ਬੈਂਕਾ 'ਚ ਕੈਸ਼ ਜਮਾ ਕਰਵਾਉਣ ਵਾਲਿਆ ਦੀਆ ਲੱਗੀਆਂ ਲੰਮੀਆਂ-2 ਕਤਾਰਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 November 2016

ਬੈਂਕਾ 'ਚ ਕੈਸ਼ ਜਮਾ ਕਰਵਾਉਣ ਵਾਲਿਆ ਦੀਆ ਲੱਗੀਆਂ ਲੰਮੀਆਂ-2 ਕਤਾਰਾਂ

ਪੈਸੇ ਜਮਾਂ ਕਰਵਾਉਣ ਲਈ ਲੋਕ ਬੈਕਾਂ ਦੇ ਬਾਹਰ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ
ਰਮਦਾਸ 11 ਨਵੰਬਰ (ਸਾਹਿਬ ਖੋਖਰ)- ਭਾਰਤ ਸਰਕਾਰ ਵੱਲੋ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਕੀਤੇ ਅਦੇਸ਼ ਨਾਲ ਜਿੱਥੇ ਆਮ ਲੋਕਾਂ ਦਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ । ਲੋਕ ਦੁਕਾਨਦਾਰਾ ਤੋ ਸਮਾਨ ਲੈਣ ਲਈ ਜਾ ਰਹੇ ਸਨ ਪਰ ਖੁਲ੍ਹੇ ਪੈਸੇ ਨਾ ਹੋਣ ਕਾਰਨ ਦੁਕਾਨਦਾਰ ਉਹਨਾ ਨੂੰ ਸਮਾਨ ਨਹੀ ਦੇ ਰਹੇ ਸਨ ਤੇ ਕਹਿ ਰਹੇ ਸਨ ਕਿ 500 ਜਾ 1000 ਦਾ ਨੋਟ ਨਹੀ ਚੱਲੇਗਾ ਖੁਲ੍ਹੇ ਪੈਸੇ ਲੈ ਕੇ ਆਉ ਤਾਂ ਹੀ ਸਮਾਨ ਮਿਲੇਗਾ ।ਜਿਆਦਾ ਤਰ ਦੁਕਾਨਦਾਰ ਵੀ ਅਜਿਹੇ ਮਹੌਲ ਵਿੱਚ ਵਿਹਲੇ ਹੀ ਬੈਠੇ ਨਜਰ ਆਏ । ਪੈਟਰੋਲ ਪੰਪਾਂ ਤੇ ਵੀ ਅਜਿਹਾ ਹੀ ਵੇਖਣ ਨੂੰ ਮਿਲਿਆ ਜਾਂ ਤਾਂ ਖੁਲ੍ਹੇ ਪੈਸੇ ਦਿਓ ਨਹੀ ਤਾਂ 500 ਜਾਂ 1000 ਦਾ ਪੰਪ ਵਾਲੇ ਤੇਲ ਪਵਾਉਣ ਨੂੰ ਕਹਿ ਰਹੇ ਸਨ । ਉੱਥੇ  ਦੂਜੇ ਪਾਸੇ ਜਦ ਬੈਕਾਂ ਵਿੱਚ ਜਾ ਕੇ ਦੇਖਿਆ ਗਿਆ ਤਾਂ ਬੈਕਾਂ ਦੇ ਬਾਹਰ ਲੰਮੀਆ ਲੰਮੀਆ ਲੋਕਾਂ ਦੀਆਂ ਕਤਾਰਾ ਲੱਗੀਆ ਹੋਈਆ ਸਨ ਤੇ ਲੋਕ ਪੈਸੇ ਜਮਾਂ ਕਰਵਾਉਣ ਲਈ ਆਪਣੀ ਵਾਰੀ ਦੀ ੳਡੀਕ ਕਰ ਰਹੇ ਸਨ ਤੇ ਕਹਿ ਰਹੇ ਸਨ ਕਿ ਕਾਲਾ ਧਨ ਇੱਕਤਰ ਵਾਲਿਆ ਨੂੰ ਤਾਂ ਸਿਆਪਾ ਪੈਣਾ ਹੀ ਪੈਣਾ ਸੀ ਪਰ ਦੂਜੇ ਲੋਕ ਵੀ ਵਾਧੂ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ ਤੇ ਰੋਜਮਰਾ ਦੀ ਜਿੰਦਗੀ ਤੇ ਵੀ ਇਸ ਦਾ ਗਹਿਰਾ ਅਸਰ ਪਿਆ ਹੈ।

No comments:

Post Top Ad

Your Ad Spot