ਟੀ ਪੁੱਕੀ ਨਿਵਾਸੀ ਪੰਜਾਬੀ 15 ਸਾਲਾ ਨੌਜਵਾਨ ਮੋਹਦੀਪ ਸੋਢੀ ਨੂੰ ਮਿਲਿਆ ਚੌਥੀ ਵਾਰ 'ਗੋਲਡਨ ਬੂਟ' ਐਵਾਰਡ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 1 November 2016

ਟੀ ਪੁੱਕੀ ਨਿਵਾਸੀ ਪੰਜਾਬੀ 15 ਸਾਲਾ ਨੌਜਵਾਨ ਮੋਹਦੀਪ ਸੋਢੀ ਨੂੰ ਮਿਲਿਆ ਚੌਥੀ ਵਾਰ 'ਗੋਲਡਨ ਬੂਟ' ਐਵਾਰਡ

  • 2006 ਤੋਂ ਟੌਰੰਗਾ ਸਿਟੀ ਯੁਨਾਇਟਡ ਕਲੱਬ ਲਈ ਖੇਡ ਰਿਹਾ
  • ਅਮਰੀਕਾ ਦੇ ਕਾਲਜ ਲਈ ਮਿਲੀ ਹੋਈ ਹੈ ਸਕਾਲਰਸ਼ਿੱਪ
15 ਸਾਲਾ ਮੋਹਦੀਪ ਸਿੰਘ ਸੋਢੀ ਤੇ ਉਸਦਾ ਕੋਚ
ਆਕਲੈਂਡ 1 ਨਵੰਬਰ-(ਹਰਜਿੰਦਰ ਸਿੰਘ ਬਸਿਆਲਾ)-ਟੀ ਪੁੱਕੀ ਨਿਵਾਸੀ 15 ਸਾਲਾ ਜੂਨੀਅਰ ਫੁੱਟਬਾਲ ਸਟਾਰ ਮੋਹਦੀਪ ਸਿੰਘ ਸੋਢੀ ਨੂੰ ਬੀਤੇ ਦਿਨੀਂ ਲਗਾਤਾਰ ਚੌਥੀ ਵਾਰ ਫੁੱਟਬਾਲ ਦੇ ਵਕਾਰੀ ਐਵਾਰਡ 'ਗੋਲਡਨ ਬੂਟ' ਨਾਲ ਸਨਮਾਨਿਤ ਕੀਤਾ ਗਿਆ। 'ਫੈਡਰੇਸ਼ਨ ਇੰਟਰਨੈਸ਼ਲ ਦਾ ਫੁੱਟਬਾਲ ਐਸੋਸੀਏਸ਼ਨ' (ਫੀਫਾ) ਦੀ ਤਰਜ਼ ਉਤੇ ਇਹ ਐਵਾਰਡ ਉਸ ਖਿਡਾਰੀ ਨੂੰ ਦਿੱਤਾ ਜਾਂਦਾ ਹੈ ਜੋ ਸਭ ਤੋਂ ਜਿਆਦਾ ਗੋਲ ਕਰੇ। ਇਸ ਸੀਜਨ ਦੇ ਵਿਚ ਇਸ ਨੌਜਵਾਨ ਬੱਚੇ ਨੇ 18 ਗੋਲ ਦਾਗ ਕੇ ਬਾਕੀ ਸਾਰੇ ਖਿਡਾਰੀਆਂ ਨੂੰ ਪਿੱਛੇ ਛੱਡਿਆ। ਮੋਹਦੀਪ ਸੋਢੀ ਕਲੱਬ ਦੀ ਟੀਮ ਵਿਚ ਇਕੋ-ਇਕ ਪੰਜਾਬੀ ਖਿਡਾਰੀ ਹੈ ਜਿਹੜਾ ਕਿ ਕਈ ਵਾਰ ਗੇਮ ਨੂੰ ਘੁੰਮਾਉਣ ਦੀ ਕਾਬਲੀਅਤ ਰੱਖਦਾ ਹੈ।
ਮੋਹਦੀਪ ਸੋਢੀ ਪੰਜਵੀਂ ਕਲਾਸ ਤੋਂ ਹੀ ਲਗਾਤਾਰ ਫੁੱਟਬਾਲ ਖੇਡ ਕੇ ਕੀਰਤੀਮਾਨ ਸਥਾਪਿਤ ਕਰ ਰਿਹਾ ਹੈ। ਆਪਣੀ ਗੇਮ ਦੇ ਨਾਲ ਇਹ ਕੋਚਾਂ ਦੀਆਂ ਅੱਖਾਂ ਵਿਚ ਅਜਿਹਾ ਵਸਿਆ ਇਸ ਨੂੰ ਅੱਗੇ ਜਾਣ ਦੇ ਮੌਕੇ ਮਿਲਦੇ ਰਹੇ ਅਤੇ ਇਸਦੀਆਂ ਕਿੱਕਾਂ ਅਤੇ ਸਟ੍ਰਾਈਕਾਂ ਦਿਨ ਬ ਦਿਨ ਵਧਦੀਆਂ ਹੀ ਚਲੀਆਂ ਗਈਆਂ। ਟੌਰੰਗਾ ਸਿਟੀ ਯੂਨਾਈਟਿਡ ਕਲੱਬ ਦੇ ਵਿਚ ਇਹ ਕਈ ਸਾਲਾਂ ਤੋਂ ਖੇਡ ਰਿਹਾ ਹੈ ਅਤੇ ਸਟ੍ਰਾਈਕਰ ਦੀ ਪੁਜੀਸ਼ਨ ਉਤੇ ਲਗਾਤਾਰ ਮੀਲ ਪੱਥਰ ਸਾਬਿਤ ਕਰ ਰਿਹਾ ਹੈ। ਇਸ ਮੁੰਡੇ ਦੀ ਚੋਣ ਅਮਰੀਕਾ ਦੇ ਇਕ ਕਾਲਜ ਵੱਲੋਂ ਕਰ ਲਈ ਗਈ ਹੈ ਅਤੇ ਇਸ ਨੂੰ ਸਕਾਲਰਸ਼ਿਪ ਮਿਲ ਚੁੱਕੀ ਹੈ। 2018 ਦੇ ਵਿਚ ਇਹ ਮੁੰਡੇ ਉਥੇ ਪੜਨ ਅਤੇ ਖੇਡਣ ਜਾਵੇਗਾ। ਪਿਤਾ ਕੁਲਵਿੰਦਰ ਸਿੰਘ ਸੋਢੀ ਮਾਤਾ ਸੁਪਿੰਦਰ ਕੌਰ ਸੋਢੀ ਦਾ ਇਹ ਲਾਡਲਾ ਨੌਜਵਾਨ ਭਾਵੇਂ ਨਿਊਜ਼ੀਲੈਂਡ ਜੰਮਿਆ ਹੈ ਪਰ ਆਪਣੇ ਜੱਦੀ ਪਿੰਡ ਮੀਰਪੁਰ ਲੱਖਾ (ਨਵਾਂਸ਼ਹਿਰ) ਜਾਣ ਦਾ ਹਮੇਸ਼ਾ ਇਛੁੱਕ ਬਣਿਆ ਰਹਿੰਦਾ ਹੈ।

No comments:

Post Top Ad

Your Ad Spot