ਜੇ.ਐਨ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਤਾਇਕਵਾਂਡੋ ਖੇਡਾਂ ਵਿੱਚ ਫਿਰ ਬਾਜ਼ੀ ਮਾਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 17 October 2016

ਜੇ.ਐਨ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਤਾਇਕਵਾਂਡੋ ਖੇਡਾਂ ਵਿੱਚ ਫਿਰ ਬਾਜ਼ੀ ਮਾਰੀ

ਗੁਰੂਹਰਸਹਾਏ 17 ਅਕਤੂਬਰ (ਮਨਦੀਪ ਸਿੰਘ ਸੋਢੀ)- ਫਿਰੋਜਪੁਰ ਦੇ ਸ਼ਹੀਦ ਊਧਮ ਸਿੰਘ ਸਟੇਡਿਅਮ ਵਿੱਚ ਜਿਲਾ ਪੱਧਰ ਤੇ ਹੋ ਰਹੇ ਖੇਡ ਮੁਕਾਬਲਿਆਂ ਵਿੱਚ ਫਿਰੋਜਪੁਰ ਦੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿਚ ਜੇ.ਐਨ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਅਤੇ ਚੰਗਾ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਜਿਹਨਾਂ ਵਿੱਚੋ ਆਰੀਅਨ, ਆਂਚਲ, ਪੰਕਜ, ਜਸ਼ਨਪ੍ਰੀਤ, ਵੰਸ਼, ਅਰਪਿਤ, ਰਨਵੀਰ, ਮਨਦੀਪ ਅਤੇ ਪਰਮਦੀਪ ਨੇ ਆਪਣਾ ਤਾਇਰਵਾਂਡੋ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਸੋਨ ਤਗਮੇ ਵੀ ਹਾਂਸਿਲ ਕੀਤੇ। ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀ ਤੇ ਸਕੂਲ ਵੱਲੋ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ।

No comments:

Post Top Ad

Your Ad Spot