰਾ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ, ਰੋਪੜ ਵਲੋਂ ਕਰਵਾਏ ਗਏ ਆਈਐਸਟੀਈ ਸੈਕਸ਼ਨ ਐਨੁਅਲ ਕੰਵੇਸ਼ਨ ਵਿੱਚ ਦਿੱਤਾ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਈ.ਆਰ ਵਿਕਰਾਂਤ ਸ਼ਰਮਾ ਨੂੰ ਸ਼ਾਨਦਾਰ ਉਪਲਬਧੀ ਦੇ ਲਈ ਸਨਮਾਨਿਤ ਕਰਦੇ ਹੋਏ ਕਿਹਾ ਕਿ ਸੇਂਟ ਸੋਲਜਰ ਨੂੰ ਆਪਣੇ ਫੈਕਲਟੀ ਮੈਂਬਰਸ ਉੱਤੇ ਮਾਣ ਹੈ ਇਹ ਇਨ੍ਹਾਂ ਦੀ ਮਿਹਨਤ ਦੇ ਫਲਸਰੂਪ ਸੇਂਟ ਸੋਲਜਰ ਦੇ ਇਨ੍ਹੇਂ ਚੰਗੇ ਅਕਾਦਮਿਕ ਨਤੀਜੇ ਹਨ। ਇਸ ਅਵਾਰਡ ਅਤੇ ਕਮੇਟੀ ਲਈ ਆਈਐਸਟੀਈ ਵਲੋਂ ਟੈਕਨਿਕਲ ਐਜੂਕੇਸ਼ਨ ਅਤੇ ਰਿਸਰਚ ਦੇ ਖੇਤਰ ਵਿੱਚ ਪਾਏ ਗਏ ਯੋਗਦਾਨ ਨੂੰ ਧਿਅਨ ਵਿੱਚ ਰੱਖਕੇ ਚੁਣਿਆ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਇੰਜੀਨਿਅਰਿੰਗ ਕਾਲਜ ਡਾਇਰੈਕਟਰ ਡਾ.ਵਿਜੈ ਧੀਰ ਨੇ ਵਿਕਰਾਂਤ ਸ਼ਰਮਾ ਨੂੰ ਇਸ ਵੱਡੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੰਦੇ ਹੋਏ ਇਸੇ ਤਰ੍ਹਾਂ ਮਿਹਨਤ ਕਰ ਸੰਸਥਾ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।

No comments:

Post Top Ad

Your Ad Spot