ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਨੇ ਬੱਬੀ ਬਾਦਲ ਨੂੰ ਸੌਪਿਆ ਮੰਗ ਪੱਤਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 28 October 2016

ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਨੇ ਬੱਬੀ ਬਾਦਲ ਨੂੰ ਸੌਪਿਆ ਮੰਗ ਪੱਤਰ

ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਆਗੂ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਮੰਗ ਪੱਤਰ ਸੌਪਦੇ ਹੋਏੇ
ਚੰਡੀਗੜ੍ਹ 28 ਅਕਤੂਬਰ (ਬਲਜੀਤ ਰਾਏ)- ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਸਬੰਧੀ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੂੰ ਮੰਗ ਪੱਤਰ ਸੌਪਦਿਆਂ  ਸੁਵਿਧਾ ਸੈਂਟਰਾਂ ਦੇ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਿਤ ਕਰਨ ਸਬੰਧੀ ਬੇਨਤੀ ਕੀਤੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ, ਜਨਰਲ ਸਕੱਤਰ ਸਤਪਾਲ ਸਿੰਘ ਨੇ ਮੰਗ ਪੱਤਰ ਦਿੰਦਿਆਂ ਦੱਸਿਆਂ ਕਿ ਉਹ ਸੁਵਿਧਾ ਸੈਂਟਰਾਂ ਵਿੱਚ 12 ਸਾਲਾਂ ਤੋਂ ਪੰਜਾਬ ਸਰਕਾਰ ਦੀ ਸੁਖਮਨੀ ਸੁਸਾਇਟੀ ਅਧੀਨ ਪੂਰੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ। ਅਤੇ ਆਪਣੇ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਿਤ ਕਰਨ ਲਈ ਕਾਫੀ ਸਮੇਂ ਤੋਂ ਬੇਨਤੀ ਕਰ ਰਹੇ ਹਨ। ਇਸ ਮੌਕੇ ਤੇ ਬੱਬੀ ਬਾਦਲ ਨੇ ਸਾਰੇ ਕਰਮਚਾਰੀਆਂ ਨੂੰ ਭਰੋਸਾ ਦਿੰਦਿਆ ਕਿਹਾ ਕਿ ਉਹ ਇਨ੍ਹਾਂ ਦੀਆਂ ਭਾਵਨਾਵਾ ਤੋਂ ਜਾਣੂ ਹਨ। ਉਹ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਉਨ੍ਹਾਂ ਦੀ ਭਾਵਨਾਵਾਂ ਤੋਂ ਜਾਣੂ ਕਰਵਾਉਣਗੇ। ਅਤੇ ਉਨ੍ਹਾਂ ਦੇ ਮਸਲੇ ਦਾ ਹੱਲ ਲੱਭਣ ਦਾ ਹੱਲ ਕਰਨਗੇ।
ਇਸ ਮੋਕੇ ਹਰਮੀਤ ਸਿੰਘ ਕਾਰਜ਼ਕਾਰੀ ਪੰਜਾਬ ਪ੍ਰਧਾਨ, ਚਰਨਜੀਤ ਰਾਏ ਸੀਨੀਅਰ ਵਾਈਸ ਪ੍ਰਧਾਨ, ਸੰਨੀ ਗੁਪਤਾ ਵਾਈਸ ਪ੍ਰਧਾਨ, ਸੱਤਪਾਲ ਸਿੰਘ ਜਨਰਲ ਸਕੱਤਰ, ਨਰਿੰਦਰ ਸਿੰਘ ਵਾਈਸ ਜਨਰਲ ਸਕੱਤਰ, ਅਵਿਸੇਕ ਕੋੜਾ ਖਜਾਨਚੀ, ਰਾਜੀਵ ਗੁਪਤਾ ਪ੍ਰਧਾਨ, ਇਕਬਾਲ ਸਿੰਘ, ਜੌਗਿੰਦਰ ਸਿੰਘ ਸਲੈਚ, ਦਵਿੰਦਰ ਸਿੰਘ, ਜ਼ਸਵੀਰ ਸਿੰਘ, ਓੁਕਾਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਜ਼ਸਵਿੰਦਰ ਸਿੰਘ, ਗਗਨਦੀਪ ਸਿੰਘ, ਸੁਖਚੈਨ ਸਿੰਘ ਲਾਲੜੂ, ਨਿਰਮਲ ਖਾਨ ਪਡਿਆਲਾ, ਬਲਦੇਵ ਸਿੰਘ ਢਿੰਲੋ ਆਦਿ ਹਾਜ਼ਰ ਸਨ।

No comments:

Post Top Ad

Your Ad Spot