ਦੀਵਾਲੀ ਦੇ ਮੌਕੇ ਤੇ ਕੀਤਾ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 28 October 2016

ਦੀਵਾਲੀ ਦੇ ਮੌਕੇ ਤੇ ਕੀਤਾ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਾਨ

ਗਰੀਬ ਪਰਿਵਾਰਾਂ ਨੂੰ ਰਾਸ਼ਨ ਦਾਨ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਏਕਤਾ ਮੁੰਜਾਲ ਅਤੇ ਸਮੂਹ ਸਟਾਫ
ਗੁਰੂਹਰਸਹਾਏ 28 ਅਕਤੂਬਰ (ਮਨਦੀਪ ਸਿੰਘ ਸੋਢੀ)-ਦੀਵਾਲੀ ਦੇ ਮੌਕੇ ਨੂੰ ਮੁੱਖ ਰੱਖਦਿਆਂ ਅੱਜ ਜੀਜਸ ਐਂਡ ਮੈਰੀ ਕਾਂਨਵੇਂਟ ਸਕੂਲ ਵੱਲੋ ਪਿੰਡ ਚੁੱਘੇ ਦੀ ਨਹਿਰ ਦੇ ਨਾਲ ਲੱਗਦੇ ਗਰੀਬ ਝੁੱਗੀ ਝੋਪੜੀ ਦੇ ਲੋਕਾਂ ਨੂੰ ਰਾਸ਼ਨ ਅਤੇ ਦੀਵੇ ਦਾਨ ਕੀਤੇ ਗਏ। ਜਿਸ ਵਿੱਚ ਸਕੂਲ ਦੇ ਸਾਰੇ ਬੱਚਿਆਂ ਅਤੇ ਸਟਾਫ ਨੇ ਵੱਧ ਚੜ ਕੇ ਯੋਗਦਾਨ ਪਾਇਆ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਏਕਤਾ ਮੁੰਜਾਲ ਨੇ ਕਿਹਾ ਕਿ ਦੀਵਾਲੀ ਦਾ ਤਿਊਹਾਰ ਬੁਰਾਈ ਤੇ ਇਛਾਈ ਦੀ ਜਿੱਤ ਨੂੰ ਦਰਸ਼ਾਉਂਦਾ ਹੈ ਅਤੇ ਇਸ ਮੌਕੇ ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਰਾਸ਼ਨ ਦੇ ਕੇ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਬੱਚਿਆਂ ਵਿੱਚ ਦੀਵਾਲੀ ਤੇ ਪਟਾਖੇ ਨਾ ਚਲਾ ਕੇ ਤੇ ਗਰੀਬ ਪਰਿਵਾਰਾਂ ਲਈ ਕੁਝ ਦਾਨ ਕਰਨ ਦੀ ਪ੍ਰੇਰਨਾ ਪੈਦਾ ਹੁੰਦੀ ਹੈ। ਕਿਊਕਿ ਪਟਾਖਿਆਂ ਤੇ ਫਜੂਲ ਖਰਚੀ ਤਾਂ ਹੁੰਦੀ ਹੀ ਹੈ ਨਾਲ ਹੀ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲਿਆਂ ਹਾਨੀਕਾਰਨ ਗੈਸਾਂ ਵੀ ਪੈਦਾ ਹੁੰਦੀਆਂ ਹਨ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਜਨਕ ਰਾਜ ਮੁੰਜਾਲ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਇਸ ਮੌਕੇ ਤੇ ਸਕੂਲ ਦੇ ਸਮੂਹ ਸਟਾਫ ਤੇ ਸਾਰੇ ਬੱਚੇ ਮੌਜੂਦ ਸਨ।

No comments:

Post Top Ad

Your Ad Spot