ਮਿਨੇਰਵਾਫੈਸਟ 2016 ਵਿੱਚ ਸੇਂਟ ਸੋਲਜਰ ਵਿਦਿਆਰਥੀਆਂ ਨੇ ਛੱਡੀ ਛਾਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 18 November 2016

ਮਿਨੇਰਵਾਫੈਸਟ 2016 ਵਿੱਚ ਸੇਂਟ ਸੋਲਜਰ ਵਿਦਿਆਰਥੀਆਂ ਨੇ ਛੱਡੀ ਛਾਪ

ਜਲੰਧਰ 18 ਨਵੰਬਰ (ਜਸਵਿੰਦਰ ਆਜ਼ਾਦ)- ਰਿਆਤ ਬਾਹਰਾ ਰੋਪੜ ਕੈਂਪਸ ਵਲੋਂ ਕਰਵਾਏ ਗਏ ਮਿਨੇਰਵਾਫੈਸਟ 2016 ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਛਾਪ ਛੱਡੀ।ਇਸ ਫੈਸਟ ਵਿੱਚ ਸੇਂਟ ਸੋਲਜਰ ਨੇ ਪਹਿਲੀਆਂ ਅਤੇ ਦੂਜੀ ਪੁਜੀਸ਼ਨਾਂ ਉੱਤੇ ਕਬਜਾ ਕੀਤਾ।ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਦੱਸਿਆ ਕਿ ਮਿਮਿਕਰੀ ਵਿੱਚ ਵਰਿੰਦਰਜੀਤ ਕੌਰ ਨੇ ਪਹਿਲਾ ਸਥਾਨ, ਮਹਿੰਦੀ ਵਿੱਚ ਚਾਂਦਨੀ ਵਾਧਵਾ ਨੇ ਪਹਿਲਾ ਸਥਾਨ, ਸਕਿਟ ਵਿੱਚ ਰਵਿੰਦਰ ਸਿੰਘ, ਵਰਿੰਦਰਜੀਤ ਕੌਰ, ਨੀਰੂ, ਸਪਨਾ ਚੰਦ, ਦੀਪਕ, ਰਾਜਵੀਰ ਕੌਰ, ਸੰਚਿਤ ਸਾਹਿਨੀ, ਕਰਨ ਬਛੜਾ, ਸੁਰਬੀ, ਤਰਨਪ੍ਰੀਤ ਕੌਰ, ਸ਼ੇਲਜਾ ਸ਼ਰਮਾ ਨੇ ਪਹਿਲਾ ਸਥਾਨ, ਫੋਕ ਸਾਂਗ ਵਿੱਚ ਕਰਮਜੀਤ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ।ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਹਿਰਾ ਡਾਇਰੈਕਟਰ ਡਾ.ਵਿਜੈ ਧੀਰ, ਕਲਚਰਲ ਕੌਆਰਡਿਨੇਟਰ ਈ.ਆਰ ਹਰਜੀਤ ਸਿੰਘ, ਇਵੇਂਟ ਇਨਚਾਰਜ ਈ.ਆਰ ਆਸ਼ਿਮਾ ਸ਼ਰਮਾ ਅਤੇ ਕੋਰਿਉਗ੍ਰਾਫਰ ਦਵਿੰਦਰ ਬਬਲੂ, ਪੀ.ਸੀ ਰਾਊਤ ਰਾਜਪੂਤ ਨੂੰ ਦਿੱਤਾ।ਚੇਅਰਮੈਨ ਸ਼੍ਰੀ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਉਨ੍ਹਾਂਨੂੰ ਵਧਾਈ ਦਿੰਦੇ ਹੋਏ ਇਸ ਤਰ੍ਹਾਂ ਮਿਹਨਤ ਕਰ ਸੇਂਟ ਸੋਲਜਰ ਦਾ ਨਾਮ ਰੌਸ਼ਨ ਕਰਣ ਨੂੰ ਕਿਹਾ।ਇਸ ਮੌਕੇ ਉੱਤੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਵਾਇਸ ਪ੍ਰਿੰਸੀਪਲ ਈ.ਆਰ ਵਿਕਰਾਂਤ ਸ਼ਰਮਾ ਮੌਜੂਦ ਸਨ।

No comments:

Post Top Ad

Your Ad Spot