ਲਾਇਲਪੁਰ ਖ਼ਾਲਸਾ ਕਾਲਜ ਨੇ ਜਸਮੀਤ ਕੌਰ ਨੂੰ ਸਨਮਾਨਿਤ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 21 October 2016

ਲਾਇਲਪੁਰ ਖ਼ਾਲਸਾ ਕਾਲਜ ਨੇ ਜਸਮੀਤ ਕੌਰ ਨੂੰ ਸਨਮਾਨਿਤ ਕੀਤਾ

ਜਲੰਧਰ 21 ਅਕਤੂਬਰ (ਜਸਵਿੰਦਰ ਆਜ਼ਾਦ)- ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਆਪਣੇ ਉਨ੍ਹਾਂ ਵਿਦਿਆਰਥੀਆਂ ਦਾ ਹਮੇਸ਼ਾ ਸਨਮਾਨ ਕਰਦਾ ਹੈ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਵਿਚ ਪੁਜੀਸ਼ਨਾਂ ਪ੍ਰਾਪਤ ਕਰਕੇ ਕਾਲਜ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੁੰਦਾ ਹੈ। ਇਨ੍ਹਾਂ ਖੁਸ਼ੀ ਭਰੇ ਭਾਵਾਂ ਦਾ ਪ੍ਰਗਟਾਵਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਚੋਂ ਐਮ.ਐਸ.ਸੀ. 'ਚੋਂ ਗੋਲਡ ਮੈਡਲ ਹਾਸਿਲ ਕਰਨ ਵਾਲੀ ਜਸਮੀਤ ਕੌਰ ਸਪੁੱਤਰੀ ਵਕੀਲ ਹਰਿੰਦਰ ਸ਼ਿੰਘ ਕਾਹਲੋਂ ਨੂੰ ਸਨਮਾਨਿਤ ਕਰਨ ਦੌਰਾਨ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ਤੇ ਦੱਸਿਆ ਕਿ ਏਨਾ ਹੀ ਨਹੀਂ ਜਸਮੀਤ ਕੌਰ ਨੇ ਯੂਨੀਵਰਸਿਟੀ ਚੋਂ ਇਨਵਾਇਰਮੈਂਟ ਸਾਇੰਸਜ਼ ਵਿਸ਼ੇ ਤੇ ਪੀ.ਐਚ.ਡੀ. ਦੀ ਡਿਗਰੀ ਲਈ ਵਿਸ਼ੇਸ਼ ਖੋਜ-ਕਾਰਜ ਕਰਕੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਡਾ. ਸਮਰਾ ਨੇ ਕਿਹਾ ਕਿ ਇਹ ਵਿਸ਼ਾ ਵਿਸ਼ਵਪੱਧਰ ਤੇ ਅੱਜ ਦੇ ਦੌਰ ਦਾ ਭਖਵਾਂ ਮਸਲਾ ਹੈ ਜਿਸ ਕਾਰਨ ਜਸਮੀਤ ਦੀ ਖੋਜ ਤੇ ਕਾਲਜ ਅਤੇ ਉਸਦੇ ਪਰਿਵਾਰ ਨੂੰ ਬਹੁਤ ਮਾਣ ਹੈ। ਇਸ ਮੋਕੇ ਵਿਦਿਆਰਥਣ ਦੇ ਪਿਤਾ ਸ. ਹਰਿੰਦਰ ਸਿੰਘ ਕਾਹਲੋਂ ਵੀ ਹਾਜਰ ਸਨ।

No comments:

Post Top Ad

Your Ad Spot