ਨਿਊਜ਼ੀਲੈਂਡ ਵਿੱਚ ਐਂਬੂਲੈਂਸ ਸਟਾਫ ਨਾਲ ਵੀ ਹੁੰਦੀ ਹੈ ਗਾਲੀ-ਗਲੋਚ ਅਤੇ ਮਾਰ ਕੁੱਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 4 October 2016

ਨਿਊਜ਼ੀਲੈਂਡ ਵਿੱਚ ਐਂਬੂਲੈਂਸ ਸਟਾਫ ਨਾਲ ਵੀ ਹੁੰਦੀ ਹੈ ਗਾਲੀ-ਗਲੋਚ ਅਤੇ ਮਾਰ ਕੁੱਟ

  • ਵਧਦਾ ਅਪਰਾਧ: ਐਮਰਜੈਂਸੀ ਸੇਵਾਵਾਂ ਵਾਲੇ ਵੀ ਔਖੇ
  • ਇਕੱਲੇ ਅਗਸਤ ਮਹੀਨੇ ਹੀ ਹੋਈਆਂ 200 ਘਟਨਾਵਾਂ
ਆਕਲੈਂਡ 4 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਵਿਚ ਆਮ ਬੰਦਾ ਭਾਵੇਂ ਬਹੁਤ ਸਾਰੀਆਂ ਸਥਿਤੀਆਂ ਦੇ ਵਿਚ ਅਸੁਰੱਖਿਆ ਦੀ ਭਾਵਨਾ ਮਹਿਸੂਸ ਕਰਦਾ ਹੋਵੇ ਪਰ ਇਥੇ ਤਾਂ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਵੀ ਗਾਲੀ-ਗਲੋਚ ਅਤੇ ਮਾਰ-ਕੁੱਟ ਦੀਆਂ ਘਟਨਾਵਾਂ ਤੋਂ ਔਖੇ ਹਨ। ਅੰਕੜੇ ਦਸਦੇ ਹਨ ਕਿ ਇਕੱਲੇ ਅਗਸਤ ਮਹੀਨੇ ਹੀ 200 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ ਜਿਨਾਂ ਵਿਚ ਗਾਲਾਂ ਕੱਢਣਾਂ, ਮਾਰਨਾ ਕੁੱਟਣਾ, ਪਕੜ ਕੇ ਪ੍ਰੇਸ਼ਾਨ ਕਰਨਾ ਅਤੇ ਮੌਕੇ ਉਤੇ ਝਗੜਾ ਕਰਨਾ ਆਦਿ। ਸੇਂਟ ਜੌਹਨ ਚੀਫ ਨੇ ਕਿਹਾ ਹੈ ਕਿ ਸਾਡਾ ਸਟਾਫ ਲੋਕਾਂ ਦੀ ਮਦਦ ਕਰਨ ਜਾਂਦਾ ਹੈ ਨਾ ਕਿ ਗਾਲਾਂ ਅਤੇ ਮਾਰ ਕੁੱਟ ਖਾਣ। ਉਨਾਂ ਕਿਹਾ ਕਿ ਕਿਸੇ ਵੀ ਤਰਾਂ ਦੀ ਅਜਿਹੀ ਹੁਲੜਬਾਜ਼ੀ ਨਾ ਸਹਿਣਯੋਗ ਹੈ। ਇਸਦਾ ਕਾਰਨ ਲੋਕਾਂ ਦਾ ਨਸ਼ਈ ਹੋਣਾ, ਸ਼ਰਾਬੀ ਹੋਣਾ ਅਤੇ ਮਾਨਸਿਕ ਤੌਰ 'ਤੇ ਬਿਮਾਰ ਹੋਣਾ ਹੋ ਸਕਦਾ ਹੈ।

No comments:

Post Top Ad

Your Ad Spot