ਵਾਤਾਵਰਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 29 October 2016

ਵਾਤਾਵਰਨ

ਆਧੁਨਿਕ ਮਨੁੱਖ ਦੀ ਸਵੇਰ ਅਲਾਰਮ ਦੀ ਅਵਾਜ਼ ਨਾਮ ਖੁੱਲਦੀ ਹੈ, ਉੱਠ ਕੇ ਉਹ ਬੁਰਸ ਨਾਲ ਦੰਦ ਸਾਫ ਕਰਦਾ ਹੈ, ਗੀਜਰ ਤੋ ਗਰਮ ਪਾਣੀ ਪ੍ਰਾਪਤ ਕਰਦਾ ਹੈ, ਸ਼ੀਸੇ ਸਾਹਮਣੇ ਖੜਾ ਹੋ ਕੇ ਤਿਆਰ ਹੁੰਦਾ ਹੈ, ਗੈਸ ਚੁੱਲੇ ਤੇ ਕੇਤਲੀ ਵਿੱਚ ਚਾਹ ਤਿਆਰ ਕਰਦਾ ਹੈ, ਉਵਨ ਵਿੱਚ ਟੋਸਟ ਬਣਾਉਦਾ ਹੈ, ਬੂਟ ਪਾਲਿਸ ਕਰਦਾ ਹੈ, ਫਿਰ ਗੁੱਟ ਘੜੀ ਤੇ ਸਮਾ ਵੇਖ ਕੇ ਸਕੂਟਰ ਜਾਂ ਕਾਰ ਸਟਾਰਟ ਕਰਦਾ ਹੈ, ਤੇ ਆਪਣੇ ਕੰਮ ਵਾਲੀ ਥਾ ਤੇ ਚਲਾ ਜਾਦਾ ਹੈ। ਦਫਤਰ ਵਿੱਚ ਉਸਦਾ ਸਾਰਾ ਕੰਮ ਮਸੀਨਾਂ ਨਾਲ ਹੁੰਦਾ ਹੈ, ਉਹ ਕੰਪਿਊਟਰ ਤੇ ਚਿੱਠੀਆਂ ਲਿਖਦਾ, ਵਸਤੂਆਂ ਦੀ ਖਰੀਦ ਵੇਚ ਕਰਦਾ, ਮੋਬਾਇਲ ਫੋਨ ਤੇ ਗਾਹਕਾਂ ਨਾਲ ਗੱਲਬਾਤ ਕਰਦਾ, ਪੱਖੇ ਹੇਠ ਬੈਠਦਾ, ਥੱਕਣ ਤੇ ਘੰਟੀ ਵਜਾ ਕੇ ਚਪੜਾਸੀ ਨੂੰ ਬੁਲਾ ਚਾਹ ਮੰਗਵਾਉਦਾ ਵਿਹਲੇ ਸਮੇ ਵਿੱਚ ਮੋਬਾਇਲ ਜਾਂ ਕੰਪਿਊਟਰ ਤੇ ਗੇਮਜ਼ ਖੇਡਦਾ, ਫੈਕਸ ਤੇ ਦਸਤਾਵੇਜਾਂ ਦਾ ਆਦਾਨ ਪ੍ਰਦਾਨ ਕਰਦਾ ਹੈ, ਇੰਟਰਨੈਟ ਤੋ ਜਾਣਕਾਰੀਆਂ ਪ੍ਰਾਪਤ ਕਰਦਾ ਹੈ ਅਤੇ ਇਨ੍ਹਾਂ ਜਾਣਕਾਰੀਆਂ ਦੀ ਵਰਤੋ ਆਪਣੇ ਕੰਮ ਧੰਦੇ ਵਿੱਚ ਆਨਲਾਈਨ ਟਰਾਂਸਫਰ ਰਾਹੀ ਪੈਸੇ ਭੇਜਦਾ ਅਤੇ ਮੰਗਵਾਉਦਾ  ਹੈ, ਕੰਮ ਖਤਮ ਕਰਕੇ ਉਹ ਫਿਰ ਆਪਣੇ ਵਾਹਨ ਤੇ ਘਰ ਪਹੁੰਚ ਜਾਦਾ ਹੈ ਤੇ ਫਰਿਜ ਵਿੱਚੋ ਠੰਡਾ ਪਾਣੀ ਪੀਦਾ, ਫੇਸਬੁੱਕ ਅਤੇ ਵਟਸਐਪ ਯਾਰਾਂ ਦੋਸਤਾਂ ਨਾਲ ਗੱਲਾਂ ਕਰਦਾ, ਸਮਾ ਬਿਤਾਉਣ ਲਈ ਸਿਨੇਮਾ ਅਤੇ ਸਾਪਿੰਗ ਮਾਲਜ਼ ਵਿੱਚ ਜਾਦਾ, ਮਿੱਤਰਾਂ ਨਾਲ ਮੋਟਰਸਾਇਕਲ ਅਤੇ ਕਾਰਾਂ ਤੇ ਗੇੜੀਆ ਕੱਢਦਾ, ਸਰਾਬਾਂ ਪੀਦਾ ਦੇਰ ਰਾਤ ਘਰ ਪੁੱਜਦਾ, ਮਾਈਕ੍ਰੇਵੇਵ ਵਿੱਚ ਤਿਆਰ ਕੀਤਾ ਖਾਣਾ ਖਾਦਾ ਅਤੇ ਏ.ਸੀ. ਚਲਾ ਕੇ ਟੈਲੀਵਿਜ਼ਨ ਦੇਖਦਾ ਹੋਇਆ ਸੌ ਜਾਂਦਾ ਹੈ, ਜੀਵਨ ਦੀ ਭੱਜ ਦੌੜ ਵਿੱਚ ਮਨੁੱਖ ਏਨਾ ਰੁੱਝ ਗਿਆ ਹੈ ਕਿ ੳੁਸਨੂੰ ਪਤਾ ਨਹੀ ਲੱਗਦਾ ਕਿ ਉਹ ਵਾਤਾਵਰਨ ਦਾ ਕਿੰਨਾ ਨੁਕਸਾਨ ਕਰ ਰਿਹਾ ਹੈ, ਮਨੁੱਖ ਦੀ ਹਰ ਛੋਟੀ ਵੱਡੀ ਹਰਕਤ ਵਾਤਾਵਰਨ ਤੇ ਅਸਰ ਪਾਉਦੀ ਹੈ, ਉਹ ਕੀ ਖਾਦਾ, ਕੀ ਪਹਿਨਦਾ, ਕਿਹੜੇ ਵਾਹਨ ਦੀ ਵਰਤੋ ਕਰਦਾ ਹੈ ਆਦਿ ਹਰ ਗੱਲ ਦਾ ਪ੍ਰਭਾਵ ਵਾਤਾਵਰਣ ਤੇ ਪੈਦਾ ਹੈ, ਆਧੁਨਿਕ ਜੀਵਨ ਕਾਰਨ ਵਾਤਾਵਰਣ ਤੇ ਪੈਦਾ ਹੈ, ਆਧੁਨਿਕ ਜੀਵਨ ਕਾਰਨ ਵਾਤਾਵਰਣ ਤਬਾਹੀ ਵੱਲ ਵੱਧ ਰਿਹਾ ਹੈ। ਫਰਿਜਾਂ ਅਤੇ ਏ.ਸੀ. ਤੋ ਬਿਨਾ ਆਧੁਨਿਕ ਜੀਵਨ ਅਸੰਭਵ ਪ੍ਰਤੀਤ ਹੁੰਦਾ ਹੈ, ਇਹ ਕਲੋਰੋਫਲੋਰੋ ਕਾਰਬਨਜ਼ ਦਾ ਮੁੱਖ ਸ੍ਰੋਤ ਹਨ। ਇਨ੍ਹਾਂ ਕਲੋਰੋਫਲੋਰੋ ਕਾਰਬਨਜ਼ ਦੇ ਵਾਯੂਮੰਡਲ ਵਿੱਚ ਦਾਖਲ ਹੋਣ ਕਾਰਨ ਵਾਯੂਮੰਡਲ ਵਿਚਲੀ ਉਜੋਰ ਦੀ ਤਹਿ ਵਿੱਚ ਸੁਰਾਖ ਹੋ ਗਿਆ ਹੈ, ਜਿਹੜਾ ਦਿਨੋ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਓਜੋਨ ਦੀ ਤਹਿ ਵਿਚਕੇ ਸੁਰਾਖ ਕਾਰਨ ਸੂਰਜ ਤੋ ਆਉਣ ਵਾਲੀਆਂ ਪਰਬੈਗਣੀ ਕਿਰਨਾਂ ਧਰਤੀ ਤੇ ਪਹੁੰਚ ਜਾਦੀਆਂ ਹਨ ਅਤੇ ਚਮੜੀ ਕੈਸਰ ਦੇ ਕਾਰਣ ਬਣਦੀਆ ਹਨ। ਕੁਦਰਤੀ ਚੀਜ਼ਾਂ ਜਿਵੇ ਦੁੱਧ, ਘਿਓ, ਗੁੜ, ਦਾਤਣ, ਲੱਸੀ ਆਦਿ ਦੀ ਵਰਤੋ ਤਾਂ ਜਿਵੇ ਖਤਮ ਹੀ ਹੋ ਗਈ ਹੈ, ਆਧੁਨਿਕ ਮਨੁੱਖ ਪੈਕਟਾਂ ਵਾਲਾ ਦੁੱਧ, ਡੱਬੇ ਬੰਦ ਘਿਓ, ਟੁੱਥਬੁਰਸ ਪੇਸਟ, ਸਾਬਣ, ਸੈਪੂ, ਕੋਲਡ ਡਰਿਂਕ, ਚਾਹ ਕੌਫੀ ਆਦਿ ਦੀ ਵਰਤੋ ਕਰਦਾ ਹੈ। ਇਨ੍ਹਾਂ ਵਸਤਾਂ ਦੇ ਖਾਲੀ ਪੈਕਟਾਂ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਂਦਾ ਹੈ। ਇਹ ਭੂਮੀ ਪ੍ਰਦੂਸਣ ਦਾ ਇੱਕ ਵੱਡਾ ਕਾਰਣ ਹਨ। ਗਰਮੀਆਂ ਵਿੱਚ ਹਰ ਰੋਜ ਲੱਖਾਂ ਬੋਤਲਾਂ ਵਾਟਰ ਫਿਲਟਰ ਪਾਣੀ ਦੀਆਂ ਵੇਚੀਆ ਜਾਦੀਆ ਹਨ, ਇਹ ਖਾਲੀ ਬੋਤਲਾਂ ਨੂੰ ਗਲੀਆਂ ਅਤੇ ਨਾਲੀਆਂ ਵਿੱਚ ਰਲਦੀਆਂ ਵੇਖੀਆ ਜਾ ਸਕਦੀਆ ਹਨ,  ਜਿਹੜੀਆ ਥਾਂ ਥਾਂ ਪਾਣੀ ਦੇ ਵਹਾਅ ਵਿੱਚ ਰੁਕਾਵਟ ਪੈਦਾ ਕਰਨ ਦੇ ਨਾਲ - ਨਾਲ ਲੋਕਾਂ ਲਈ ਮੁਸੀਬਤਾਂ ਪੈਦਾ ਕਰਦੀਆਂ ਹਨ। ਵਾਤਾਵਰਣ ਨੂੰ ਪ੍ਰਦੂਸਣ ਦੇ ਸਭ ਤੋ ਵੱਡੇ ਸ੍ਰੋਤਾਂ ਵਿੱਚ ਪਲਾਸਟਿਕ ਦੇ ਲਿਫਾਫੇ ਵੀ ਸਾਮਿਲ ਹਨ। ਇਨ੍ਹਾਂ ਦੀ ਵਰਤੋ ਘਰ ਅਤੇ ਸਹਿਰਾਂ ਵਿੱਚ ਕੀਤੀ ਜਾਂਦੀ ਹੈ, ਲਗਭਗ ਨੱਬੇ ਪ੍ਰਤੀਸ਼ਤ ਚੀਜਾਂ ਦੀ ਪੈਕਿੰਗ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋ ਕੀਤੀ ਜਾਂਦੀ ਹੈ।  