ਗੁਰਜੀਤ ਔਜਲਾ ਨੇ ਰਮਦਾਸ ਵਿਖੇ ਕਾਂਗਰਸ ਦੇ ਚੋਣ ਦਫਤਰ ਦਾ ਕੀਤਾ ਉਦਘਾਟਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 31 October 2016

ਗੁਰਜੀਤ ਔਜਲਾ ਨੇ ਰਮਦਾਸ ਵਿਖੇ ਕਾਂਗਰਸ ਦੇ ਚੋਣ ਦਫਤਰ ਦਾ ਕੀਤਾ ਉਦਘਾਟਨ

ਰਮਦਾਸ ਵਿਖੇ ਕਾਂਗਰਸ ਜਿਲ੍ਹਾ  ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦਫਤਰ ਦਾ ਉਦਘਾਟਨ ਕਰਦੇ ਹੋਏ ਤੇ ਹੋਰ
ਰਮਦਾਸ 31 ਅਕਤੂਬਰ (ਸਾਹਿਬ ਖੋਖਰ)- ਕਾਂਗਰਸ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਅਜਨਾਲਾ ਤੋ ਸੰਭਾਵੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੀ ਚੋਣ ਸਰਗਰਮੀ ਨੂੰ ਸਿਖਰਾ ਤੇ ਪਹੁੰਚਾਉਣ ਲਈ ਅੱਜ ਕਸਬਾ ਰਮਦਾਸ ਵਿਖੇ ਚੋਣ ਦਫਤਰ ਦਾ ਉਦਘਾਟਨ ਕੀਤਾ । ਇਸ ਮੌਕੇ ਇਕੱਤਰ ਕਾਂਗਰਸੀ ਵਰਕਰਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆ ਔਜਲਾ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਤੇ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵੇਖਣ ਲਈ ਉਤਾਵਲੇ ਹਨ । ਉਹਨਾ ਕਿਹਾ ਕਿ  ਕਾਂਗਰਸ ਪੰਜਾਬ ਅੰਦਰ ਹੂਝਾ ਫੇਰ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਸਿਰਜੇਗੀ ਕਿਉਕਿ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਰਾਜ ਤੋ ਦੁਖੀ ਕਿਸਾਨ , ਮਜਦੂਰ ਤੇ ਮੁਲਾਜਮ ਇਸ ਤੋ ਨਿਯਾਤ ਚਾਹੁਦੇ ਹਨ । ਇਸ ਮੌਕੇ ਜਤਿੰਦਰਪਾਲ ਸਿੰਘ ਬੰਟੀ, ਸੁਰਜੀਤ ਸਿੰਘ ਅਵਾਣ, ਕੁਲਵੰਤ ਸਿੰਘ ਬੋਹੜਵਾਲਾ, ਕਸ਼ਮੀਰ ਸਿੰਘ ਮਾਕੋਵਾਲ, ਨਿਸ਼ਾਨ ਸਿੰਘ ਕਰਨਜੀਤ ਸਿੰਘ ਬਿੱਟੂ, ਸਰਬਜੀਤ ਸਿੰਘ ਪੈੜੇਵਾਲ, ਜਰਨਲ ਸਕੱਤਰ ਪ੍ਰਿਤਪਾਲ ਸਿੰਘ ਅਜਨਾਲਾ, ਡਾ. ਜਸਪਾਲ ਰਮਦਾਸ,ਅਮਨਦੀਪ ਸਿੰਘ, ਕੁਲਦੀਪ ਸਿੰਘ ਪੱਪੂ, ਨਿਸ਼ਾਨ ਸਿੰਘ ਬੋਹੜਵਾਲਾ, ਲਵਲੀ ਕਤਲੇ, ਹਰਜਿੰਦਰ ਸਿੰਘ, ਬਖਸੀਸ ਸਿੰਘ , ਜਗੀਰ ੁਸਿੰਘ, ਚਰਨਜੀਤ ਸਿੰਘ, ਕੈਪਟਨ ਬਲਦੇਵ ਸਿੰਘ, ਜਸਮੀਤ ਸਿੰਘ ਲੱਡੂ, ਸਾਬਾ ਭਲਵਾਨ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਤੇ ਲੋਕ ਹਾਜਰ ਸਨ।

No comments:

Post Top Ad

Your Ad Spot