ਅਸੀਂ ਵੀ ਅਜੀਬ ਹਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 23 October 2016

ਅਸੀਂ ਵੀ ਅਜੀਬ ਹਾਂ

ਮੈਂ ਅਕਸਰ ਹੀ ਦੇਖਦਾ ਹਾਂ ਕਿ ਲੋਕ ਤਿਆਰੁਸ਼ਿਆਰ ਹੋ ਕੇ ਮਹਿੰਗੁੇਮਹਿੰਗੇ ਰੈਸਟੋਰੈਟਾਂ ਵਿੱਚ ਜਾਂਦੇ ਹਨੁ ਕੋਈ ਜਨਮ ਦਿਨ ਮਨਾਉਣ ਲਈ, ਕੋਈ ਨੌਕਰੀ ਮਿਲਣ ਦੀ ਖੁਸ਼ੀ ਤੇ, ਕੋਈ ਆਪਣੀ ਵਿਆਹ ਦੀ ਪਾਰਟੀ ਦੇਣ ਲਈ ਜਾਂਦੇ ਹਨ, ਕੋਈ ਬਿਨ੍ਹਾਂ ਕਿਸੇ ਵਜਹ ਤੋਂ ਵੀ ਚਲੇ ਜਾਂਦੇ ਹਨ। ਉੱਥੇ ਸਿਰਫ ਦੋ ਜਾਣਿਆਂ ਦੇ ਖਾਣ ਖਾਣ ਤੇ ਹੀ 600 ਰੁਪਏ ਬੜੀ ਆਸਾਨੀ ਨਾਲ ਦੇ ਦਿੰਦੇ ਹਨ। ਇੱਥੋਂ ਤੱਕ ਕੀ ਖਾਣਾ ਖਾਣ ਤੋਂ ਬਾਅਦ 20-50 ਰੁਪਏ ਦਾ ਟਿਪ ਵੇਟਰ ਨੂੰ ਵੀ ਦੇ ਦਿੰਦੇ ਹਨ। ਪਰ ਹੈਰਾਨ ਮੈਂ ਉਦੋਂ ਹੁੰਦਾ ਹਾਂ ਜਦੋਂ ਉਹੀ ਲੋਕ ਸ਼ਾਮ ਨੂੰ ਜਦੋਂ ਸਬਜੀ ਖਰੀਦਣ, ਸਬਜੀ ਮੰਡੀ ਰੇਹੜੀ ਵਾਲੇ ਕੋਲ ਜਾਂਦੇ ਹਨ ਅਤੇ ਕਹਿੰਦੇ ਹਨ:
ਭਾਈ ਇਹ ਗਾਜਰ ਕੀ ਭਾਅ ਏ?
15 ਰੁਪਏ ਕਿਲੋ
ਨਹੀਂ ਇਹ ਤਾਂ ਬਹੁਤ ਜਿਆਦਾ 10 ਰੁਪਏ ਦੀ ਸਵਾ ਕਿਲੋ ਦੇਦੇ
ਇਹ ਵਾਰਤਾਲਾਪ ਸੁਣਕੇ ਮੈਂ ਤਾਂ ਹੈਰਾਨ ਹੀ ਰਹਿ ਜਾਂਦਾ ਹਾਂ ਕਿ ਜਿਹੜਾ ਆਦਮੀ 100 ਰੁਪਏ ਦੀ ਕਾਫੀ ਅਤੇ 50 ਰੁਪਏ ਦੀ ਤਾਂ ਟਿੱਪ ਹੀ ਦੇ ਦਿੰਦਾ ਹੈ, ਉਹ ਇੱਕ ਮਿਹਨਤ ਕਰਨ ਵਾਲੇ ਰੇਹੜੀ ਵਾਲੇ ਨੂੰ ਉਸਦਾ ਹੱਕ ਵੀ ਨਹੀਂ ਦੇਣਾ ਚਾਹੁੰਦਾ। ਉਹ ਆਪਣੇ ਹੰਕਾਰ ਦੀ ਪੂਰਤੀ ਅਤੇ ਫੌਕੀ ਟੌਰ ਲਈ, ਲੋਕਾਂ ਨੂੰ ਦਿਖਾਉਣ ਲਈ ੫੦ ਰੁਪਏ ਟਿਪ ਦੇ ਦਿੰਦਾ ਹੈ, ਅਤੇ ਇੱਕ ਰੇਹੜੀ ਵਾਲੇ ਨੂੰ ਨਿਮਰਤਾ ਭਾਵ ਨਾਲ 15 ਰੁਪਏ ਵੀ ਨਹੀਂ ਦੇ ਸਕਦਾ। ਸੱਚਮੁੱਚ ਅਸੀਂ ਵਾਕਯ ਹੀ ਅਜੀਬ ਹਾਂ।
-ਸਾਹਿਤਕਾਰ ਅਮਨਪ੍ਰੀਤ ਸਿੰਘ, ਵਟਸ ਅਪ: 09465554088

No comments:

Post Top Ad

Your Ad Spot