ਕ੍ਰਿਸਚਨ ਵੈਲਫੇਅਰ ਬੋਰਡ ਦੇ ਮੈਬਰਾਂ ਨੇ ਸਰਹੱਦੀ ਖੇਤਰ ਵਿੱਚ ਵੱਸਦੇ ਕ੍ਰਿਸਚਨ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਜਾਨਣ ਲਈ ਦੌਰਾ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 9 October 2016

ਕ੍ਰਿਸਚਨ ਵੈਲਫੇਅਰ ਬੋਰਡ ਦੇ ਮੈਬਰਾਂ ਨੇ ਸਰਹੱਦੀ ਖੇਤਰ ਵਿੱਚ ਵੱਸਦੇ ਕ੍ਰਿਸਚਨ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਜਾਨਣ ਲਈ ਦੌਰਾ ਕੀਤਾ

ਮੁਸ਼ਕਿਲਾਂ ਜਾਣਨ ਉਪਰੰਤ ਭਾਈਚਾਰੇ ਦੇ ਲੋਕਾਂ ਨਾਲ ਕ੍ਰਿਸਚਨ ਵੈਲਫੇਅਰ ਬੋਰਡ ਦੇ ਮੈਬਰ ਤੇ ਹੋਰ
ਰਮਦਾਸ 9 ਅਕਤੂਬਰ (ਸਾਹਿਬ ਖੋਖਰ) ਕ੍ਰਿਸਚਨ ਵੈਲਫੇਅਰ ਬੋਰਡ ਦੇ ਮੈਬਰਾਂ ਦਾ ਵਫਦ ਵਲੈਤ ਮਸੀਹ ਬੰਟੀ , ਪਾਸਟਰ ਬਲਵਿੰਦਰ ਜੌਹਨ, ਪ੍ਰੇਮ ਮਸੀਹ, ਲੋਕ ਅਵਾਜ ਦੇ ਚੇਅਰਮੈਨ ਵਰੁਣ ਕੁਮਾਰ ਤੇ ਬੋਰਡ ਦੇ ਜਰਨਲ ਸਕੱਤਰ ਐਸ.ਐਸ. ਸੋਨੀ ਸਰਹੱਦੀ ਖੇਤਰ ਦੇ ਕ੍ਰਿਸਚਨ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਆ ਰਹੀਆ ਸਮੱਸਿਆਂਵਾ ਤੇ ਉਹਨਾ ਦੇ ਸਾਰਥਿਕ ਹੱਲ ਕਰਨ ਦੇ ਮਨੋਰਥ ਨਾਲ ਪਿੰਡ ਕੋਟ ਰਜਾਦਾ ਵਿਖੇ ਪਹੁੰਚਿਆ । ਜਿੱਥੇ ਸਰਕਲ ਰਮਦਾਸ ਦੇ ਪ੍ਰਧਾਨ ਵਿਲੀਅਮ ਮਸੀਹ ਜੱਟਾ, ਸਰਪੰਚ ਜਸਪਾਲ ਮਸੀਹ, ਤੇ ਡਾ. ਅਰਨੋਲਡ ਖੋਖਰ ਸਮੇਤ ਕਈ ਬੁਲਾਰਿਆ ਨੇ ਵਫਦ ਨੂੰ ਦੱਸਿਆ ਕਿ ਇਸ ਖੇਤਰ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜਗਾਰ ਨਾ ਮਿਲਣਾ , ਖੇਤਰ ਦੀਆ ਮਾੜੀਆਂ ਸ਼ੜਕਾ, ਘਰਾਂ ਵਿੱਚ ਪਾਖਾਨਿਆ ਦੀ ਘਾਟ, ਸਿਖਿਆ ਤੇ ਸਿਹਤ ਵਰਗੇ ਅਹਿਮ ਸਹੂਲਤਾ ਦੀ ਘਾਟ ਮੁੱਖ ਸਮੱਸਿਆਂਵਾ ਹਨ । ਉਹਨਾ ਵਫਦ ਪਾਸੋ ਮੰਗ ਕੀਤੀ ਕਿ ਸਰਹੱਦ ਦੀ 10 ਕਿਲੋਮੀਟਰ ਦੀ ਪੱਟੀ ਵਿੱਚ ਨੌਜਵਾਨਾਂ ਨੂੰ ਪਹਿਲ ਦੇ ਅਧਾਰ ਤੇ ਨੌਕਰੀਆ ਤੇ ਹੋਰਸ ੁੱਖ ਸਹੂਲਤਾ ਮਿਲਣ ਨਾਲ ਹੀ ਇਸ ਖੇਤਰ ਦਾ ਜੀਵਨ ਨਿਰਬਾਹ ਵਧੀਆ ਹੋ ਸਕਦਾ ਹੈ । ਉਪਰੰਤ ਬੋਰਡ ਦੇ ਮੈਬਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕ੍ਰਿਸਚਨ ਭਾਈਚਾਰੇ ਦੇ ਕਰੀਬ 25 ਲੋਕਾਂ ਨੂੰ ਅਹਿਮ ਅਹੁਿਦਆ ਦੇ ਤਾਇਨਾਤ ਕਰਕੇ ਇਸ ਭਾਈਚਾਰੇ ਦੇ ਜੀਵਨ ਪੱਧਰ ਨੂੰ ਉੱਚਾ ਚੁਕਣ ਦੇ ਸਾਰੇ ਰਾਹ ਖੋਲ ਦਿੱਤੇ ਗਏ ਹਨ । ਪੰਜਾਬ ਸਰਕਾਰ ਵੱਲੋਂ ਪਿਛਲੇ 55 ਸਾਲਾਂ ਦੌਰਾਨ ਪਹਿਲੀ ਵਾਰ ਹੀ ਬੋਰਡ ਦਾ ਗਠਨ ਕੀਤਾ ਹੈ ਤਾਂ ਜੋ ਪੰਜਾਬ ਅੰਦਰ ਵੱਸਦੇ 35 ਲੱਖ ਭਾਈਚਾਰੇ ਦੇ ਲੋਕਾਂ ਨੂੰ ਸੁੱਖ ਸਹੂਲਤਾ ਮਿਲ ਸਕਣ । ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋ ਬੀ.ਸੀ. ਵਰਗ ਦੀ ਤਰ੍ਹਾ ਕ੍ਰਿਸਚਨ ਭਾਈਚਾਰੇ ਨੂੰ ਵੀ 200 ਯੂਨਿਟ ਬਿਜਲੀ ਮੁਫਤ ਕੀਤੀ ਗਈ ਹੈ । ਇਸੇ ਤਰ੍ਹਾ 5 ਮਰਲੇ ਦੇ ਪਲਾਟ, ਸ਼ਗਨ ਸਕੀਮ, ਵਜੀਫਾ ਆਦਿ ਦੇਣ ਦਾ ਫੈਸਲਾ ਕੀਾ ਗਿਆ ਹੈ । ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਕ੍ਰਿਸਚਨ ਭਾਈਚਾਰੇ ਦੇ ਕਰਬਰਿਸਤਾਨਾਂ ਲਈ 3 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ ਤੇ ਬਾਕੀ ਰਹਿੰਦੀਆ ਮੰਗਾਂ ਵੀ ਬਹੁਤ ਜਲਦ ਪੂਰੀਆ ਕਰ ਦਿੱਤੀਆ ਜਾਣਗੀਆ । ਇਸ ਮੌਕੇ ਪੰਚ ਗੁਰਨਾਮ ਸਿੰਘ, ਡਾ. ਵਰਿੰਦਰ ਜੌਹਨ, ਗੁਰਨਾਮ ਮਸੀਹ ਚੱਕਬਾਲਾ, ਯੂਸਫ ਮਸੀਹ ਭਿੰਡੀਸੈਦਾ ਨੇ ਵੀ ਆਪਣੇ ਵਿਚਾਰ ਪ੍ਰਟ ਕੀਤੇ।

No comments:

Post Top Ad

Your Ad Spot