ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੀ-ਪ੍ਰਿਅੰਕਾ ਪਾਰਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 30 October 2016

ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਕਰਨ ਵਾਲੀ-ਪ੍ਰਿਅੰਕਾ ਪਾਰਸ

ਬੁਜ਼ੁਰਗਾਂ ਦਾ ਕਹਿਣਾ ਹੈ ਕਿ ਮੰਜ਼ਿਲਾਂ ਸੰਘਰਸ਼ ਵਿੱਚੋਂ ਹੀ ਲੱਭਦੀਆਂ ਹਨ।ਜਿਨਾਂ੍ਹ ਨੇ ਸੀਨੇ ਉੱਤੇ ਲਗੀਆਂ ਕੱਵਲੇ ਫਟਾਂ ਦੇ ਬਾਵਜ਼ੂਦ ਦਿਲ 'ਤੇ ਪੱਥਰ ਰੱਖ ਕੇ, ਸਿਸਕੀਆਂ ਭਰਦੀਆਂ ਜਿਵੇਂ ਕਿਵੇ ਆਪਣੇ ਆਪ ਨੂੰ ਸੰਭਾਲ ਕੇ ਸੰਘਰਸ਼ ਕਰਨਾ ਸਿੱਖ ਲਿਆ, ਸਮਝੋ ਉਸਨੇ ਦੁੱਖਾਂ ਨੂੰ ਹਰਾ ਕੇ ਜ਼ਿੰਦਗੀ ਜਿਊਣ ਦੀ ਅਹਿਮੀਅਤ ਨੂੰ ਪੱਛਾਣ ਲਿਆ।ਅਜਿਹੇ ਸੰਘਰਸ਼ ਭਰੇ ਕੰਡਿਆਲੇ ਰਸਤਿਆਂ ਵਿਚੋਂ ਲੰਘ ਕੇ, ਸੰਘਰਸ਼ ਦੀ ਮੂਰਤ ਬਣ ਕੇਸਾਹਮਣੇ ਆਇਆ ਨਾਂਓ ਹੈ, “ਪਿ੍ਰੰਅੰਕਾ ਪਾਰਸ” ਪ੍ਰਿਅੰਕਾ ਤੋਂ ਕਲਮ ਦੁਆਰਾ ਪ੍ਰਿਅੰਕਾ ਪਾਰਸ ਬਣੀ ਪਠਾਨਕੋਟ ਦੀ ਇਸ ਜੰਮਪਲ ਨੇ ਇੱਕ ਵਿਸ਼ੇਸ਼ ਮਿਲਣੀ ਦੋਰਾਨ ਵਿਸਥਾਰਪੂਰਵਕ ਦੱਸਿਆ ਕਿ ਉਹ ਜਦੋਂ ਪੰਜਵੀਂ ਜਮਾਤ 'ਵਿੱਚ ਪੜਦੀ ਸੀ, ਤਾਂ ਉਹ ਸਕੂਲ ਦੇ ਸਮਾਗਮਾਂ ਦਾ ਹਿੱਸਾ ਬਣਦੀ ਤੇ ਡਾਂਸ, ਗਿੱਧਾ, ਭੰਗੜਾ, ਪੇਟਿੰਗ, ਸੱਕਿਟਾਂ, ਸਪੀਚ, ਗੀਤ, ਕਵਿਤਾਵਾਂ ਆਦਿ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ।ਦਸਵੀਂ ਜਮਾਤ ਵਿਚ ਹੌਈ ਤਾਂ ਉਸਦੀ ਮਾਤਾ ਸ਼੍ਰੀ ਮਤੀ ਉਰਮਿਲਾ ਦੇਵੀ ਜੀ ਦੀ ਪੇ੍ਰਰਣਾ ਅਤੇ ਆਸ਼ੀਰਵਾਦ ਸਦਕਾ ਕਲਮ ਵੀ ਹੱਥ ਵਿਚ ਫੜ ਲਈ ਸੀ।ਕਿਉਂਕਿ ਪ੍ਰਿਅੰਕਾ ਰੋਜ਼ ਹੀ ਕੁੱਝ ਨਾ ਕੁੱਝ ਲਿਖਦੀ ਰਹਿੰਦੀ ਸੀ ਸੌ ਉਸਦੀ ਮਾਤਾ ਜੀ ਨੇ ਕਿਹਾ ਕਿ ਜੋ ਵਿਸ਼ੇ ਵਧੀਆ ਲੱਗਦਾ ਹੈ ਉਸ ਨੂੰ ਕਾਗਜ਼ ਅਤੇ ਕਲਮ ਦੀ ਮਦਦ ਨਾਲ ਚੰਗੀ ਸ਼ਬਦਾਬਲੀ ਵਿਚ ਪਿਰੋ ਕੇ ਲਿਖਿਆ ਕਰੋ।ਦਸਵੀਂ ਜਮਾਤ ਵਿਚ ਸੀ ਕਿ ਅਚਾਨਕ ਉਸ ਦੇ ਪਿਤਾ ਸ਼੍ਰੀ ਅਸ਼ੋਕ ਕੁਮਾਰ ਜੀ ਸਦੀਵੀ ਵਿਛੋੜੇ ਦਾ ਪਰਬਤ ਜਿੱਡਾ ਦੁੱਖ ਸਿਰ 'ਤੇ ਆਣ ਡਿੱਗਾ।ਮਾਨਸਿਕ ਪੀੜਾ ਦੇ ਨਾਲ-ਨਾਲ ਪਰਿਵਾਰ ਆਰਥਿਕ ਤੰਗੀਆਂ-ਤੁਰਸ਼ੀਆਂ ਦੇ ਘੇਰੇ ਵਿਚ ਆ ਗਿਆ।ਪਰ ਉਸ ਮਾਲਕ ਦੀ ਰਹਿਨੁਮਾਈ, ਬੱਲ ਅਤੇ ਸਹਾਰਾ ਪ੍ਰਿਅੰਕਾ ਦੇ ਨਾਲ ਰਿਹਾ।ਜਿਸ ਨੇ ਉਸ ਨੂੰ ਅੱਗੇ ਵਧਦੇ ਰਹਿਣ ਲਈ ਪੇ੍ਰਰਿਤ ਕਰੀ ਰੱਖਿਆ।ਪ੍ਰਿਅੰਕਾ ਪਾਰਸ ਨੇ ਪਠਾਨਕੋਟ ਦੇ ਉਸਕ੍ਰਿਸ਼ਟ ਕਾਲਜ ਤੋਂ ਬੀ.ਏ. ਅਤੇ ਗੁਰਦਾਸਪੁਰ ਤੋਂ ਪਹਿਲੇ ਸਥਾਨ 'ਤੇ ਰਹਿ ਕੇ ਈ.ਟੀ.ਟੀ. ਪੰਜਾਬ ਦੀ ਕੀਤੀ।2009 ਵਿਚ (ਕਾਲਜ ਦੀ ਪੜਾਈ ਦੋਰਾਨ) “ਗਲੋਬ ਪੀਸ ਮਿਸ਼ਨ” ਅਧੀਨ ਉਹ ਬੱਚੇ ਜੋ ਸਿੱਖਿਆ ਤੋਂ ਵਾਂਝੇ ਰਹਿ ਅਤੇ ਸਰਕਾਰ ਉਨਾਂ੍ਹ ਨੂੰ ਲੱਭ ਕੇ ਪੜਾਉਣਾ ਚਾਹੁੰਦੀ ਸੀ।ਪ੍ਰਿਅੰਕਾ ਨੇ ਵੀ ਲੱਭਣੇ ਸ਼ੁਰੂ ਕਰ ਦਿੱਤੇ।ਉਹ ਆਪਣੀ ਮਾਤਾ ਜੀ ਨੂੰ ਲੈ ਕੇ ਗਰੀਬ ਬਸਤੀਆਂ ਵਿਚ, ਝੁੱਗੀ-ਝੋਪੜੀਆਂ ਵਿਚ ਜਾਂਦੀ, ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਨੂੰ ਪੜਾਈ ਲਈ ਪੇ੍ਰਰਿਤ ਕਰਦੀ ਫਿਰ ਬੱਚਿਆਂ ਨੂੰ ਆਪਣੇ ਘਰ ਲਿਆਉਂਦੀ ਅਤੇ ਪੜਾਉਂਦੀ।ਇਹ ਕੰਮ ਉਹ ਕਾਲਜ ਤੋਂ ਛੁੱਟੀ ਹੋਣ ਤੋਂ ਬਾਅਦ ਕਰਦੀ। ਫਿਰ 31 ਮਾਰਚ ਨੂੰ ਇੰਨਾਂ੍ਹ ਬੱਚਿਆਂ ਨੂੰ ਸਰਕਾਰੀ ਸਕੂਲ ਵਿਚ ਦਾਖਲਾ ਕਰਵਾ ਦਿੱਤਾ ਜਾਂਦਾ।ਉਸ ਨੂੰ ਇਸ ਕਾਰਜ਼ ਦੇ ਬਦਲੇ 20 ਬੱਚਿਆਂ ਪਿੱਛੇ 2 ਹਜਾਰ ਰੁਪਏ ਮਿਲਦੇ।“ਪ੍ਰਿਅੰਕਾ ਪਾਰਸ” ਮਿਲਦੇ। ਪ੍ਰਿਅੰਕਾ ਦੇ ਇਸ ਸਲਾਘਾਯੋਗ ਕਦਮ ਨਾਲ ਕਈ ਵਿਦਿਆਰਥੀਆਂ ਦਾ ਭਵਿੱਖ ਉਜਵੱਲ ਹੋਇਆ ਹੈ।ਗਰੀਬ ਬੱਚਿਆਂ ਵਲੋਂ ਮਿਲਦੀਆਂ ਕੋਹ-ਕੋਹ ਅਸੀਸ਼ਾਂ, ਉਸ ਦੀ ਮਿਹਨਤ ਅਤੇ ਉੱਚ-ਡਿਗਰੀਆਂ ਸਦਕਾ ਏ.ਆਈ.ਈ. ਅਧਿਆਪਕਾਂ ਵਜੋਂ ਚੁਣ ਲਿਆ। ਇਸ ਵੇਲੇ ਪ੍ਰਿਅੰਕਾ ਪਾਰਸ ਸਰਕਾਰੀ ਪ੍ਰਾਈਮਰੀ ਸਕੂਲ ਦੋਲਤਪੁਰ ਕਲਾਂ ਵਿਖੇ ਪੜਾ ਰਹੀ ਹੈ।ਪ੍ਰਿਅੰਕਾ ਨੇ ਗੱਲਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਦੱਸਿਆ ਕਿ ਇਹ ਤਾਂ ਸਿਰਫ ਵਕਤ ਨਾਲ ਸਮਝੋਤਾ ਹੈ ਉਸਦਾ।ਅਸਲ ਨਿਸ਼ਾਨਾ ਤਾਂ ਪੀ.ਸੀ.ਐਸ. ਅਤੇ ਆਈ.ਈ.ਐਸ. ਵਰਗੇ ਐਗਜੈਕਟਿਵ ਕੰਪੀਟੀਸ਼ਨ ਲੜ ਕੇ ਜ਼ਿੰਦਗੀ ਦਾ ਉੱਚ-ਮੁਕਾਮ ਹਾਸਲ ਕਰਨ ਦਾ ਹੈ।ਕਲਮੀ ਖੇਤਰ ਵਿੱਚ “ਸੂਹੀਸਵੇਰ ਮੈਗਜ਼ੀਨ” ਤੋਂ ਸ਼ੁਰੁਆਤ ਕਰਨ ਵਾਲੀ ਇਸ ਮੁਟਿਆਰ ਦੀਆਂ ਰਚਨਾਵਾਂ, ਅਜੀਤ ਅਖਬਾਰ, ਮੀਡੀਆ ਪੰਜਾਬ, ਪੰਜਾਬੀ ਇਨ ਹਾਲੈਂਡ, ਬੀਬੀਸੀ ਪੰਜਾਬ, ਯੂਰੋਪ ਸਮਾਚਾਰ, ਬੜਤੇ ਕਦਮ, ਖੂਸ਼ਬੂ ਪੰਜਾਬ ਦੀ, ਪੰਜਾਬ ਨਿਊਜ਼ ਚੈਨਲ, ਦਲੇਰ ਖਾਲਸਾ, ਵਰਤਮਾਨ ਹਿੰਦੁਸਤਾਨ ਫਿਲਮੀ ਫੋਕਸ ਆਦਿ ਅਨੇਕਾਂ ਵੱਖ-ਵੱਖ ਅਖਬਾਰਾਂ-ਮੈਗਜ਼ੀਨਾਂ ਦਾ ਹਿੱਸਾ ਬਣੀਆਂ।