ਪਿੰਡ ਘੋਨੇਵਾਹਲਾ ਦੇ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗਣ ਨਾਲ ਪਾਵਨ ਸਰੂਪ ਅਗਨ ਭੇਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 12 October 2016

ਪਿੰਡ ਘੋਨੇਵਾਹਲਾ ਦੇ ਗੁਰਦੁਆਰਾ ਸਾਹਿਬ ਵਿੱਚ ਅੱਗ ਲੱਗਣ ਨਾਲ ਪਾਵਨ ਸਰੂਪ ਅਗਨ ਭੇਟ

ਸੁੱਖ ਆਸਣ ਵਾਲਾ ਅਸਥਾਨ ਜਿਸ ਨੂੰ ਅੱਗ ਨੇ ਆਪਣੀ ਲਪੇਟ ਵਿੱਚ ਲਿਆ ਤੇ ਘਟਨਾ ਦੀ ਜਾਣਕਾਰੀ ਦਿੰਦੀਆ ਹੋਈਆਂ ਸੰਗਤਾਂ
ਰਮਦਾਸ 12 ਅਕਤੂਬਰ (ਸਾਹਿਬ ਖੋਖਰ)- ਪਿੰਡ ਘੋਨੇਵਾਹਲਾ ਵਿਖੇ ਸਥਿੱਤ ਗੁਰਦੁਆਰਾ ਬਾਬਾ ਸੁਰੈਣ ਸਿੰਘ ਭੂਰੀਵਾਲਾ ਦੀ ਦੂਜੀ ਮੰਜਿਲ ਤੇ ਬਿਜਲੀ ਦਾ ਸ਼ਾਰਟ ਸਰਕਟ ਹੋਣ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅਗਨ ਭੇਟ ਹੋ ਗਿਆ। ਮੌਕੇ ਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾ ਰਹੇ ਬਾਬਾ ਜੀ ਦੇ ਪੋਤਰੇ ਮਨੋਹਰ ਸਿੰਘ ਨੇ ਦੱਸਿਆ ਕਿ ਕਰੀਬ 11 ਵਜੇ ਸੇਵਾਦਾਰ ਸੇਵਾ ਕਰਕੇ ਗਏ ਸੀ। ਗੁਰਦੁਆਰਾ ਸਾਹਿਬ ਜੀ ਦੀ ਦੂਜੀ ਮੰਜਿਲ ਤੇ ਦੋ ਪਾਵਨ ਸਰੂਪ ਮੌਜੂਦ ਸਨ । ਜਿੰਨਾ ਵਿੱਚੋ ਇੱਕ ਦਾ ਹਾਲ ਅੰਦਰ ਪ੍ਰਕਾਸ ਕੀਤਾ ਹੋਇਆ ਸੀ ਜਦ ਕਿ ਦੂਜਾ ਸਰੂਪ ਸੁੱਖ ਆਸਣ ਅਸਥਾਨ ਤੇ ਮੌਜੂਦ ਸੀ । ਕਰੀਬ 12 ਵਜੇ ਦੂਜੀ ਮੰਜਿਲ ਤੋ ਧੂੰਆਂ ਨਿਕਲਦਾ ਦਿਸਿਆ ਤਾਂ ਉਪਰ ਜਾ ਕੇ ਵੇਖਿਆ ਕਿ ਸੁੱਖ ਆਸਣ ਵਾਲੇ ਕਮਰੇ ਨੂੰੰ ਭਾਰੀ ਅੱਗ ਲੱਗ ਚੁੱਕੀ ਸੀ । ਜਲਦੀ ਨਾਲ ਪ੍ਰਕਾਸ਼ ਅਸਥਾਨ ਤੇ ਮੌਜੂਦ ਸਰੂਪ ਨੂੰ ਸੰਗਤਾਂ ਦੇ ਸਹਿਯੋਗ ਨਾਲ ਹੇਠਾ ਲੈ ਆਦਾਂ ਜਦ ਕਿ ਸੁੱਖ ਆਸਣ ਅੰਦਰ ਮੌਜੂਦ ਸਰੂਪ ਅਗਨ ਭੇਟ ਹੋ ਗਿਆ । ਉਪਰੰਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਮਾ; ਅਮਰੀਕ ਸਿੰਂਘ ਵਿਛੋਆ ਪਹੁੰਚੇ ਤੇ ਸੰਗਤਾਂ ਦੀ ਸਲਾਹ ਨਾਲ ਅਗਨ ਭੇਟ ਹੋਏ ਸਰੂਪ ਨੂੰ ਪਾਲਕੀ ਵਾਲੀ ਬੱਸ ਅੰਦਰ ਸ੍ਰੀ ਗੋਇੰਦਵਾਲ ਸਾਹਿਬ ਲਈ ਰਵਾਨਾਂ ਕਰ ਦਿੱਤਾ ਗਿਆ ਹੈ । ਇਸ ਘਟਨਾ ਨਾਲ ਪਿੰਡ ਤੇ ਆਸ ਪਾਸ ਦੇ ਪਿੰਡਾਂ ਅੰਦਰ ਭਾਰੀ ਸੋਗ ਪਾਇਆ ਜਾ ਰਿਹਾ ਹੈ।

No comments:

Post Top Ad

Your Ad Spot