ਅਗਾਮੀ ਵਿਧਾਨ ਸਭਾਂ ਚੋਣਾਂ ਵਿੱਚ ਨੌਜਵਾਨਾਂ ਦਾ ਅਹਿਮ ਯੋਗਦਾਨ ਹੋਵੇਗਾ: ਬੱਬੀ ਬਾਦਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 21 October 2016

ਅਗਾਮੀ ਵਿਧਾਨ ਸਭਾਂ ਚੋਣਾਂ ਵਿੱਚ ਨੌਜਵਾਨਾਂ ਦਾ ਅਹਿਮ ਯੋਗਦਾਨ ਹੋਵੇਗਾ: ਬੱਬੀ ਬਾਦਲ

ਬੱਬੀ ਬਾਦਲ ਨੇ ਹਲਕਾ ਮੋਹਾਲੀ ਦੇ ਯੂਥ ਅਕਾਲੀ ਦਲ ਦੇ ਵਰਕਰਾਂ ਦੀਆਂ ਸੁਣੀਆਂ ਸਮੱਸਿਆਵਾ
 
ਹਰਸੁੱਖਇੰਦਰ ਸਿੰਘ ਬੱਬੀ ਬਾਦਲ ਹਲਕਾ ਮੋਹਾਲੀ ਦੇ
ਯੂਥ ਅਕਾਲੀ ਦੇ ਵਰਕਰਾ ਦੀਆਂ ਸਮੱਸਿਆਵਾ ਸੁਣਦੇ ਹੋਏ।

ਚੰਡੀਗੜ੍ਹ 21 ਅਕਤੂਬਰ (ਬਲਜੀਤ ਰਾਏ)- ਸ਼ੋ੍ਰਮਣੀ ਅਕਾਲੀ ਦਲ ਵੱਲੋਂ ਕਾਇਮ ਕੀਤਾ ਗਿਆ ਹਰਿਆਵਲ ਦਸਤਾ ਯੂਥ ਅਕਾਲੀ ਦਲ ਆਪਣੀਆਂ ਸੇਵਾਵਾ ਬਹੁਤ ਇਮਾਨਦਾਰੀ 'ਤੇ ਮਿਹਨਤ ਨਾਲ ਨਿਭਾ ਰਿਹਾ ਹੈ। ਯੂਥ ਅਕਾਲੀ ਦਲ ਵਿੱਚ ਸਮੂਹ ਪੰਜਾਬ ਦੇ ਜੂਝਾਰੂ ਤੇ ਮਿਹਨਤੀ ਨੌਜਵਾਨਾਂ ਨੂੰ ਸਾਮਿਲ ਕੀਤਾ ਗਿਆ ਹੈ। ਤਾਂ ਜੋ ਸਮੇਂਸਮੇਂ ਤੇ ਪਾਰਟੀ ਲਈ ਵੱਧਚੜ ਕੇ ਯੋਗਦਾਨ ਪਾਇਆ ਜਾ ਸਕੇੇ, ਪਾਰਟੀ ਦੀ ਪ੍ਰੀਫੂਲਤਾ ਲਈ ਵੱਧ ਤੋ ਵੱਧ ਉਪਰਾਲੇ ਕੀਤੇ ਜਾ ਸਕਣ। ਅਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾ ਪ੍ਰਤੀ ਲੋਕਾ ਨੂੰ ਜਾਗਰੂਕ ਕੀਤਾ ਜਾ ਸਕੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਅੱਜ ਵਿਧਾਨ ਸਭਾਂ ਹਲਕਾ ਮੋਹਾਲੀ ਦੇ ਸਮੂਹ ਯੂਥ ਅਕਾਲੀ ਦਲ ਦੇ ਵਰਕਰਾਂ ਦੀਆਂ ਸਮੱਸਿਆਵਾ ਸੁਣਨ ਉਪਰੰਤ ਆਖੇ। ਅਤੇ ਉਨ੍ਹਾਂ ਨੂੰ ਆ ਰਹੀਆਂ ਸਮੱਸਿਆਵਾ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਜੁੜਿਆ ਹਰ ਇਕ ਆਦਮੀ ਤੇ ਨੌਜਵਾਨ ਪਾਰਟੀ ਦੀ ਤਰੱਕੀ ਲਈ ਆਪਣੇ ਤੌਰ ਤੇ ਖੂਬ ਮਿਹਨਤ ਕਰ ਰਿਹਾ ਹੈ। ਉਨ੍ਹਾਂ ਵਿਸਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਹਰ ਪੰਜਾਬ ਵਾਸੀ ਦੀ ਆਪਣੀ ਪਾਰਟੀ ਹੈ ਅਤੇ ਆਉਣ ਵਾਲੀਆਂ ਚੋਣਾਂ ਜੇਕਰ ਹਰ ਨਾਗਰਿਕ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਆਪਣਾ ਕੀਮਤੀ ਵੋਟ ਦੇ ਕੇ ਸਰਕਾਰ ਬਣਾਉਦਾ ਹੈ। ਤਾਂ ਪਾਰਟੀ ਵੀ ਹਰ ਵਰਗ ਦੀ ਲੋੜਾਂ ਨੂੰ ਪੂਰਾ ਕਰੇਗੀ। ਇਸ ਮੌਕੇ ਸੁਖਵਿੰਦਰ ਸਿੰਘ ਬਿੱਟੂ, ਇਕਬਾਲ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਤਿੰਨੇ ਜਨਰਲ ਸਕੱਤਰ ਯੂਥ ਅਕਾਲੀ ਦਲ, ਗੁਰਪ੍ਰੀਤ ਸਿੰਘ ਢੀਡਸਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਸੁਖਦੇਵ ਸਿੰਘ ਪੰਜੇਟਾ, ਮਲਕੀਤ ਸਿੰਘ ਮਨੌਲੀ ਮੀਤ ਪ੍ਰਧਾਨ, ਸੁਰਮੁੱਖ ਸਿੰਘ ਸਿਆਉ ਜਨਰਲ ਸਕੱਤਰ, ਦਮਨਪ੍ਰੀਤ ਸਿੰਘ, ਜ਼ਸਵੀਰ ਸਿੰਘ ਗੀਗੇਮਾਜਰਾ, ਪਰਸੋਤਮ ਸਿੰਘ ਗੋਲਡੀ, ਰਜਿੰਦਰ ਸਿੰਘ ਧਰਮਗੜ੍ਹ, ਗੁਰਜੰਟ ਸਿੰਘ ਗਡਾਣਾ, ਜ਼ਸਰਾਜ ਸਿੰਘ ਸੋਨੂੰ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਸੁਖਪ੍ਰੀਤ ਸਿੰਘ ਬਾਕਰਪੁਰ, ਜਗਰੂਪ ਸਿੰਘ ਸਿਆਉ, ਜ਼ਸਪ੍ਰੀਤ ਸਿੰਘ ਮੋਟੇਮਾਜਰਾ, ਦੀਦਾਰ ਸਿੰਘ, ਬਾਬਾ ਨਰਿੰਦਰ ਸਿੰਘ, ਅਮਨਿੰਦਰ ਸਿੰਘ, ਪਰਦੀਪ ਜੈਲਦਾਰ ਦੱਪਰ ਆਦਿ ਹਾਜ਼ਰ ਸਨ।

No comments:

Post Top Ad

Your Ad Spot