ਹਿੰਦੂ ਕੰਨਿਆ ਕਾਲਜ ਕੈਰੀਅਰ ਕਾਉਂਸਲਿੰਗ ਪਲੇਸਮੈਂਟ ਸੈਲ ਅਤੇ ਮੈਥੇਮੈਟਿਕਸ ਵਿਭਾਗ ਵਲੋਂ ਕਰਵਾਇਆ ਗਿਆ ਸੈਮੀਨਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 26 October 2016

ਹਿੰਦੂ ਕੰਨਿਆ ਕਾਲਜ ਕੈਰੀਅਰ ਕਾਉਂਸਲਿੰਗ ਪਲੇਸਮੈਂਟ ਸੈਲ ਅਤੇ ਮੈਥੇਮੈਟਿਕਸ ਵਿਭਾਗ ਵਲੋਂ ਕਰਵਾਇਆ ਗਿਆ ਸੈਮੀਨਾਰ

ਜਲੰਧਰ 25 ਅਕਤੂਬਰ (ਜਸਵਿੰਦਰ ਆਜ਼ਾਦ)- ਹਿੰਦੂ ਕੰਨਿਆ ਕਾਲਜ ਵਿੱਚ ਕੈਰੀਅਰ ਕਾਉਂਸਲਿੰਗ, ਪਲੇਸਮੈਂਟ ਸੈਲ ਅਤੇ ਮੈਥੇਮੈਟਿਕਸ ਵਿਭਾਗ ਵਲੋਂ ਕੈਰੀਅਰ ਕਾਉਂਸਲਿੰਗ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕੈਰੀਅਰ ਲਾਂਚਰ ਜਲੰਧਰ ਦੀ ਟੀਮ ਨੇ ਵਿਦਿਆਰਥਣਾਂ ਨੂੰ ਹਰ ਕਿੱਤੇ ਵਿੱਚ ਉਪਲਭਦ ਕੈਰੀਅਰ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ ਕੈਰੀਅਰ ਲਾਂਚਰ ਵਲੋਂ ਸ਼੍ਰੀ ਅੰਸ਼ੁਲ ਵਧਵਾ ਨੇ ਗ੍ਰੈਜੁਏਸ਼ਨ ਤੋਂ ਬਾਅਦ ਬੈਕਿੰਗ ਸੇਵਾਵਾਂ, ਨਿੱਜੀ ਖੇਤਰ ਅਤੇ ਵਿਦੇਸ਼ਾਂ ਵਿੱਚ ਪੜਾਈ ਕਰਨ ਦੇ ਮੌਕਿਆਂ, ਫਾਰਮ ਨਿਕਲਣ ਦੀਆਂ ਮਿਤੀਆਂ, ਪ੍ਰੀਖਿਆਵਾਂ ਦੀ ਤਿਆਰੀ, ਇੰਟਰਵਿਊ ਦੀ ਤਿਆਰੀ ਸਬੰਧੀ ਮਹਤੱਵਪੂਰਨ ਨੁਕਤਿਆਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਇਸ ਮੌਕੇ ਮੈਥੇਮੈਟਿਕਸ ਵਿਭਾਗ ਦੇ ਮੁਖੀ ਸ਼੍ਰੀਮਤੀ ਅਰੁਣ ਸ਼ਰਮਾ, ਕੈਰੀਅਰ ਕਾਉਂਸਲਿੰਗ ਅਤੇ ਪਲੇਸਮੈਂਟ ਸੈਲ ਦੇ ਸ਼੍ਰੀਮਤੀ ਰਿਤੂ ਗੁਪਤਾ ਅਪਣੀ ਪੂਰੀ ਟੀਮ ਨਾਲ ਹਾਜਰ ਸਨ। ਬਾਅਦ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਵਲੋਂ ਕੈਰੀਅਰ ਲਾਂਚਰ ਦੀ ਟੀਮ ਨੂੰ ਮਿਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

No comments:

Post Top Ad

Your Ad Spot