ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਅਜਨਾਲਾ ਦੇ ਸਰਹੱਦੀ ਖੇਤਰ ਦੇ ਪਿੰਡਾਂ ਦਾ ਕੀਤਾ ਦੌਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 2 October 2016

ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਹਲਕਾ ਅਜਨਾਲਾ ਦੇ ਸਰਹੱਦੀ ਖੇਤਰ ਦੇ ਪਿੰਡਾਂ ਦਾ ਕੀਤਾ ਦੌਰਾ

ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਪਿੰਡ ਘੋਨੇਵਾਹਲਾ ਵਿਖੇ ਲੋਕਾਂ ਦੀਆ ਮੁਸ਼ਕਿਲਾ ਸਣਦੇ ਹੋਏ ਤੇ ਹੇਠਾ ਲੋਕਾਂ ਦਾ ਇਕੱਠ
ਰਮਦਾਸ 2 ਅਕਤੂਬਰ (ਸਾਹਿਬ ਖੋਖਰ)- ਭਾਰਤ ਪਾਕਿ ਸਬੰਧਾਂ 'ਚ ਆਏ ਤਣਾਅ ਕਾਰਨ ਬਾਰਡਰ ਦੇ ਨਾਲ ਲੱਗਦੇ ਭਾਰਤ  ਪੰਜਾਬ ਦੇ 10 ਕਿਲੋਮੀਟਰ ਦੇ ਘੇਰੇ ਅੰਦਰ ਆਉਦੇ ਪਿੰਡਾ ਨੂੰ ਸਰਕਾਰ ਵੱਲੋ ਖਾਲੀ ਕਰਨ ਦੇ ਹੁਕਮਾਂ ਨੇ ਲੋਕਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ ਉੱਥੇ ਅੱਜ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਅੰਮ੍ਰਿਤਸਰ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਦਰਿਆਂ ਰਾਵੀ ਦੇ ਨਾਲ ਲੱਗਦੇ ਸਰਹੱਦੀ ਪਿੰਡ ਘੋਨੇਵਾਹਲਾ, ਕੋਟ ਰਜਾਦਾ ਦਾ ਦੌਰਾ ਕੀਤਾ ਤੇ ਲੋਕਾਂ ਨੁੰ ਦਰਪੇਸ਼ ਆ ਰਹੀਆ ਮੁਸ਼ਕਿਲਾ ਤੇ ਵਿਚਾਰ ਚਰਚਾ ਕੀਤੀ । ਮੁੱਖ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਮਕਬੂਜਾ ਕਸ਼ਮੀਰ ਵਿੱਚ ਭਾਰਤੀ ਸਰਹੱਦ ਦੇ ਨਾਲ ਲੱਗਦੇ ਦਹਿਸ਼ਤਗਰਦੀ ਕੈਪਾਂ ਨੂੰ ਭਾਰਤੀ ਫੌਜ ਨੇ ਨਸ਼ਟ ਕਰਕੇ ਇੱਕ ਲਾ ਮਿਸਾਲ ਕੰਮ ਕੀਤਾ ਹੈ ਜਿਸ ਦੀ ਜਿੰਨੀ ਵੀ ਤਰੀਫ ਕੀਤੀ ਜਾਵੇ ਥੋੜੀ ਹੈ । ਫੌਜ  ਵੱਲੋ ਇਹ ਕਾਰਵਾਈ ਕਰਕੇ ਪਾਕਿ ਦੇ ਨਾ-ਪਾਕਿ ਇਰਾਦਿਆ ਤੇ ਇੱਕ ਵਾਰ ਫੇਰ ਪਾਣੀ ਫੇਰ ਦਿੱਤਾ ਹੈ । ਉਹਨਾ ਨੇ ਪਾਕਿਸਤਾਨ ਦੀ ਸਰਕਾਰ ਨੂੰ ਕਿਹਾ ਕਿ ਦੋਹਾਂ ਮੁਲਕਾਂ ਵਿੱਚ ਦੋਸਤਾਨਾਂ ਸਬੰਧ ਵੱਧਣੇ ਚਾਹੀਦੇ ਹਨ ਤੇ ਦਹਿਸ਼ਤਗਰਦੀ ਕਾਰਵਾਈਆ ਤੇ ਪਾਕਿਸਤਾਨ ਨੂੰ ਰੋਕ ਲਗਾਉਣੀ ਚਾਹੀਦੀ ਹੈ । ਮੁੱਖ ਮੰਤਰੀ ਨੇ ਸਰਹੱਦੀ ਖੇਤਰ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਦਿਆ ਕਿਹਾ  ਕਿ ਪਾਕਿਸਤਾਨ ਭਾਰਤ ਵਿਰੁੱਧ ਅੱਤਵਾਦੀ ਕਾਰਵਾਈਆਂ ਨੂੰ ਉਤਸ਼ਾਹਿਤ ਕਰਕੇ ਦੇਸ਼ ਅੰਦਰ ਅਣਮਨੁੱਖੀ ਕਾਰਵਾਈਆ ਕਰਵਾ ਰਿਹਾ ਹੈ । ਜਿਸ ਨੂੰ ਭਾਰਤ ਨੇ ਆਪਣਾ ਨੁਕਸਾਨ ਕਰਵਾ ਕੇ ਵੀ ਬਰਦਾਸ਼ਤ ਕੀਤਾ ਤੇ ਹੁਣ ਉੜੀ ਵਿੱਚ ਕਰਵਾਈ ਦਹਿਸ਼ਤਗਰਦੀ ਕਰਵਾਈ ਨਾ ਬਰਦਾਸ਼ਤਯੋਗ ਹੈ ।ਦੇਸ਼ ਦੇ ਸਬਰ ਦਾ ਪਿਆਲਾ ਭਰ ਗਿਆ ਜਿਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਾਕਿਸਤਾਨ ਵਿਚਲੇ ਅੱਤਵਾਦੀ ਟਿਕਾਣਿਆਂ ਦੇ ਖਿਲਾਫ ਠੋਸ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆਂ  ਤੇ ਭਾਰਤ ਨੇ ਪਾਕਿਸਤਾਨ ਵਿਚਲੇ ਅੱਤਵਾਦੀ ਟਿਕਾਣਿਆ ਨੂੰ ਤਹਿਸ਼ ਨਹਿਸ਼ ਕਰਕੇ ਕਾਬਲੇ ਤਰੀਫ ਕੰਮ ਕੀਤਾ ਹੈ । ਉਹਨਾ ਸਰਹੱਦ ਤੇ ਵੱਸਦੇ ਲੋਕਾਂ ਦੀ ਪਿੱਠ ਥਾਪੜਦਿਆ ਕਿਹਾ ਕਿ ਇਹ ਉਹ ਬਹਾਦੁਰ ਲੋਕ ਹਨ ਜਿੰਨਾਂ ਨੂੰ ਹਰ ਰੋਜ ਅਨੇਕਾ ਹੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਦਾ ਹੈ ਤੇ ਹਰ ਮੁਸ਼ਕਿਲ ਦਾ ਡੱਟ ਕੇ ਮੁਕਾਬਲਾ ਕੀਤਾ ਹੈ ਚਾਹੇ ਉਹ ਜੰਗ ਦਾ ਸਮਾਂ ਹੋਵੇ, ਹੜ੍ਹਾਂ ਦੀ ਮਾਰ , ਚਾਹੇ ਦੇਸ਼ ਵਿੱਚ ਅੰਨ ਸੰਕਟ ਦਾ ਸਮਾਂ ਹੋਵੇ ਇੰਨ੍ਹਾ ਬਹਾਦੁਰ ਲੋਕਾਂ ਨੇ ਦੇਸ਼ ਪ੍ਰਤੀ ਆਪਣੀ ਸੱਚੀ ਤੇ ਸੁੱਚੀ ਦੇਸ਼ ਭਗਤੀ ਦਾ ਸਬੂਤ ਦਿੰਦਿਆ ਦੇਸ਼ ਲਈ ਹਰ ਕੁਰਬਾਨੀ ਲਈ ਤਿਆਰ ਰਹੇ ਹਨ । ਇਸ ਸਮੇ ਸਰਹੱਦ ਤੇ ਵੱਸਦੇ ਲੋਕਾਂ ਨੇ ਸਿੱਖਿਆ, ਸਿਹਤ ਸਹੂਲਤਾ ਤੇ ਰੁਜਗਾਰ ਪੈਦਾ ਕਰਨ ਦੇ ਸਾਧਨਾ ਦੀ ਮੰਗ ਕਰਦਿਆਂ ਕਿਹਾ ਕਿ ਇਸ ਸਮੇ ਕਿਸਾਨਾਂ ਦੀ ਮੰਡੀਆਂ ਵਿੱਚ ਝੌਨੇ ਦੀ ਆਮਦ ਹੋ ਚੁੱਕੀ ਹੈ ਸਰਕਾਰ ਤੇ  ਸੈਲਰ ਮਾਲਕਾਂ ਵੱਲੋ ਝੋਨੇ ਦੀ ਕੀਤੀ ਖ੍ਰੀਦ ਦਾ ਸਾਰਾ ਖਰਚਾ ਆੜ੍ਹਤੀ ਦੇ ਰਾਹੀ ਕਿਸਾਨਾਂ ਸਿਰ ਪਾਇਆ ਜਾ ਰਿਹਾ ਜੋ ਕਿਸਾਨਾਂ ਨਾਲ ਧੱਕਾ ਹੈ ਉਹਨਾ ਨੇ ਮੰਗ ਕਰਦਿਆ ਕਿਹਾ ਕਿ ਕਿਸਾਨਾਂ ਦੀ ਇਸ ਆਰਥਿਕ ਲੁੱਟ ਨੂੰ ਬੰਦ ਕਰਵਾਇਆਂ ਜਾਵੇ ।ਇਸ ਸਮੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਉਦਿਆ ਕਿਹਾ ਕਿ ਕਿਸਾਨਾਂ, ਮਜਦੂਰਾਂ ਦੀਆ ਹੱਕੀ ਮੰਗਾਂ ਤੇ ਵਿਚਾਰ ਕੀਤੀ ਜਾਵੇਗੀ ਤੇ ਪ੍ਰਸ਼ਾਸ਼ਨ ਨੂੰ ਕਿਹਾ ਕਿ ਕਿਸਾਨਾਂ ਦੀ ਹੁੰਦੀ ਆਰਥਕਿ ਲੁੱਟ ਨੂੰ ਸਖਤੀ ਨਾਲ ਰੋਕਿਆ ਜਾਵੇ । ਇਸ ਸਮੇ ਉਹਨਾ ਨੇ ਸਰਹੱਦੀ ਪਿੰਡਾਂ ਦੇ ਵਿਕਾਸ ਵਾਸਤੇ ਗ੍ਰਾਂਟਾ ਦੇ ਗੱਫੇ ਵੀ ਦਿੱਤੇ ਤੇ ਉਹਨਾ ਨੇ ਕਿਹਾ ਕਿ ਤਾਰੋ ਪਾਰ ਕਿਸਾਨਾਂ ਦੀ ਫਸਲ ਦੀ ਕਟਾਈ ਵਾਸਤੇ ਕਿਸਾਨਾਂ ਦੀ ਹਰ ਤਰ੍ਹਾ ਮਦਦ ਕੀਤੀ ਜਾਵੇਗੀ।  ਇਸ ਸਮੇ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਤੇ ਹੋਏ ਲਾਠੀਚਾਰਜ ਦੇ ਸਬੰਧ ਵਿੱਚ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ ਦੀ ਜਾਣਕਾਰੀ ਲਈ ਇੱਕ ਵਫਦ ਜਿਲ੍ਹਾ ਪ੍ਰਧਾਂਨ ਬਲਵਿੰਦਰ ਸਿੰਘ ਸੰਧੂ ਤੇ ਪੰਕਜ ਸ਼ਰਮਾਂ ਕਨਵੀਨਰ ਦੀ ਅਗਵਾਈ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣਾ ਚਾਹੁੰਦਾ ਸੀ ਪਰ ਪ੍ਰਸ਼ਾਸ਼ਨ ਨੇ ਪੱਤਰਕਾਰਾਂ ਨੂੰ ਉਹਨਾਂ ਤੱਕ ਪੁੱਜਣ ਹੀ ਨਹੀ ਦਿੱਤਾ ।ਇਸ ਮੌਕੇ ਸਾਬਕਾ ਐਮ.ਪੀ ਹਲਕਾ ਤਰਨ ਤਾਰਨ ਡਾ. ਰਤਨ ਸਿੰਘ ਅਜਨਾਲਾ, ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆਂ, ਹਲਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਅਜਨਾਲਾ, ਡੀ.ਐਸ.ਪੀ. ਅਜਨਾਲਾ ਗੁਰਮੀਤ ਸਿੰਘ ਚੀਮਾਂ, ਐਸ.ਐਚ.ਓ. ਸੁਖਜਿੰਦਰ ਸਿੰਘ ਖਹਿਰਾ, ਐਸ.ਡੀ.ਐਮ. ਅਜਨਾਲਾ, ਤਹਿਸੀਲਦਾਰ ਅਰਵਿੰਦ ਪ੍ਰਕਾਸ਼, ਨਾਇਬ ਤਹਿਸੀਲਦਾਰ ਮਨਜੀਤ ਸਿੰਘ, ਏ.ਡੀਸੀ. ਤਜਿੰਦਰਪਾਲ ਸਿੰਘ, ਡਿਪਟੀ ਕਮਿਸ਼ਨਰ ਵਰੁਣ ਰੁਜਮ ਤੋ ਇਲਾਵਾ ਵਿਭਾਗਾਂ ਦੇ ਉੱਚ ਅਧਿਕਾਰੀ ਤੇ ਨਾਮਵਰ ਸ਼ਖਸ਼ੀਅਤਾ ਹਾਜਰ ਸਨ। ਇਸ ਮੌਕੇ ਡਾਇਰੈਕਟਰ ਪਰਮਜੀਤ ਸਿੰਘ ਘੋਨੇਵਾਹਲਾ, ਸਰਕਲ ਪ੍ਰਧਾਨ ਮਲਕੀਤ ਸਿੰਘ ਪੰਡੋਰੀ, ਨਗਰ ਕੌਸਲ ਪ੍ਰਧਾਨ ਬੀਬੀ ਜਸਵਿੰਦਰ ਕੌਰ ਗਿੱਲ , ਸੁਰਿੰਦਰਪਾਲ ਕਾਲੀਆ, ਇੰਦਰਜੀਤ ਸਿੰਘ ਰੰਧਾਵਾ, ਤੇਰਿੰਦਰ ਸ਼ੇਰ ਸਿੰਘ, ਸ਼ੋਸ਼ਲ ਮੀਡੀ: ਇੰਚਾ: ਤਸਬੀਰ ਸਿੰਘ ਰਿੰਪਾਂ, ਸੰਯੁਕਤ ਸਕੱਤਰ ਹਰਦਿਆਲ ਸਿੰਘ, ਸਰਪੰਚ ਰਾਜਬੀਰ ਸਿੰਘ ਬਾਉਲੀ, ਕਾਬਲ ਸਿੰਘ ਪਸ਼ੀਆਂ, ਸਰਪੰਚ ਸੰਤੋਖ ਸਿੰਘ ਕੋਟ, ਬੌਬੀ ਭੁੱਲਰ, ਸੇਵਾ ਮੁਕਤ ਐਸ.ਡੀ.ਓ ਰਾਜ ਕੁਮਾਰ, ਸਰਪੰਚ ਦਲਜੀਤ ਸਿੰਘ ਕਤਲੇ, ਸਰਪੰਚ ਮੁਖਤਾਰ ਸਿੰਘ ਧੰਗਾਈ, ਮਨਜੀਤ ਸਿੰਘ ਧੰਗਾਈ, ਸਰਪੰਚ ਬਲਜੀਤ ਸਿੰਘ ਲਾਟੀ ਅੜਾਇਆ, ਵਿਲੀਅਮ ਜੱਟਾ, ਅਮਰਜੀਤ ਸਿੰਘ ਫੌਜੀ,  ਗੁਰਿੰਦਰ ਸੋਨਾ ਆਦਿ ਮੌਜੂਦ  ਸਨ।

No comments:

Post Top Ad

Your Ad Spot