ਲੋਹੇ ਤੋਂ ਪਾਰਸ ਬਣਾਉਣ ਦਾ ਦਮ ਰੱਖਦੀ ਉਸ ਦੀ ਕਲਮ ਨੂੰ ਹਮਸਫਰ ਸ਼ਾਇਰਾਂ ਨੇ 'ਪਾਰਸ' ਤਖਲੈਸ ਭਖਸ਼ਿਆ, ਜਿਸ ਨੂੰ ਪ੍ਰਿਅੰਕਾ ਨੇ ਖਿੜੇ ਮੱਥੇ ਪ੍ਰਵਾਨ ਕੀਤਾ।ਉਸਦੀ ਕਲਮ ਅਖਬਾਰਾਂ, ਮੈਗਜ਼ੀਨਾਂ ਤੱਕ ਹੀ ਸੀਮਿਤ ਨਹੀਂ, ਬਲਕਿ ਪੁਸਤਕ ਵੱਖਰੀ-ਵੱਖਰੀ ਸੋਚ ਅਤੇ 'ਕਲਮਾਂ ਦੇ ਸਿਰਨਾਵੇਂ' (ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਦੀ ਸਾਂਝੀ ਪੁਸਤਕ ਤੱਕ ਵੀ ਜਾ ਅੱਪੜੀ।ਸਨਮਾਨਾਂ ਦੀ ਲੜੀ ਵਿੱਚ ਜਿੱਥੇ ਇਸ ਸੰਸਥਾ ਨੇ ਉਸ ਨੂੰ “ਵਧੀਆ ਕਵਿਤਰੀ” ਅਤੇ 'ਗਿੱਧਾ-ਕੋਚ' ਦੇ ਸਰਟੀਫਿਕੇਟ ਨਾਲ ਨਿਵਾਜਿਆ, ਉੱਥੇ 50 ਸਕੂਲਾਂ ਦੇ 'ਪੇਟਿੰਗ ਕੰਪੀਟੀਸ਼ਨ' ਵਿੱਚ ਉਸ ਵਲੋਂ ਤੀਜਾ ਸਥਾਨ ਹਾਸਲ ਕਰਨ 'ਤੇ ਗੁਰਦਾਸਪੁਰ (ਡਾਇਟ) ਕਾਲਜ ਵਿੱਚ ਉਸ ਨੂੰ 'ਬੇਟੀ-ਬਚਾਓ' ਮੈਡਲ ਨਾਲ ਸਨਮਾਨਿਤ ਕੀਤਾ ਗਿਆ ਫਿਰ ਇੱਕ ਸੱਕਿਟ ਵਿੱਚ 'ਪ੍ਰਿਅੰਕਾ ਪਾਰਸ' ਦਾ ਡਾਕਟਰ ਦਾ ਦਮਦਾਰ ਰੋਲ ਸੀ।ਉਸ ਟੀਮ ਨੂੰ ਫਸਟ ਪ੍ਰਾਈਜ਼ ਮਿਲਿਆ।'ਪ੍ਰਿਅੰਕਾ ਨੇ ਭਾਵੂਕ ਭਰੇ ਸ਼ਬਦਾਂ ਨਾਲ ਕਿਹਾ ਕਿ ਮੇਰੇ ਪਿਤਾ ਮੇਰੇ ਲਈ ਪ੍ਰੇਰਣਾਸ਼੍ਰੋਤ ਸਨ। ੳਨਾਂ੍ਹ ਨੇ ਸਹੀ ਮਾਇਨੀਆਂ ਵਿੱਚ ਮੇਰਾ ਮਾਰਗ ਦਰਸ਼ਨ ਕੀਤਾ।ਮੈਨੂੰ ਤੇ ਮੇਰੇ ਪਰਿਵਾਰ ਉਨਾਂ੍ਹ ਦੀ ਘਾਟ ਹਰ ਪਲ ਮਹਿਸੂਸ ਹੁੰਦੀ ਰਹੇਗੀ।