ਬੱਬੀ ਬਾਦਲ ਵੱਲੋਂ ਖੇਡਾਂ ਲਈ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 17 October 2016

ਬੱਬੀ ਬਾਦਲ ਵੱਲੋਂ ਖੇਡਾਂ ਲਈ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ

ਪਿੰਡ ਲਾਂਡਰਾਂ ਦਾ ਕੁਸਤੀ ਦੰਗਲ ਰਿਹਾ ਬਰਾਬਰੀ ਤੇ
ਝੰਡੀ ਦੀ ਕੁਸ਼ਤੀ ਸੁਰੂ ਕਰਵਾਉਂਦੇ ਹੋਏ ਹਰਸੁਖਇੰਦਰ ਸਿੰਘ ਬੱਬੀ ਬਾਦਲ
ਚੰਡੀਗੜ੍ਹ 17 ਅਕਤੂਬਰ (ਬਲਜੀਤ ਰਾਏ)- ਅੱਜ ਪਿੰਡ ਲਾਂਡਰਾਂ, ਮੋਹਾਲੀ ਵਿੱਖੇ 20ਵਾਂ ਸਲਾਨਾ ਸਮਾਗਮ ਤੇ ਕਰਵਾਏ ਗਏ ਕੁਸ਼ਤੀ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਲੱਖਾ ਮਟੋਰ ਤੇ ਲੱਖੀ ਖੂਨੀਮਾਜਰਾ ਦੇ ਵਿਚਕਾਰ ਬਰਾਬਰੀ ਤੇ ਰਹੀ। ਇਸ ਕੁਸਤੀ ਦੰਗਲ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੁੱਖ ਬੁਲਾਰੇ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਸੇਵਾਦਾਰ ਹਰਸੁੱਖਇੰਦਰ ਸਿੰਘ ਬੱਬੀ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸਿਆਂ ਤੋਂ ਦੂਰ ਕਰਨ ਲਈੇ ਖੇਡਾਂ ਵੱਲ ਪ੍ਰੇਰਿਤ ਕਰਨਾ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ ਉਨ੍ਹਾਂ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਪੰਜਾਬ ਦੇਸ ਦੀ ਰੱਖਿਆ ਵਿੱਚ ਵੱਡਾ ਯੋਗਦਾਨ ਪਾਉਂਦਾ ਰਿਹਾ ਹੈ ਅਤੇ ਖੇਡ ਪ੍ਰੇਮੀ ਸੂਬਾ ਹੋਣ ਕਾਰਨ ਇਸਦੇ ਨੌਜਵਾਨ ਪੂਰੀ ਦੁਨੀਆਂ ਵਿਚ ਆਪਣੀ ਭਲਵਾਨੀ ਦਿੱਖ ਲਈ ਮਸਹੂਰ ਹਨ। ਅਤੇ ਉਹ ਖੇਡਾਂ ਨਾਲ ਜੁੜੀਆਂ ਸੰਸਥਾਵਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਆਪਣੇ ਵੱਲੋਂ ਕੋਸਿਸਾਂ ਜਾਰੀ ਰੱਖਣਗੇ। ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਲੰਬੜਦਾਰ, ਸਤਨਾਮ ਸਿੰਘ ਲਾਂਡਰਾ ਤੇ ਗੁਰਜੰਟ ਸਿੰਘ ਨੇ ਇਸ ਕੁਸਤੀ ਦੰਗਲ ਲਈ ਸਮੂਹ ਸੰਗਤਾ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਬਾਬਾ ਅਵਤਾਰ ਸਿੰਘ ਜੀ, ਅਮਰੀਕ ਸਿੰਘ ਮੌਹਾਲੀ, ਪਰਮਜੀਤ ਸਿੰਘ ਕਾਹਲੋਂ ਸ਼ਹਿਰੀ ਪ੍ਰਧਾਨ, ਬੀਬੀ ਕੁਲਦੀਪ ਕੌਰ ਕੰਗ, ਬਲਜੀਤ ਸਿੰਘ ਕੁੰਭੜਾ, ਕਰਮਜੀਤ ਸਿੰਘ ਸ਼ਾਮਪੁਰ, ਹਰਦੀਪ ਸਿੰਘ ਬਠਲਾਣਾ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਨਰਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਤਲਵਿੰਦਰ ਸਿੰਘ, ਰਾਜੀਰ ਮੁਹੰਮਦ, ਹਰਵਿੰਦਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆ, ਸੁਖਚੈਨ ਸਿੰਘ ਲਾਲੜੂ, ਪਰਦੀਪ ਜੈਲਦਾਰ ਦੱਪਰ, ਹਰਜਿੰਦਰ ਸਿੰਘ, ਮਨਦੀਪ ਸਿੰਘ ਮੋਨੂੰ, ਗੁਰਦੀਪ ਸਿੰਘ,  ਨਵਨੀਤ ਸਿੰਘ ਆਦਿ ਹਾਜਰ ਸਨ।

No comments:

Post Top Ad

Your Ad Spot