ਸੋਨੂੰ ਜਾਫਰ ਵੱਲੋ ਵਿਧਾਨ ਸਭਾ ਹਲਕਾ ਅਜਨਾਲਾ ਤੋ ਕਰਜਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਤਹਿਤ ਫਾਰਮ ਭਰਨ ਦੀ ਸ਼ੁਰੂਆਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 13 October 2016

ਸੋਨੂੰ ਜਾਫਰ ਵੱਲੋ ਵਿਧਾਨ ਸਭਾ ਹਲਕਾ ਅਜਨਾਲਾ ਤੋ ਕਰਜਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਤਹਿਤ ਫਾਰਮ ਭਰਨ ਦੀ ਸ਼ੁਰੂਆਤ

ਕਰਜਾ ਮੁਕਤੀ ਦੇ ਫਾਰਮ ਆਗੂਆਂ ਨੂੰ ਸਪੁਰਦ ਕਰਦੇ ਹੋਏ ਸੋਨੂੰ ਜਾਫਰ ਤੇ ਹੋਰ
ਰਮਦਾਸ 13 ਅਕਤੂਬਰ (ਸਾਹਿਬ ਖੋਖਰ) ਨੈਸਨਲ ਕਾਂਗਰਸ ਵੱਲੋ ਪੰਜਾਬ ਦੇ ਕਿਸਾਨ ਮਜਦੂਰਾਂ ਦੀਆ ਖੁਦਕੁਸ਼ੀਆ ਵਰਗੇ ਰੁਝਾਨ ਨੂੰ ਰੋਕਣ ਲਈ ਕਰਜਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ ਤਹਿਤ ਸ਼ੁਰੂ ਕੀਤੀ ਮੁਹਿੰਮ ਦੇ ਫਾਰਮ ਭਰਨ ਲਈ ਵਿਧਾਨ ਸਭਾ ਹਲਕਾ ਅਜਨਾਲਾ ਤੋ ਸੰਭਾਵੀ ਉਮੀਦਵਾਰ ਤੇ ਓ.ਬੀ.ਸੀ ਸੈਲ ਦੇ ਉਪ ਪ੍ਰਧਾਨ ਸੋਨਨੂੰ ਜਾਫਰ ਨੇ ਸ਼ੁਰੂਆਤ ਕੀਤੀ । ਇਸ ਮੌਕੇ ਉਹਨਾ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸੂਬੇ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਾਉਣ ਦਾ ਤਹੱਈਆ ਕਰ ਲਿਆ ਹੈ ਤਾਂ ਜੋ ਪੰਜਾਬੀਆ ਨੂੰ ਕਰਜਾ, ਨਸ਼ਾ , ਬਦਲਾਖੋਰੀ, ਗੁੰਡਾਗਰਦੀ ਤੇ ਰਿਸ਼ਵਤ ਖੋਰੀ ਵਰਗੀੳਾ ਅਨੇਕਾ ਅਲਾਮਤਾ ਤੋ ਮੁਕਤ ਕੀਤਾ ਜਾ ਸਕੇ । ਅਕਾਲੀ ਭਾਜਪਾ ਗੱਠਜੋੜ ਦੇ ਕਰੀਬ 10 ਸਾਲਾਂ ਕੁਸ਼ਾਸ਼ਨ ਨੇ ਆਮ ਆਦਮੀ ਦਾ ਜੀਣਾ ਦੁੱਭਰ ਕਰ ਦਿੱਤਾ ਹੈ ਤੇ ਪੰਜਾਬੀ ਇਸ ਸਰਕਾਰ ਤੋ ਛੁਟਕਾਰਾ ਪਾਉਣ ਲਈ ੳਤਾਵਲੇ ਹਨ । ਇਸ ਮੌਕੇ ਅਮਰੀਕ ਮਸੀਹ ਅਵਾਣ, ਕੁਲਵਿੰਦਰ ਰਮਦਾਸ, ਸਾਬਕਾ ਸਰਪੰਚ ਪਰਮਜੀਤ ਮਸੀਹ , ਵਿਰਸਾ ਮਸੀਹ ਪੰਡੋਰੀ, ਹਰਪਾਲ ਮਸੀਹ ਮਲਕਪੁਰ, ਵਿਲੀਅਮ ਮਸੀਹ ਜਾਫਰ ਕੋਟ, ਨੰਬਰਦਾਰ ਕੁਰਸ਼ੈਦ, ਨੰਬਰਦਾਰ ਸੁਰਿੰਦਰ, ਸਵਰਨ ਸਿੰਘ ਰਮਦਾਸ, ਨਿਸ਼ਾਨ ਸਿੰਘ, ਮਨਜਿੰਦਰ ਸਿੰਘ ਰੋਸ਼ੀ, ਸ਼ਮਸ਼ੇਰ ਸਿਘੰ, ਗੁਰਵਿੰਦਰ ਸਿੰਘ, ਜਤਿੰਦਰ ਸਿੱਲੀ, ਸੰਨੀ ਅਵਾਣ, ਸੁਰਿੰਦਰ ਕੁਮਾਰ, ਵਿਰਕਰਮ ਜੌਹਨ, ਸੰਦੀਪ ਸ਼ੇਖ ਭੱਟੀ ਤੇ ਸਰਫਰਾਜ ਚਮਿਆਰੀ ਸਮੇਤ ਕਈ ਆਗੂ ਹਾਜਰ ਸਨ।

No comments:

Post Top Ad

Your Ad Spot