ਖ਼ਾਲਸਾ ਕਾਲਜ ਵਿਚ ਡੀ.ਬੀ.ਟੀ. ਸਪੋਸ਼ਰਡ ਪਾਪੂਲਰ ਲੈਕਚਰ ਸੀਰੀਜ਼ ਕਰਵਾਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 17 October 2016

ਖ਼ਾਲਸਾ ਕਾਲਜ ਵਿਚ ਡੀ.ਬੀ.ਟੀ. ਸਪੋਸ਼ਰਡ ਪਾਪੂਲਰ ਲੈਕਚਰ ਸੀਰੀਜ਼ ਕਰਵਾਈ

ਜਲੰਧਰ 17 ਅਕਤੂਬਰ (ਜਸਵਿੰਦਰ ਆਜ਼ਾਦ)- ਅੱਜ ਲਾਇਲਪੁਰ ਖ਼ਾਲਸਾ ਕਾਲਜ ਵਿਚ ਡਾ. ਪ੍ਰਤਾਪ ਕੁਮਾਰ ਪਤੀ, ਪ੍ਰੋਫੈਸਰ ਬਾਇਓਟੈਕ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ “Plant tissue Culture: A Powerful tool in crop improvement” ਵਿਸ਼ੇ ਤੇ ਵਿਖਿਆਨ ਦਿੱਤਾ। ਪ੍ਰੋ. ਜਸਰੀਨ ਕੌਰ ਕਾਲਜ ਰਜਿਸਟਰਾਰ ਨੇ ਇਨ੍ਹਾਂ ਨੂੰ ਫੁੱਲਾਂ ਦਾ ਗੁਲਦਤਾ ਦੇ ਕੇ ਜੀ ਆਇਆਂ ਆਖਿਆ। ਇਸ ਮੌਕੇ ਵੱਖ ਵੱਖ ਕਾਲਜਾਂ ਤੇ ਸਕੂਲਾਂ ਦੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਲਾਇਲਪੁਰ ਖ਼ਾਲਸਾ ਕਾਲਜ ਵਿਚ ਇਹ ਲੈਕਚਰ ‘DBT Sponsered popular Lecture series' ਦੇ ਸੰਬੰਧਿਤ ਗ੍ਰਾਂਟ ਦਾ ਹਿੱਸਾ ਸੀ, ਇਸ ਮੌਕੇ ਉਨ੍ਹਾਂ ਨੇ ਟਿਸ਼ੂ ਕਲਚਰ ਦੇ ਬਾਰੇ ਮੁੱਢਲੀ ਜਾਣਕਾਰੀ ਤੋਂ ਬਾਅਦ, ਇਸ ਤਕਨੀਕ ਦੀ commericial ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਤਕਨੀਕ ਨਾਲ ਬਹੁਤ ਹੀ ਘੱਟ ਸਮੇਂ ਵਿਚ ਬਹੁਤ ਜਿਆਦਾ ਪੋਦੈ ਪੈਦਾ ਕੀਤੇ ਜਾ ਸਕਦੇ ਹਨ। ਇਸ ਨਾਲ ਤਕਨੀਕ Secondary Metabolite ਵੀ ਬਣਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਅਸੀਂ ਪੌਦੇ ਤੋਂ ਨਵੇਂ ਉਤਪਾਦ ਵੀ ਲੈ ਸਕਦੇ ਹਾਂ। ਇਸ ਤਕਨੀਕ ਰਾਹੀਂ ਅਲੱਗ-ਅਲੱਗ ਰੰਗਾਂ ਦੇ ਬੂਟੇ ਪੈਦਾ ਕੀਤੇ ਜਾ ਸਕਦੇ ਹਨ। ਨੀਲਾ ਗੁਲਾਬ ਅਤੇ ਵੱਖ-ਵੱਖ ਰੰਗਾਂ ਦੀ ਗੋਭੀ ਇਸ ਦੀਆਂ ਉਦਾਹਰਣਾਂ ਹਨ। ਇਸ ਤੋਂ ਇਲਾਵਾ ਅਸੀਂ ਫਸਲਾਂ ਦੀਆਂ ਨਵੀਆਂ ਕਿਸਮਾਂ ਪੈਦਾ ਕਰਕੇ ਪੂਰੇ ਸਮਾਜ ਦੀਆਂ ਸਮਸਿਆਵਾਂ, ਜਿਵੇਂ ਭੁੱਖ ਅਤੇ ਕੁਪੋਸ਼ਣ ਨਾਲ ਨਜਿੱਠ ਸਕਦੇ ਹਾਂ। ਜਿਵੇਂ ਕਿ Golden Rice, Flaus-sav tomato ਅਤੇ Tearless Onion, ਇਨ੍ਹਾਂ ਦੀਆਂ ਉਦਾਹਰਣਾਂ ਹਨ। ਇਸ ਮੌਕੇ ਵਿਭਾਗ ਦੇ ਮੁੱਖੀ ਡਾ. ਅਰੁਣ ਦੇਵ ਸ਼ਰਮਾਂ ਅਤੇ ਉਨ੍ਹਾਂ ਦੇ ਨਾਲ ਵਿਭਾਗ ਦੇ ਅਧਿਆਪਕ, ਡਾ. ਹਰਸ਼ਰਨ ਸਿੰਘ, ਪ੍ਰੋ. ਗੋਬਿੰਦ ਰਾਮ, ਡਾ. ਇੰਦਰਜੀਤ ਕੌਰ, ਡਾ. ਸੈਲੀ ਗੁਪਤਾ, ਪ੍ਰੋ. ਵਿਜੇਤਾ ਅਤੇ ਪ੍ਰੋ. ਸ਼ੁਭਨੀਤ ਹਾਜ਼ਰ ਸਨ। ਇਸ ਮੌਕੇ ਤੇ ਡਾ. ਇੰਦਰਜੀਤ ਨੇ ਸਟੇਜ਼ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।

No comments:

Post Top Ad

Your Ad Spot