ਸਹਿਰਾਂ ਵਿੱਚ ਲੱਗੇ ਕੂੜਾਦਾਨ ਅਤੇ ਪਲਾਟ ਪਲਾਸਟਿਕ ਦੇ ਲਿਫਾਫਿਆਂ ਨਾਲ ਭਰੇ ਨਜ਼ਰ ਆਉਦੇ ਹਨ। ਪਲਾਸਟਿਕ ਦੇ ਲਿਫਾਫੇ ਅਵਾਰਾ ਪਸ਼ੂਆਂ ਦੇ ਭੋਜਨ ਵਿੱਚ ਸ਼ਾਮਿਲ ਹਨ ਅਤੇ ਹਜ਼ਾਰਾਂ ਪਸੈ ਇਨ੍ਹਾਂ ਕਾਰਨ ਆਪਣੀਆਂ ਜਾਨਾਂ ਗੁਆਉਦੇ ਹਨ। ਪਹਿਲਾ ਸਮਾਗਮਾਂ ਵਿੱਚ ਸਟੀਲ ਜਾਂ ਚੀਨੀ ਦੇ ਬਰਤਨਾਂ ਦੀ ਵਰਤੋ ਕੀਤੀ ਜਾਂਦੀ ਸੀ। ਹੌਲੀ ਹੌਲੀ ਇਨ੍ਹਾਂ ਦੀ ਥਾਂ ਪੱਤਿਆਂ ਤੋ ਬਣੇ ਬਰਤਨਾਂ ਨੇ ਲੈ ਲਈ। ਹੁਣ ਇਸ ਕੰਮ ਲਈ ਥਰਮੋਕੋਲ ਅਤੇ ਪਲਾਸਟਿਕ ਦੇ ਬਰਤਨਾਂ ਦੀ ਵਰਤੋ ਕੀਤੀ ਜਾਂਦੀ ਹੈ, ਸਮਾਗਮਾਂ ਮਗਰੋ ਇਨ੍ਹਾਂ ਬਰਤਨਾਂ ਦਾ ਵੱਡਾ ਢੇਰ ਲੱਗਿਆਂ ਵੇਖਿਆ ਜਾ ਸਕਦਾ ਹੈ, ਜਿਸ ਨੂੰ ਜਾਂ ਤਾਂ ਕੂੜਾਘਰਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਫਿਰ ਅੱਗ ਲਾ ਕੇ ਸਾੜਿਆ ਜਾਂਦਾ ਹੈ, ਦੋਵੇ ਹੀ ਹਾਲਾਤਾਂ ਵਿੱਚ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ, ਅੱਜ ਦਾ ਮਨੁੱਖ ਨਿੱਕੀਆਂ - ਨਿੱਕੀਆਂ ਦੂਰੀਆਂ ਤੈਅ ਕਰਨ ਲਈ ਵਾਹਨਾਂ ਦੀ ਵਰਤੋ ਕਰਦਾ ਹੈ, ਇੱਕ ਇਲਾਕੇ ਵਿੱਚ ਰਹਿਣ ਅਤੇ ਇੱਕੋ ਸਥਾਨ ਤੇ ਕੰਮ ਕਰਨ ਵਾਲੇ ਲੋਕ ਆਪੋ ਆਪਣੇ ਵਾਹਨਾਂ ਉੱਤੇ ਕੰਮ ਤੇ ਜਾਂਦੇ ਹਨ। ਭਾਵੇ ਕਿਸੇ ਥਾਂ ਤੇ ਆਪਣੀ ਕਾਰ ਵਿੱਚ ਜਾਣਾ ਸਾਨ ਦੀ ਗੱਲ ਹੈ, ਭਾਵੇ ਉੱਥੇ ਰੇਲ ਗੱਡੀ ਪਹੁੰਚ ਹੋਵੇ, ਜੇ ਅਸੀ ਇਸ ਨੂੰ ਸੰਭਾਲਣਾ ਚਾਹੁੰਦੇ ਹਾਂ, ਤਾਂ ਇਨ੍ਹਾਂ ਛੋਟੀਆਂ - ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ, ਤਾਂ ਹੀ ਪ੍ਰਦੂਸਣ ਤੋ ਬਚਿਆ ਜਾਂ ਸਕੇਗਾ।
-ਲੇਖਿਕਾ ਰਾਜਿੰਦਰ ਰਾਣੀ, ਗੰਢੂਆਂ

No comments:

Post Top Ad

Your Ad Spot