ਆਪ ਦੀ ਸਰਕਾਰ ਬਣਨ ਉਪਰੰਤ ਕਿਸੇ ਕਿਸਾਨ ਮਜਦੂਰ ਨੂੰ ਆਤਮ ਹੱਤਿਆ ਕਰਨ ਦੀ ਨੌਬਤ ਨਹੀ ਆਵੇਗੀ-ਸੰਨੀ ਰੰਧਾਵਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 13 October 2016

ਆਪ ਦੀ ਸਰਕਾਰ ਬਣਨ ਉਪਰੰਤ ਕਿਸੇ ਕਿਸਾਨ ਮਜਦੂਰ ਨੂੰ ਆਤਮ ਹੱਤਿਆ ਕਰਨ ਦੀ ਨੌਬਤ ਨਹੀ ਆਵੇਗੀ-ਸੰਨੀ ਰੰਧਾਵਾ

ਆਪ ਦਾ ਸਮਰਥਨ ਕਰਨ ਵਾਲਿਆ ਨੂੰ ਸਨਮਾਨਿਤ ਕਰਦੇ ਹੋਏ ਸੰਨੀ ਰੰਧਾਵਾ ਤੇ ਹੋਰ
ਰਮਦਾਸ 13 ਅਕਤੂਬਰ (ਸਾਹਿਬ ਖੋਖਰ) ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਨੀ ਰਾਜਪ੍ਰੀਤ ਸਿੰਘ ਰੰਧਾਵਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅੱਜ ਰੰਧਾਵਾ ਨੇ ਆਪਣੇ ਸਾਥੀਆ ਸਮੇਤ ਸਰਹੱਦੀ ਪਿੰਡ ਸੂਫੀਆਂ ਵਿੱਚ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਅੰਦਰ ਆਪ ਦੀ ਸਰਕਾਰ ਬਣਨ ਵਿੱਚ ਕੁਝ ਮਹੀਨੇ ਬਾਕੀ ਹਨ । ਪੰਜਾਬੀਆ ਨੇ ਸੋਚ ਲਿਆ ਹੈ ਕਿ ਪੰਜਾਬ ਤੇ ਪੰਜਾਬ ਵਾਸੀਆਂ ਦਾ ਭਵਿੱਖ ਸਿਰਫ ਤੇ ਸਿਰਫ ਆਪ ਹੀ ਸੰਵਾਰ ਸਕਦੀ ਹੈ । ਆਪ ਦੀ ਸਰਕਾਰ ਬਣਨ ਉਪਰੰਤ ਕਿਸੇ ਕਿਸਾਨ ਮਜਦੂਰ ਨੂੰ ਆਤਮ ਹੱਤਿਆ ਕਰਨ ਦੀ ਨੌਬਤ ਨਹੀ ਆਵੇਗੀ । ਸਰਹੱਦੀ ਖੇਤਰ ਅੰਦਰ ਆਵਾਜਾਈ, ਸਿਹਤ ਤੇ ਸਿਖਿਆ ਦੇ ਮਿਆਰ ਨੂੰ ਉੱਚਾ ਚੁੱਕ ਕੇ ਪਛੜੇ ਖੇਤਰ ਨੂੰ ਤਰੱਕੀ ਦੀਆ ਲੀਹਾਂ ਤੇ ਲਿਆਦਾ ਜਾਵੇਗਾ । ਇਸ ਮੌਕੇ 30 ਤੋ ਵੱਧ ਪਰਿਵਾਰਾਂ ਨੇ ਸੰਨੀ ਰੰਧਾਵਾ ਦੀ ਤਨ , ਮਨ ਤੇ ਧਨ ਨਾਲ ਮਦਦ ਕਰਨ ਦਾ ਅਹਿਦ ਲਿਆ । ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਆਗੂ ਬੀਬੀ ਹਰਜਿੰਦਰ ਕੌਰ ਨੇ ਆਪ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ । ਆਪ ਦਾ ਸਮਰਥਨ ਕਰਨ ਵਾਲਿਆ 'ਚ ਪਰਮਿੰਂਦਰ ਸਿੰਘ, ਗੁਲਸ਼ਨ ਸਿੰਘ, ਸੈਮੂਅਲ, ਜਸਬੀਰ ਸਿੰਘ, ਰਿੰਕੂ, ਪ੍ਰਗਟ ਸਿੰਘ, ਲਵਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਪਵਿੱਤਰਪਾਲ ਸਿੰਘ, ਸੁਖਜੀਤ ਸਿੰਘ, ਵਿੱਕੀ , ਜਗੀਰ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਕੌਰ, ਸਵਿੰਦਰ ਕੌਰ, ਗੁਰਜਿੰਦਰ ਕੌਰ, ਮਾਨਤੀ, ਅਮਰਜੀਤ ਕੌਰ, ਅਮਰ ਕੌਰ, ਕੁਲਵਿੰਦਰ ਕੌਰ, ਗੁਰਜੀਤ ਕੌਰ, ਦਵਿੰਦਰ ਕੌਰ, ਮਨਜੀਤ ਕੌਰ, ਕੁਸ਼ੱਲਿਆ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

No comments:

Post Top Ad

Your Ad Spot