ਭਾਜਪਾ ਸਰਕਾਰ ਦਾ ਰਵੱਈਆ ਇਸਾਈ ਭਾਈਚਾਰੇ ਲਈ ਮਾੜਾਂ-ਰੋਬਟ ਪਸ਼ੀਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 3 October 2016

ਭਾਜਪਾ ਸਰਕਾਰ ਦਾ ਰਵੱਈਆ ਇਸਾਈ ਭਾਈਚਾਰੇ ਲਈ ਮਾੜਾਂ-ਰੋਬਟ ਪਸ਼ੀਆ

ਪ੍ਰਧਾਨ ਰੋਬਟ ਮਸੀਹ ਪਸ਼ੀਆ ਤੇ ਇਸਾਈ ਭਾਈਚਾਰੇ ਦੇ ਲੋਕ ਭਾਜਪਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਦਾ ਪੁਤਲਾ ਫੂਕਦੇ ਹੋਏ
ਰਮਦਾਸ 3 ਅਕਤੂਬਰ (ਸਾਹਿਬ ਖੋਖਰ)- ਪੰਜਾਬ ਸਰਕਾਰ ਵੱਲੋ ਕੁਝ ਦਿਨ ਪਹਿਲਾ “ਮਦਰ ਟਰੇਸਾ” ਦੇ ਨਾਮ ਉੱਤੇ ਹਵਾਈ ਅੱਡਾ ਰਾਜਾਸਾਂਸੀ ਰੋਡ ਦਾ ਨਾ ਬਦਲ ਕੇ ਮਦਰ ਟਰੇਸਾ ਦੇ ਨਾ ਉਪਰ ਰੱਖ ਦਿੱਤਾ ਗਿਆ ਪਰ ਕੁਝ ਫਿਰਕਾ ਪ੍ਰਸਤ ਲੋਕਾਂ ਨੂੰ ਇਹ ਗੱਲ ਹਜਮ ਨਾ ਹੋਈ ਤੇ ਇਸ ਦੇ ਵਿਰੋਧ ਵਿੱਚ ਉਲਟੇ ਸਿੱਧੇ ਬਿਆਨ ਆਏ ।ਪਰ  ਭਾਜਪਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋ ਦਿੱਤਾ ਬਿਆਨ ਕਿ ਇਸ ਰੋਡ ਦਾ ਮਦਰ ਟਰੇਸਾ ਦੇ ਨਾ ਉੱਤੇ ਨਹੀ ਸਗੋ ਕਿਸੇ ਹੋਰ ਨਾਮ ਉਪਰ ਰੱਖਣਾ ਚਾਹੀਦਾ ਸੀ । ਜਿਸ ਤੋ ਸਾਫ ਹੁੰਦਾ ਹੈ ਕਿ ਭਾਜਪਾ ਸਰਕਾਰ ਦਾ ਰਵੱਈਆ ਇਸਾਈ ਭਾਈਚਾਰੇ ਵਾਸਤੇ ਕੋਈ ਬਹੁਤਾ ਵਧੀਆ ਨਹੀ ਸਗੋ ਅਤਿ ਨਿੰਦਣਯੋਗ ਹੈ ਇਸ ਗੱਲ ਦਾ ਪ੍ਰਗਟਾਵਾ ਆਲ ਇੰਡੀਆ ਦਲਿੱਤ ਇਸਾਈ ਮੋਰਚਾ ਦੇ ਕੌਮੀ ਪ੍ਰਧਾਨ ਰੋਬਟ ਮਸੀਹ ਨੇ ਪਿੰਡ ਪਸ਼ੀਆ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ । ਉਹਨਾ ਨੇ ਕਿਹਾ ਕਿ ਭਾਜਪਾ ਮੰਤਰੀ ਦੇ ਬਿਆਨ ਦੀ ਜਿੱਥੇ ਚਾਰੇ ਪਾਸਿਓ ਨਿਖੇਧੀ ਹੋ ਰਹੀ ਹੈ ਉੱਥੇ ਥਾਂ ਥਾਂ ਤੇ ਭਾਜਪਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਦੇ ਪੁਤਲੇ ਫੂਕ ਕੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ । ਇਸੇ ਸਬੰਧ ਵਿੱਚ ਸਮੂਹ ਇਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਪਿੰਡ ਪਸ਼ੀਆਂ ਵਿਖੇ ਭਾਜਪਾ ਮੰਤਰੀ ਲਸ਼ਕਮੀ ਕਾਂਤਾ ਚਾਵਲਾ ਦਾ ਪੁਤਲਾ ਫੁਕਿਆ ਗਿਆ ਤੇ ਜਮ ਕੇ ਨਾਅਰੇਬਾਜੀ ਕੀਤੀ ਗਈ । ਰੋਬਟ ਪਸ਼ੀਆਂ ਨੇ ਕਿਹਾ ਕਿ ਜੇਕਰ ਇਸ ਰੋਡ ਦਾ ਨਾ ਬਦਲ ਕੇ ਕਿਸੇ ਹੋਰ ਨਾ ਤੇ ਰੱਖਿਆ ਜਾਂਦਾ ਹੈ ਤਾਂ ਸਮੂਹ ਇਸਾਈਭਾਈਚਾਰਾ ਇਸ ਗੱਲ ਨੂੰ ਕਦੀ ਵੀ ਬਰਦਾਸ਼ਤ ਨਹੀ ਕਰੇਗਾ ਤੇ ਸਰਕਾਰ ਨੂੰ ਆਉਣ ਵਾਲੇ ਸਮੇ ਵਿੱਚ ਇਸ ਦਾ ਖਮਿਆਜਾ ਭੁਗਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ । ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸ਼ਮਨ ਮਸੀਹ ਪਸ਼ੀਆਂ, ਪ੍ਰਦੀਪ ਕੁਮਾਰ, ਪਿੰਟੂ ਮਸੀਹ ਸਕੱਤਰ, ਆਰ.ਬੀ.ਸੈਮਸਨ ਚੌਹਾਨ, ਬੀਬੀ ਰੀਟਾ, ਬੀਬੀ ਬੇਵੀ, ਬੀਬੀ ਰਾਣੀ, ਮਨਪ੍ਰੀਤ, ਬੀਬੀ ਐਲਸ, ਬੀਬੀ ਪਰਮਜੀਤ, ਬੀਬੀ ਕੁਰਸ਼ੈਦਾ, ਅਮਨਦੀਪ, ਸੰਦੀਪ ਤੋ ਇਲਾਵਾ ਵੱਡੀ ਗਿਣਤੀ ਵਿੱਚ ਇਸਾਈ ਭਾਈਚਾਰੇ ਦੇ ਲੋਕ ਹਾਜਰ ਸਨ।

No comments:

Post Top Ad

Your Ad Spot