ਤੂੰ ਇਸ ਮਨ ਕਾ ਤੂੰ ਦਾਸ ਨਾ ਬਣ, ਇਸ ਮਨ ਕੋ ਤੂੰ ਆਪਣਾ ਦਾਸ ਬਣਾ ਲੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 31 October 2016

ਤੂੰ ਇਸ ਮਨ ਕਾ ਤੂੰ ਦਾਸ ਨਾ ਬਣ, ਇਸ ਮਨ ਕੋ ਤੂੰ ਆਪਣਾ ਦਾਸ ਬਣਾ ਲੇ

ਸ਼੍ਰੀ ਕ੍ਰਿਸ਼ਨ ਜੀ ਨੇ ਇਹ ਗਲ ਤੂੰ ਇਸ ਮਨ ਕਾ ਤੂੰ ਦਾਸ ਨਾ ਬਣ, ਇਸ ਮਨ ਕੋ ਤੂੰ ਆਪਣਾ ਦਾਸ ਬਣਾ ਲੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕਹੀ ਸੀ, ਜੋ ਉਸ ਵਕਤ ਤਾਂ ਬਹੁਤ ਮਹੱਤਵ ਰੱਖਦੀ ਹੀ ਸੀ, ਪਰ ਅੱਜ ਵੀ ਇਸ ਦਾ ਮਹੱਤਵ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ। ਸ਼੍ਰੀ ਕ੍ਰਿਸ਼ਨ ਜੀ ਦੀ ਸਿਰਫ ਇੱਕ ਗਲ ਹੀ ਜੇ ਲੋਕਾਂ ਨੂੰ ਪੂਰੀ ਤਰ੍ਹਾਂ ਸਮਝ ਆ ਜਾਵੇ, ਤਾਂ ਧਰਤੀ 'ਤੇ ਹੀ ਸਵਰਗ ਬਣ ਜਾਵੇਗਾ। ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਤਾਂ ਬਹੁਤ ਹਨ, ਪਰ ਉਹਨਾਂ ਦੀ ਸਿੱਖਿਆਵਾਂ 'ਤੇ ਚਲਣ ਵਾਲਾ ਸ਼ਾਇਦ ਹੀ ਕੋਈ ਮਿਲੇ। ਦੇਸ਼ ਵਿੱਚ ਵੱਧ ਰਿਹਾ ਭ੍ਰਿਸ਼ਟਾਚਾਰ, ਵੱਧ ਰਹੀ ਵਾਰਦਾਤ, ਝਗੜੇ ਲੜਾਈਆਂ, ਠੱਗੀਆਂ, ਇਹ ਸੱਭ ਖਤਮ ਹੋ ਸਕਦੇ ਹਨ, ਸਿਰਫ ਉਪਰੋਕਤ ਇੱਕ ਵਾਕ ਦੀ ਡੂੰਘੀ ਸਮਝ ਨਾਲ। ਇੱਕ ਵਾਰ ਜਦ ਮੇਰੀ ਟ੍ਰੇਨਿੰਗ ਲੱਗੀ ਹੋਈ ਸੀ, ਤਾਂ ਗਲਾਂ ਗਲਾਂ ਵਿੱਚੋਂ ਗਲ ਚੱਲੀ, ਇੱਕ ਮੇਰੇ ਅਧਿਆਪਕ ਨੇ ਕਿਹਾ ਮੈਨੂੰ ਤਾਂ ਅੱਜ ਤੱਕ ਨਹੀਂ ਪਤਾ ਚਲਾ ਕਿ ਮਨ ਦੀ ਆਵਾਜ਼ ਅਤੇ ਦਿਲ ਦੀ ਆਵਾਜ਼ ਵਿੱਚ ਕੀ ਫਰਕ ਹੈ। ਮੈਂ ਕਿਹਾ ਸਰ, ਮੈਂ ਦੱਸ ਸਕਦਾ ਹਾਂ ਕਿ ਇਹਨਾਂ ਦੋਹਾਂ ਵਿੱਚ ਕੀ ਫਰਕ ਹੈ। ਫਿਰ ਅਧਿਆਪਕ ਨੇ ਮੇਰੀ ਗਲ ਨੂੰ ਅਣਗੋਲਿਆ ਜਿਹਾ ਕਰ ਦਿੱਤਾ, ਸ਼ਾਇਦ ਮੇਰੀ ਘਟ ਉਮਰ ਦੇਖ ਕੇ। ਪਰ ਮੈਂ ਉਸ ਵਕਤ ਕੁੱਝ ਕਹਿਣਾ ਚਾਹੁੰਦਾ ਸੀ ਮਨ ਬਾਰੇ। ਮਨ ਇੱਕ ਮੈਮਰੀ ਹੈ, ਇੱਕ ਯਾਦਾਸ਼ਤ ਹੈ। ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਉਸ ਦੇ ਕੋਈ ਮਨ ਨਹੀਂ ਹੁੰਦਾ। ਸਮਾਜਿਕਰਨ ਹੀ ਸਮਾਜਿਕ ਮਨ ਬਣਾਉਂਦਾ ਹੈ। ਹਾਂ, ਤੁਸੀਂ ਠੀਕ ਸੁਣਿਆ ਕਿ ਮਨ ਸਮਾਜਿਕ ਹੁੰਦਾ ਹੈ, ਕਿਉਂਕਿ ਇਸ ਦੀ ਉਸਾਰੀ ਸਮਾਜ ਹੀ ਕਰਦਾ ਹੈ। ਉਦਾਹਰਣ ਦੇ ਤੌਰ 'ਤੇ ਜਦੋਂ ਕਿਸੇ ਵੀ ਬੱਚੇ ਦਾ ਜਨਮ ਹੁੰਦਾ ਹੈ, ਨਾਂ ਉਹ ਹਿੰਦੂ ਹੁੰਦਾ ਹੈ ਅਤੇ ਨਾਂ ਹੀ ਸਿੱਖ। ਪਰ ਬੱਚੇ ਦੇ ਜਨਮ ਲੈਂਦਿਆਂ ਸਾਰ ਹੀ ਉਸਦੇ ਮਾਤਾੁਪਿਤਾ ਕੁੱਝ ਅਜਿਹਾ ਕਹਿੰਦਾ ਹਨ ਵਾਹ, ਮੇਰਾ ਲਾਲ ਕਿੰਨ੍ਹਾ ਸੋਹਣਾ ਹੈ, ਇਸ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਜਿ'ਤਿਆ ਕਰੇਗਾ, ਇਸ ਦਾ ਆਪਾਂ ਨਾਮ ਰੱਖਾਂਗੇ ਵਿਜੈ ਕੁਮਾਰ। ਲਓ ਜੀ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਮਨ ਦੀ ਬਣਤਰ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਏਗਾ, ਉਵੇਂ ਉਵੇਂ ਉਸ ਦੇ ਦਿਮਾਗ ਵਿੱਚ ਉਸ ਦੇ ਮਾਂਪੇ ਅਤੇ ਆਸ ਪਾਸ ਦੇ ਲੋਕ ਉਸ ਦੇ ਮਨ ਵਿੱਚ ਇਹੋ ਹੀ ਭਰੀ ਜਾਣਗੇ ਕਿ ਉਹ ਹਿੰਦੂ ਹੈ ਅਤੇ ਉਸਦਾ ਨਾਮ ਵਿਜੈ ਕੁਮਾਰ ਹੈ। ਇਹ ਗਲਾਂ ਮਨ ਦਾ ਮੁੱਢ ਬਣਨਗੀਆਂ। ਫਿਰ ਹੌਲੀ ਹੌਲੀ ਏਦਾਂ ਹੀ, ਉਸਦੇ ਦਿਮਾਗ ਵਿੱਚ ਹਿੰਦੂਆਂ ਦੇ ਰੀਤੀ ਰਿਵਾਜ ਭਰੇ ਜਾਣਗੇ ਕਿ ਹਿੰਦੂ ਮੰਦਰ ਵਿੱਚ ਹੀ ਜਾਂਦੇ ਹਨ, ਭਗਵਤ ਗੀਤਾ ਹੀ ਪੱੜ੍ਹਦੇ ਹਨ ਆਦਿ। ਇਹ ਸੱਭ ਗਲਾਂ ਉਸ ਦੇ ਦਿਮਾਗ ਵਿੱਚ ਇਸ ਕਦਰ ਰੱਚ ਜਾਣਗੀਆਂ, ਕਿ ਫਿਰ ਉਹ ਉਹਨਾਂ ਗਲਾਂ ਤੋਂ ਵੱਖ ਹੋ ਕੇ ਸੋਚ ਹੀ ਨਹੀਂ ਪਾਏਗਾ। ਉਸ ਦੇ ਦਿਮਾਗ ਵਿੱਚ ਇਹ ਕਦੇ ਸੋਚ ਹੀ ਨਹੀਂ ਆਏਗੀ ਕਿ ਜੋ ਮੈਨੂੰ ਸਿਖਾਇਆ ਜਾ ਰਿਹਾ ਹੈ, ਉਹ ਗਲਤ ਵੀ ਹੋ ਸਕਦਾ ਹੈ। ਫਿਰ ਜੇ ਕਦੇ ਉਸਨੂੰ ਕੋਈ ਅਜਿਹਾ ਇਨਸਾਨ ਮਿਲ ਜਾਵੇ ਜੋ ਭਗਵਤ ਗੀਤਾ ਦੇ ਉਲਟ ਬੋਲੇ, ਯਾ ਹਿੰਦੂ ਧਰਮ ਦੇ ਉਲਟ ਬੋਲੇ, ਤਾਂ ਉਸ ਵਿਜੈ ਕੁਮਾਰ ਨੂੰ ਇੰਨ੍ਹਾਂ ਗੁੱਸਾ ਆਵੇਗਾ ਕਿ ਕਹਿਣ ਦੀ ਹੱਦ ਨਹੀਂ ਹੋਵੇਗੀ। ਗੁੱਸੇ ਵਿੱਚ ਕਿਸੇ ਵੀ ਧਰਮ ਦਾ ਕੋਈ ਵੀ ਕੱਟੜ ਇਨਸਾਨ ਕਿਸੇ ਦਾ ਕਤਲ ਕਰਨ ਵਿੱਚ ਵੀ ਗੁਰੇਜ਼ ਨਹੀਂ ਕਰਦਾ। ਹੁਣ ਅਜਿਹਾ ਕਤਲ ਕਰਨ ਨੂੰ, ਅਜਿਹਾ ਲੜਾਈ ਝਗੜਾ ਕਰਨ ਨੂੰ ਕੌਣ ਉਕਸਾਉਂਦਾ ਹੈ, ਜਵਾਬ ਹੈ ਮਨ। ਇਹ ਹੁੰਦੀ ਹੈ ਮਨ ਦੀ ਆਵਾਜ਼, ਯਾਨੀ ਕਿ ਮੈਮਰੀ ਦੀ ਆਵਾਜ਼। ਜੋ ਵੀ ਚੀਜ਼ ਸਾਡੀ ਮੈਮਰੀ ਦੇ ਉਲਟ ਹੁੰਦੀ ਹੈ, ਉਸਨੂੰ ਅਸੀਂ ਸਵੀਕਾਰ ਹੀ ਨਹੀਂ ਕਰਦੇ, ਅਸੀਂ ਸੁਣਦੇ ਤੱਕ ਨਹੀਂ, ਉਲਟਾ ਅਸੀਂ ਉਸਦਾ ਵਿਰੋਧ ਹੀ ਕਰਨ ਲਗ ਜਾਂਦੇ ਹਾਂ। ਮੈਂ ਕਾਰ ਲੈਣੀ ਹੈ। ਮੈਂ ਸੋਹਣੇ ਅਤੇ ਮਹਿੰਗੇ ਕੱਪੜੇ ਪਾਉਣੇ ਹਨ। ਮੈਂ ਮਹਿਲ ਵਰਗਾ ਘਰ ਬਨਾਉਣਾ ਹੈ। ਮੇਰੀ ਸਮਾਜ ਵਿੱਚ ਟੌਰ ਹੋਣੀ ਚਾਹੀਦੀ ਹੈ। ਜਿੱਥੋਂ ਮੈਂ ਲੰਘਾਂ ਮੈਨੂੰ ਸਲੂਟਾਂ ਵੱਜਣ। ਇਹ ਸੱਭ ਆਵਾਜ਼ਾਂ ਤੁਹਾਡੇ ਦਿਲ ਦੀਆਂ ਆਵਾਜ਼ਾਂ ਨਹੀਂ, ਇਹ ਸੱਭ ਤੁਹਾਡੇ ਮਨ ਦੀਆਂ ਆਵਾਜ਼ਾਂ ਹਨ। ਇਹ ਸੱਭ ਆਵਾਜ਼ਾਂ ਸਮਾਜ ਨੇ ਹੀ ਤੁਹਾਡੇ ਵਿੱਚ ਕੁੱਟ ਕੁੱਟ ਕੇ ਭਰੀਆਂ ਹਨ, ਇਸੇ ਕਾਰਨ ਇਹ ਹਰ ਅਵਾਜ਼ ਸਮਾਜ ਨਾਲ ਹੀ ਸਰੋਕਾਰ ਰੱਖਦੀ ਹੈ। ਇਹ ਸਾਰੀ ਮੈਮਰੀ ਸਮਾਜ ਦੀ ਹੀ ਬਣਾਈ ਹੋਈ ਹੈ। ਆਪਾਂ ਇਸ ਮੈਮਰੀ ਨੂੰ ਹੀ ਸੱਚ ਅਤੇ ਆਪਣੀ ਸੱਚਾਈ ਮੰਨੀ ਬੈਠੇ ਹਾਂ, ਅਤੇ ਇਸ ਦੇ ਹੀ ਮੁਤਾਬਿਕ ਚਲਦੇ ਹਾਂ। ਬਸ ਇਹੋ ਹੀ ਗਲ ਆਪਣੇ ਸਾਰੇ ਦੁੱਖਾਂ ਦੀ ਜੱੜ੍ਹ ਹੈ। ਮਨ ਜੋ ਆਪਾਂ ਨੂੰ ਵਰਤਣਾ ਚਾਹੀਦਾ ਸੀ, ਉਹ ਉਲਟਾ ਆਪਾਂ ਨੂੰ ਹੀ ਵਰਤ ਰਿਹਾ ਹੈ। ਜ਼ਰਾ ਸੋਚੋ ਜੇ ਇੱਕ ਕੰਪਿਊਟਰ ਹੈ, ਉਸ ਵਿੱਚ ਕੁੱਝ ਵਿਚਾਰ ਭਰੇ ਹੋੲੈ ਹਨ। ਹੁਣ ਕੰਪਿਊਟਰ ਕਹੇ ਬਸ ਜੋ ਮੇਰੇ ਵਿੱਚ ਵਿਚਾਰ ਯਾ ਸੋਫਟਵੇਅਰ ਭਰੇ ਹੋਏ ਹਨ, ਹੁਣ ਮੈਂ ਸਾਰੀ ਉਮਰ ਹੀ ਉਹੋ ਹੀ ਸੋਫਟਵੇਅਰ ਯਾ ਵਿਚਾਰ ਵਰਤਣੇ ਹਨ, ਹੁਣ ਮੈਂ ਕੋਈ ਨਵਾਂ ਸੋਫਟਵੇਅਰ ਆਪਣੇ ਅੰਦਰ ਭਰਨ ਨਹੀਂ ਦੇਣਾ, ਤਾਂ ਕੀ ਤੁਹਾਨੂੰ ਲਗਦਾ ਹੈ ਕਿ ਅਜਿਹਾ ਕੰਪਿਊਟਰ ਕਦੇ ਕਾਮਯਾਬ ਕੰਪਿਊਟਰ ਬਣੇਗਾ। ਕਦੇ ਵੀ ਨਹੀਂ। ਕੁੱਝ ਸਮੇਂ ਬਾਅਦ ਹੀ ਉਹ ਸਾਰੇ ਸੋਫਟਵੇਅਰ ਪੁਰਾਣੇ ਹੋ ਜਾਣਗੇ ਅਤੇ ਬੇਕਾਰ ਹੋ ਜਾਣਗੇ ਅਤੇ ਨਵਾਂ ਸੋਫਟਵੇਅਰ ਕੋਈ ਭਰਿਆ ਨਹੀਂ ਜਾ ਸਕਦੇਗਾ, ਅੰਤ ਉਹ ਕੰਪਿਊਟਰ ਬੇਕਾਰ ਹੋ ਜਾਵੇਗਾ। ਬਸ ਠੀਕ ਇੰਝ ਹੀ ਹੋ ਰਿਹਾ ਹੈ ਆਪਣੇ ਨਾਲ ਵੀ। ਜੋ ਆਪਣੇ ਦਿਮਾਗ ਵਿੱਚ ਪੁਰਾਣਾ ਭਰਿਆ ਪਿਆ ਹੈ, ਉਹ ਹੀ ਆਪਣੀ ਲਈ ਅਟਲ ਸੱਚਾਈ ਬਣ ਚੁੱਕੀ ਹੈ, ਨਵੀਂ ਗਲ ਆਪਾਂ ਸੁਣਨ ਨੂੰ ਵੀ ਤਿਆਰ ਨਹੀਂ। ਇਸੇ ਕਾਰਨ ਆਪਣਾ ਦਿਮਾਗ ਅਤੇ ਮਨ ਖਰਾਬ ਹੋ ਚੁੱਕਾ ਹੈ। ਅਤੇ ਇਹ ਖਰਾਬ ਮਨ ਅਤੇ ਦਿਮਾਗ ਹੀ ਸਾਰੇ ਲੜਾਈ ਝਗੜੇ ਕਰਵਾ ਰਿਹਾ ਹੈ। ਹੁਣ ਕਰਨਾ ਕੀ ਹੈ, ਆਪਾਂ ਮਨ ਦਾ ਦਾਸ ਨਹੀਂ ਬਣਨਾ, ਆਪਾਂ ਮਨ ਯਾਨੀ ਕਿ ਆਪਣੀ ਮੈਮਰੀ ਨੂੰ ਆਪਣਾ ਦਾਸ ਬਨਾਉਣਾ ਹੈ। ਜੋ ਆਪਣੀ ਮੈਮਰੀ ਹੈ ਉਹ ਅਟਲ ਸੱਚਾਈ ਨਹੀਂ ਹੈ, ਕੋਈ ਵੀ ਅਟਲ ਸੱਚਾਈ ਹੁੰਦੀ ਹੀ ਨਹੀਂ, ਸਮੇਂ ਦੇ ਨਾਲ ਨਾਲ ਸੱਚਾਈਆਂ ਵੀ ਬਦਲਦੀਆਂ ਰਹਿੰਦੀਆਂ ਹਨ। ਮਨ ਇੱਕ ਬਹੁਤ ਵਧੀਆ ਚੀਜ਼ ਹੈ, ਇਹ ਬੇਕਾਰ ਚੀਜ਼ ਨਹੀਂ ਹੈ, ਪਰ ਕਰਨਾ ਸਿਰਫ ਇੰਨ੍ਹਾਂ ਹੈ ਕਿ ਇਸ ਦਾ ਮਾਲਕ ਬਣਨਾ ਹੈ। ਜਿਸ ਤਰ੍ਹਾਂ ਆਪਾਂ ਆਪਣੇ ਕੰਪਿਊਟਰ ਦੇ ਮਾਲਕ ਹੁੰਦੇ ਹਾਂ, ਠੀਕ ਉਸੇ ਤਰ੍ਹਾਂ ਆਪਣੇ ਮਨ ਦਾ ਵੀ ਮਾਲਕ ਬਣਨਾ ਹੈ। ਜਦੋਂ ਆਪਾਂ ਨੂੰ ਕੁੱਝ ਡੇਟਾ ਚਾਹੀਦਾ ਹੁੰਦਾ ਹੈ ਆਪਣਾ ਪੁਰਾਣਾ, ਤਾਂ ਝੱਟ ਹੀ ਆਪਾਂ ਆਪਣਾ ਕੰਪਿਊਟਰ ਚਲਾਉਂਦੇ ਹਾਂ, ਦੋ ਚਾਰ ਬਟਨ ਦਬਾਉਂਦੇ ਹਾਂ, ਅਤੇ ਆਪਣੇ ਕੰਮ ਦਾ ਡੇਟਾ ਨੋਟ ਕਰ ਲੈਂਦੇ ਹਾਂ, ਠੀਕ ਉਸੇ ਹੀ ਤਰ੍ਹਾਂ ਜਦ ਵੀ ਆਪਾਂ ਕਿਸੇ ਸਮੱਸਿਆ ਵਿੱਚ ਫਸ ਜਾਂਦੇ ਹਾਂ, ਤਾਂ ਆਪਾਂ ਆਪਣੇ ਮਨ ਵਿੱਚ ਜਾ ਕੇ ਕੋਈ ਲੋੜੀਂਦੀ ਯਾਦਾਸ਼ਤ ਕੱਢ ਸਕਦੇ ਹਾਂ। ਬਸ ਆਪਾਂ ਮਨ ਨੂੰ ਇੱਕ ਮੈਮਰੀ ਦੀ ਤਰ੍ਹਾਂ ਹੀ ਵਰਤਣਾ ਹੈ। ਮਨ ਕੁੱਝ ਹੋਰ ਨਹੀਂ ਮੈਮਰੀ ਹੀ ਹੈ। ਮੈਂ ਇਹ ਬੇਨਤੀ ਕਰਾਂਗਾ ਕਿ ਇਸ ਲੇਖ ਨੂੰ ਬਾਰ ਬਾਰ ਪੱੜ੍ਹੋ, ਕਿਉਂਕਿ ਇਸ ਲੇਖ ਦਾ ਸਿਰਫ ਸਮਝ ਆਉਣਾ ਜ਼ਰੂਰੀ ਨਹੀਂ। ਇਸ ਲੇਖ ਦਾ ਆਪਣੇ ਹੱਡਾਂ ਵਿੱਚ ਰਚਨਾ ਜ਼ਰੂਰੀ ਹੈ। ਇਸ ਲੇਖ ਦੀ ਗਹਿਰਾਈ ਨੂੰ ਛੂਹਣਾ ਜ਼ਰੂਰੀ ਹੈ। ਇਸ ਗਲ ਦੀ ਜਿੰਨ੍ਹੀ ਗਹਿਰਾਈ ਵਿੱਚ ਤੁਸੀਂ ਪਹੁੰਚੋਂਗੇ, ਉਨ੍ਹੀ ਹੀ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋੇਵੇਗੀ।
-ਸਾਹਿਤਕਾਰ ਅਮਨਪ੍ਰੀਤ ਸਿੰਘ, ਵਟਸ ਅਪ 09465554088

No comments:

Post Top Ad

Your Ad Spot