ਵਿਦਿਅਰਥੀਆਂ ਨੂੰ ਦਿੱਤਾ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸਨੇਹਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 31 October 2016

ਵਿਦਿਅਰਥੀਆਂ ਨੂੰ ਦਿੱਤਾ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸਨੇਹਾ

ਵਿਦਿਆਰਥੀ ਪ੍ਰਦੂਸ਼ਣ ਰਹਿਤ ਦੀਵਾਲੀ ਮਨਾੳਣ ਦਾ ਸਨੇਹਾ ਲੈਦੇ ਹੋਏ
ਸਜਾਨਪੁਰ, 31 ਅਕਤੂਬਰ (ਬਿਊਰੋ)- ਗੁਰੂ  ਨਾਨਕ ਦੇਵ ਯੂਨੀਵਰਸਿਟੀ ਕਾਲਜ  ਸੁਜਾਨਪੁਰ ਦੇ ਵਿਦਿਆਰਥੀਆਂ  ਨੇ ਕਾਲਜ ਵਿਚ ਪ੍ਰਿੰਸੀਪਲ ਭੁਪਿੰਦਰ ਕੌਰ ਦੀ ਦੇਖ ਰੇਖ ਹੇਠ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਦਾ ਸੰਕਲਪ ਲਿਆ।ਇਸ ਮੌਕੇ ਤੇ ਭੁਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੀਵਾਲੀ ਖੁਸ਼ੀਆਂ ਖੇੜਿਆਂ,ਭਾਈਚਾਰਕ ਸਾਂਝ ਤੇ ਸਰਬ ਸਾਂਝੀਵਾਲਤਾ ਦਾ ਪ੍ਰਤੀਕ ਹੈ। ਇਸ ਕਰਕੇ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਈ ਜਾਵੇ ਤੇ ਵਾਤਾਵਰਣ ਵਿਚ ਪ੍ਰਦੂਸ਼ਨ ਨਾ ਫੈਲਾਇਆ ਜਾਵੇ ਅਤੇ ਇਸ ਦਿਨ ਲੌੜਵੰਦਾਂ ਦੀ ਮਦਦ ਕੀਤੀ ਜਾਵੇ। ਉਨਾਂ੍ਹ ਕਿਹਾ ਕਿ ਦੀਵਾਲੀ ਦੀ ਰਾਤ ਜਗਦੇ ਦੀਵਿਆਂ ਦੀ ਰਾਤ ਹੈ ਜੋ ਲੋਕਾਂ ਦੇ ਮਨਾਂ ਦੀਆਂ ਹਨੇਰੀਆਂ ਗੁਠਾਂ ਨੂੰ ਵੀ ਰੋਸ਼ਨ ਕਰ ਜਾਦੀ ਹੈ ਅਤੇ ਨਵੀਨਤਾ ਦਾ ਸੰਚਾਰ ਕਰ ਜਾਂਦੀ ਹੈ ।ਇਸ ਮੌਕੇ ਤੇ ਪ੍ਰੋਜੈਕਟਰ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਸਬੰਧੀ ਪ੍ਰਰੇਨਾਦਾਇਕ ਟੈਲੀ ਫਿਲਮਾਂ ਦਿਖਾਈਆਂ ਗਈਆ ਹਨ ਅਤੇ ਦੀਵਾਲੀ ਦੀ ਇਤਿਹਾਸਕ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੋਕੇ ਤੇ ਸ਼ੀਤਲ ਮਹਾਂਜਨ, ਇੰਦੂ ਬਾਲਾ, ਰੂਚੀ ਮਹਾਂਜਨ, ਸਾਲੂ ਦੇਵੀ, ਸੁਖਦੀਪ ਕੌਰ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

No comments:

Post Top Ad

Your Ad Spot