ਸਰਹੱਦੀ ਪਿੰਡ ਘੋਨੇਵਾਹਲਾ ਵਿਖੇ ਬਾਜਵਾ ਨੇ ਲੋਕਾ ਦੀਆ ਮੁਸ਼ਕਿਲਾ ਸੁਣੀਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 5 October 2016

ਸਰਹੱਦੀ ਪਿੰਡ ਘੋਨੇਵਾਹਲਾ ਵਿਖੇ ਬਾਜਵਾ ਨੇ ਲੋਕਾ ਦੀਆ ਮੁਸ਼ਕਿਲਾ ਸੁਣੀਆ

ਦਾਣਾ ਮੰਡੀ ਅਵਾਣ ਦਾ ਜਾਇਜਾ ਲੈਦੇ ਹੋਏ ਪ੍ਰਤਾਪ ਸਿੰਘ ਬਾਜਵਾ, ਗੁਰਜੀਤ ਸਿੰਘ ਔਜਲਾ ਤੇ ਹੋਰ, ਘੋਨੇਵਾਹਲਾ ਵਿਖੇ ਭਰਵੇ ਇਕੱਠ ਨੂੰ ਸਾਸਦ ਪ੍ਰਤਾਪ ਸਿੰਘ ਬਾਜਵਾ ਸੰਬੋਧਨ ਕਰਦੇ ਹੋਏ ਤੇ ਭਰਵਾ ਇਕੱਠ ਦਾ ਦ੍ਰਿਸ਼
ਰਮਦਾਸ 5 ਅਕਤੂਬਰ (ਸਾਹਿਬ ਖੋਖਰ)- ਭਾਰਤ ਪਾਕਿ ਸਰਹੱਦ ਦੇ ਨਾਲ ਲਗਦੇ ਪਿੰਡਾ ਨੂੰ ਪ੍ਰਸ਼ਾਸਨ ਵਲੋ ਆਪਣੇ ਘਰ ਛੱਡਕੇ ਪਿਛੇ ਸੁਰਖਿਅਤ ਥਾਵਾ ਤੇ ਜਾਣ ਲਈ ਕਿਹਾ ਗਿਆ ਸੀ । ਇਹਨਾ ਸਰਹੱਦੀ ਲੋਕਾ ਦੀ ਸਾਰ ਲੈਣ ਲਈ ਪੰਜਾਬ ਪ੍ਰਦੇਸ਼ ਕਾਗਰਸ ਦੇ ਜਿੱਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਹੇਠ ਰਾਜ ਸ਼ਭਾ ਮੈਬਰ ਸ੍ਰ ਪ੍ਰਤਾਪ ਸਿੰਘ ਬਾਜਵਾ ਸਰਹੱਦੀ ਪਿੰਡ ਘੋਨੇਵਾਹਲਾ ਵਿਖੇ ਪਹੁੰਚੇ । ਸ੍ਰ ਬਾਜਵਾ ਨੇ ਲੋਕਾ ਦੀਆ ਮੁਸ਼ਕਿਲਾ ਸੁਣਨ ਉਪਰੰਤ ਇਕ ਭਾਰੀ ਇੱਕਠ ਨੂੰ ਸੰਬੋਧਨ ਕਰਦਿਆ ਆਖਿਆ ਕਿ ਉਹਨਾ ਦੀ ਫੋਜ ਦੇ ਉਚ ਅਧਿਕਾਰੀਆ ਨਾਲ ਗੱਲਬਾਤ ਹੋਈ ਹੈ ਕਿ ਸਰਹੱਦ ਨਾਲ ਵੱਸਦੇ ਪਿੰਡਾ ਚ ਕਿਸੇ ਵੀ ਪਿੰਡ ਨੂੰ ਉਠਣ ਲਈ ਨਹੀ ਕਿਹਾ ਗਿਆ ਪਰ ਪੰਜਾਬ ਦੀ ਬਾਦਲ ਸਰਕਾਰ ਨੇ ਲੋਕਾ ਨੂੰ ਪੁਲਿਸ ਤੇ ਪ੍ਰਸ਼ਾਸ਼ਨ ਰਾਹੀ ਲੋਕਾ ਰਾਹੀ ਪਿੰਡ ਛੱਡ ਸੁਰਖਿਅਤ ਥਾਵਾ ਜਾਣ ਲਈ ਕਹਿ ਕਿ ਲੋਕਾ ਵਿਚ ਦਹਿਸ਼ਤ ਦਾ ਮਹੋਲ ਪੈਦਾ ਕਰ ਦਿੱਤਾ ਹੈ ਜਦ ਕਿ ਪਕਿਸਤਾਨ ਕਹਿ ਰਿਹਾ ਹੈ ਕਿ ਉਸ ਤੇ ਕੋਈ ਹਮਲਾ ਨਹੀ ਹੋਇਆ ਤੇ ਨਾ ਹੀ ਉਸ ਵਲੋ ਕੋਈ ਪੰਜਾਬ ਤੇ ਹਮਲਾ ਕਰਨ ਦੀ ਸੰਭਾਵਨਾ ਹੈ । ਉਹਨਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਹਮੇਸ਼ਾ ਹੀ ਪੰਜਾਬ ਦੇ ਲੋਕਾ ਨੂੰ ਕਦੀ ਧਰਮ ਦਾ ਵਾਸਤਾ ਦੇ ਕੇ ਤੇ ਕਦੀ ਕਿਸਾਨੀ ਮੁੱਦੇ ਲੈ ਕੇ ਪੰਜ ਵਾਰ ਮੁੱਖ ਮੰਤਰੀ ਬਣ ਗਿਆ ਹੈ । ਪਰ ਇਸ ਵਾਰ ਉਸ ਨੂੰ ਕੋਈ ਬਹਾਨਾ ਨਹੀ ਮਿਲ ਰਿਹਾ ਤੇ ਉਸ ਨੇ ਖੁੱਦ ਪੰਜਾਬ ਦੇ ਸਰਹੱਦੀ ਜਿਲਿਆ ਦਾ ਦੋਰਾ ਕਰਕੇ ਲੋਕਾ ਨਾਲ ਡਰਾਮਾ ਕੀਤਾ ਹੈ । ਪੰਜਾਬ ਦੇ ਲੋਕ ਹੁਣ ਇਸ ਦੀਆ ਸਾਰੀਆ ਚਾਲਾ ਨੂੰ ਜਾਣ ਚੁੱਕੇ ਹਨ ਤੇ ਇਸ ਨੂੰ ਮੁੱਖ ਮੰਤਰੀ ਦੀ ਕੁਰਸੀ ਤੋ ਲਾਉਣ ਲਈ ਤਿਆਰ ਬੈਠੇ ਹਨ ।ਇਸ ਤੋ ਪਹਿਲਾ ਰਾਜ ਸ਼ਭਾ ਮੈਬਰ ਸ੍ਰ ਪ੍ਰਤਾਪ ਸਿੰਘ ਬਾਜਵਾ ਨੇ ਦਾਣਾ ਮੰਡੀ ਅਵਾਣ ਵਿਖੇ ਮੰਡੀ ਦੇ ਖਰੀਦ ਪ੍ਰਬੰਧਾ ਦਾ ਜਾਇਜਾ ਲਿਆ ਤੇ ਕਿਸਾਨਾ ਨਾਲ ਗੱਲਬਾਤ ਦੋਰਾਨ ਉਹਨਾ ਦੀਆ ਮੁਸ਼ਕਿਲਾ ਸੁਣੀਆ । ਉਹਨਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ ਸਰਕਾਰ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋ ਕਿਸਾਨਾ ਨੁੰ ਇਕ ਅਕਤੂਬਰ ਤੋ ਝੋਨੇ ਦੀ ਖਰੀਦ ਕੀਤੀ ਜਾਣ ਦਾਅਵਾ ਕੀਤਾ ਸੀ ਜੋ ਕਿ ਇਕ ਝੂਠ ਦਾ ਪੁਲੰਦਾ ਸਾਬਤ ਹੋ ਰਿਹਾ ਹੈ। ਉਹਨਾ ਕਿਹਾ ਕਿ ਇਸ ਮੰਡੀ ਵਿਚ 10 ਦਿਨ ਤੋ ਵੀ ਵੱਧ ਕਿਸਾਨ ਆਪਣਾ ਝੋਨਾ ਲਈ ਬੈਠੇ ਹਨ ਪਰ ਉਹਨਾ ਦੀ ਫਸਲ ਦੀ ਕੋਈ ਖਰੀਦ ਨਹੀ ਹੋਈ ਜੋ ਖਰੀਦ ਸਰਕਾਰੀ ਏਜੰਸ਼ੀ ਵਲੋ ਕੀਤੀ ਗਈ ਉਹ ਨਾਂ ਮਾਤਰ ਦੇ ਬਰਾਬਰ ਹੈ । ਤੇ ਨਾ ਹੀ ਮੰਡੀ ਵਿਚ ਕੋਈ ਬਾਰਦਾਨਾ ਆਇਆ ਹੈ । ਉਹਨਾ ਕਿਹਾ ਕਿ ਇਹ ਬਾਦਲ ਸਰਕਾਰ ਦੀ ਇਕ ਚਾਲ ਹੈ ਕਿ ਪਹਿਲਾ ਸ਼ਾਹੂਕਾਰ ਘੱਟ ਰੇਟ ਤੇ ਝੋਨਾ ਖਰੀਦ ਕਿ ਕਿਸਾਨਾ ਦੀ ਲੁੱਟ ਕਰ ਲੈਣ ਤੇ ਬਾਅਦ ਵਿਚ ਉਹ ਨਾਮਾਤਰ ਹੀ ਸਰਕਾਰੀ ਖਰੀਦ ਕਰਦੇ ਹਨ । ਜਿਸ ਕਾਰਨ ਕਿਸਾਨ ਮੰਡੀ ਵਿਚ ਰੁੱਲ ਰਿਹਾ ਹੈ ਜਿੰਨਾ ਦੀ ਕੋਈ ਸਾਰ ਨਹੀ ਲੈ ਰਿਹਾ ।ਉਹਨਾ ਕਿਸਾਨਾ ਨੂੰ ਭਰੋਸਾ ਦਵਾਇਆ ਕਿ ਕਾਗਰਸ ਦੀ ਸਰਕਾਰ ਆਉਣ ਤੇ ਕਿਸਾਨਾ ਨੂੰ ਮੰਡੀ ਵਿਚ ਰੁੱਲਣ ਨਹੀ ਦਿਤਾ ਜਾਵੇਗਾ  ।ਇਸ ਮੋਕੇ ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਸੋਨੂੰ ਜਾਫਰ, ਜਸਦੀਪ ਸਿੰਘ ਨਰੂਲਾ, ਜੋਗਿੰਦਰ ਢੀਡਸਾ, ਬਲਬੀਰ ਤੀਰ, ਜਿੱਲਾ ਦਿਹਾਤੀ ਮੀਤ ਪ੍ਰਧਾਨ ਜਤਿੰਦਰਪਾਲ ਸਿੰਘ ਬੰਟੀ, ਜਿੱਲਾ ਦਿਹਾਤੀ ਮੀਤ ਪ੍ਰਧਾਨ ਸੁਰਜੀਤ ਸਿੰਘ ਅਵਾਣ,ਗੁਰਮੁੱਖ ਸਿੰਘ ਮੋਹਨ ਭੰਡਾਰੀਆ,ਅਮਰਿੰਦਰ ਜੀਤ ਸਿੰਘ, ਕੈਪਟਨ ਬਲਦੇਵ ਸਿੰਘ,  ਜਸਪਾਲ ਸਿੰਘ ਲਾਟੀ, ਸਾਬਕਾ ਸਰਪੰਚ ਜਗਜੀਤ ਸਿੰਘ , ਅਮਨਪ੍ਰੀਤ ਸਿੰਘ ਜੱਸੜ, ਕੰਵਲਜੀਤ ਸਿੰਘ ਜੱਸੜ, ਰਣਜੀਤ ਸਿੰਘ ਗਾਲਿਬ,ਕਰਨਜੀਤ ਸਿੰਘ ਰਮਦਾਸ, ਨਿਰਮਲ ਸਿੰਘ ਪਹਿਲਵਾਨ,ਅਮਰੀਕ ਸਿੰਘ ਜੱਟਾ,ਰਮਨਦੀਪ ਸਿੰਘ, ਅਮਰੀਕ ਮਸੀਹ ਅਵਾਣ, ਪ੍ਰਗਟ ਸਿੰਘ ਸਰਾ, ਸਰਵਣ ਸਿੰਘ, ਬਲਜਿੰਦਰ ਰਮਦਾਸ, ਯੂਥ ਕਾਗਰਸ ਅਜਨਾਲਾ ਦੇ ਜਰਨਲ ਸੱਕਤਰ ਪ੍ਰਿਤਪਾਲ ਸਿੰਘ,ਅਰਜਨ ਘੋਨੁਵਾਹਲਾ , ਗੁਰਪਿੰਦਰ ਸਿੰਘ ਮਾਹਲ, ਨੰਬਰਦਾਰ ਹਰਪਾਲ ਸਿੰਘ, ਹਰਜਿੰਦਰ ਸਿੰਘ, ਮਨਦੀਪ ਸਿੰਘ ਕਤਲੇ, ਬਲਬੀਰ ਸਿੰਘ, ਡਾ ਰਵੀ ਗੱਗੋਮਾਹਲ, ਵਿਲੀਅਮ ਮਸੀਹ ਪਸ਼ੀਆ, ਲੱਕੀ ਮਸੀਹ, ਬਲਵਿੰਦਰ ਸਿੰਘ ਜੱਟਾ, ਰਮਨਦੀਪ ਸਿੰਘ ਜੱਟਾ ਆਦਿ ਮੌਜੂਦ ਸਨ।

No comments:

Post Top Ad

Your Ad Spot