ਮਲੂਕਾ ਤੇ ਠੰਡਲ ਵਲੋਂ ਵਿਸ਼ਵ ਕਬੱਡੀ ਲੀਗ ਦਾ ਉਦਘਾਟਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 2 October 2016

ਮਲੂਕਾ ਤੇ ਠੰਡਲ ਵਲੋਂ ਵਿਸ਼ਵ ਕਬੱਡੀ ਲੀਗ ਦਾ ਉਦਘਾਟਨ

ਪੰਜਾਬ ਸਰਕਾਰ ਦੇ ਯਤਨਾਂ ਨਾਲ ਕਬੱਡੀ ਨੂੰ ਵਿਸ਼ਵ ਪੱਧਰ 'ਤੇ ਪਛਾਣ ਮਿਲੀ-ਮਲੂਕਾ
ਜਲੰਧਰ 2 ਅਕਤੂਬਰ (ਜਸਵਿੰਦਰ ਆਜ਼ਾਦ)- ਪੰਜਾਬ ਦੇ ਪੇਂਡੂ ਵਿਕਾਸ ਤੇ  ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਤੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਵਲੋਂ ਅੱਜ ਇੱਥੇ ਬਰਲਟਨ ਪਾਰਕ ਵਿਖੇ ਵਿਸ਼ਵ ਕਬੱਡੀ ਲੀਗ ਦਾ ਉਦਘਾਟਨ ਕੀਤਾ ਗਿਆ, ਜੋ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਗੱਦਿਆਂ 'ਤੇ ਖੇਡੀ ਜਾਵੇਗੀ। ਕਬੱਡੀ ਲੀਗ ਦੇ ਉਦਘਾਟਨ ਪਿੱਛੋਂ ਗੱਲਬਾਤ ਦੌਰਾਨ ਸ. ਮਲੂਕਾ ਜੋ ਕਿ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ 'ਤੇ ਪਹਿਚਾਣ ਦਿਵਾਈ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਬੱਡੀ ਦੇ 5 ਵਿਸ਼ਵ ਕੱਪ ਕਰਵਾਏ ਜਾਣ ਨਾਲ ਨਾ ਸਿਰਫ ਪੰਜਾਬੀਆਂ ਦੀ ਵਧੇਰੇ ਗਿਣਤੀ ਵਾਲੇ ਯੂਰਪੀਅਨ ਤੇ ਅਮਰੀਕਾ, ਕੈਨੇਡਾ ਸਗੋਂ ਅਰਜਨਟੀਨਾ ਤੇ ਅਫਰੀਕੀ ਮਹਾਂਦੀਪ ਦੇ ਦੇਸ਼ਾਂ ਦੀਆਂ ਟੀਮਾਂ ਵੀ ਕਬੱਡੀ ਖੇਡ ਰਹੀਆਂ ਹਨ। ਇਕ ਸਵਾਲ ਦੇ ਜਵਾਬ ਵਿਚ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਲਈ ਪ੍ਰਬੰਧ ਜਾਰੀ ਹਨ ਤੇ ਭਾਰਤੀ ਟੀਮ ਦੀ ਚੋਣ ਲਈ ਟ੍ਰਾਇਲ ਪ੍ਰਕ੍ਰਿਆ ਚੱਲ ਰਹੀ ਹੈ। ਉਨਾਂ ਕਿਹਾ ਕਿ ਅਫਰੀਕੀ ਮਹਾਂਦੀਪ ਤੋਂ ਇਸ ਵਾਰ 3 ਟੀਮਾਂ ਭਾਗ ਲੈ ਰਹੀਆਂ ਹਨ ਜਦਕਿ ਪਾਕਿਸਤਾਨ ਦੀ ਟੀਮ ਇਸ ਵਾਰ ਵਿਸ਼ਵ ਕੱਪ ਦੌਰਾਨ ਨਹੀਂ ਖੇਡੇਗੀ। ਇਸ ਲੀਗ ਵਿਚ 6 ਟੀਮਾਂ ਭਾਗ ਲੈ ਰਹੀਆਂ ਹਨ , ਜਿਨਾਂ ਵਿਚ ਪਿਛਲੀ ਲੀਗ ਦੀ ਚੈਂਪੀਅਨ ਯੂਨਾਈਟਡ ਸਿੰਘਜ਼, ਉਪ ਚੈਂਪੀਅਨ ਖਾਲਸਾ ਵਾਰੀਅਰਜ਼, ਰਾਇਲ ਕਿੰਗਜ਼, ਕੈਲੀਫੋਰਨੀਆ ਈਗਲਜ਼, ਪੰਜਾਬ ਟਾਇਗਰਜ਼, ਮਿਲਚਾਕੀ ਵੌਲਫਜ਼ ਸ਼ਾਮਿਲ ਹਨ। ਇਸ ਮੌਕੇ ਵਿਧਾਇਕ ਪਵਨ ਕੁਮਾਰ ਟੀਨੂੰ, ਯੂਥ ਅਕਾਲੀ ਦਲ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ, ਡਿਪਟੀ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਲੀਗ ਦੇ ਕਮਿਸ਼ਨਰ ਕਮਲਜੀਤ ਸਿੰਘ ਹੇਅਰ ਆਦਿ ਸ਼ਾਮਿਲ ਸਨ।

No comments:

Post Top Ad

Your Ad Spot