ਉਨਾਂ੍ਹ ਕਿਹਾ ਕਿ ਮੈਂ ਆਪਣੀ ਪੂਜਨੀਕ ਮਾਤਾ ਜੀ, ਆਪਣੇ ਛੋਟੇ ਵੀਰ ਰਾਜੇਸ਼ ਅਤੇ ਭੈਣ ਦੀਆਂ ਮੇਰੇ ਪ੍ਰਤੀ ਕੁਰਬਾਨੀਆਂ ਦਾ ਦੇਣ ਤਾਂ ਨਹੀਂ ਦੇ ਸਕਦੀ, ਜਿਨਾਂ੍ਹ ਨੇ ਜ਼ਿੰਦਗੀ ਦੇ ਹਰ ਸਫਰ 'ਚ ਮੇਰੀ ਕਲਮ ਦੀ ਤਾਕਤ ਨੂੰ ਹੋਂਸਲਾ ਦਿੱਤਾ ਪਰ ਪ੍ਰਮਾਤਮਾ ਮੈਨੂੰ ਇੰਨਾ ਕੁ ਬਲ ਜਰੂਰ ਬਖਸ਼ ਦੇਵੇ ਕਿ ਮੈਂ ਭਵਿੱਭ ਵਿੱਚ ਉਨਾਂ੍ਹ ਦੇ ਕੰਮ ਆਉਣ ਜੋਗੀ ਹੋ ਸਕਾਂ। ਇਵੇਂ ਮੇਰੀ ਕਲਮ ਨੂੰ ਵੀ ਮਾਲਕ ਹੋਰ ਵੀ ਐਸੀ ਸ਼ਕਤੀ ਸੂਝ-ਬੂਝ ਪ੍ਰਦਾਨ ਕਰ ਦੇਵੇ ਤਾਂ ਕਿ ਮੈਂ ਸਾਹਿਤ ਦੀ ਸੇਵਾ ਕਰਦੀ, ਆਉਣ ਵਾਲੀ ਔਕੜਾਂ ਨੂੰ ਲਿਤਾੜਦੀ, ਸੁੱਖਾਂ ਦਾ ਰਸਤਾ ਬਣਾਉਂਦੀ ਚਲਦੀ ਜਾਵਾਂ।ਪ੍ਰਿਅੰਕਾ ਦੀ ਸਫਲਤਾ ਦਾ ਰੱਥ ਇੱਥੇ ਹੀ ਨਹੀਂ ਰੁਕਿਆ ਬਲਕਿ ਉਹਨਾਂ ਦੀਆਂ 5 ਕਵਿਤਾਵਾਂ ਆਕਾਸ਼ਵਾਣੀ ਰੇਡੀਓ 'ਤੇ ਵੀ ਪ੍ਰਸਾਰਿਤ ਹੋ ਚੁੱਕੀਆਂ ਹਨ।ਡੀ.ਡੀ.ਪੰਜਾਬੀ ਦੇ ਪੋ੍ਰਗਰਾਮ ਨਵੀਆਂ ਕਲਮਾਂ 'ਚ ਔਰਤ ਹਾਂ ਮੈਂ ਕਵਿਤਾ ਪ੍ਰਸਾਰਿਤ ਹੌਈ। 'ਪੰਜਾਬੀ ਇਨ ਹਾਲੈਂਡ' 'ਚ ਕਵੀ ਦਰਬਾਰ ਵਿੱਚ ਵੀ ਪ੍ਰਿਅੰਕਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਸੇਵਾ ਮਿਸ਼ਨ ਵਲੋਂ ਪਾਰਲੀਮਾਨੀ ਸਕੱਤਰ ਘੁਨਸ ਜੀ ਵਲੋਂ ਸਨਮਾਨਿਤ ਕੀਤਾ ਗਿਆ 'ਕੁਦਰਤ ਦੇ ਨਾਲ ਛੇਛਖਾਨੀ' ਕਰਦੇ ਹੋ ਅਨਆਈ ਮੋਤ ਮਰਦੇ ਹੌ ਵਿਸ਼ੇ 'ਤੇ ਪ੍ਰਿਅੰਕਾ ਪਾਰਸ ਜੀ ਨੂੰ ਸਨਮਾਨ ਚਿੰਨ੍ਹ ਵਜੋਂ ਮੈਡਲ ਪ੍ਰਦਾਨ ਕੀਤਾ ਗਿਆ।

No comments:

Post Top Ad

Your Ad Spot