ਕੱਲ੍ਹ ਦੀ ਮੋਗਾ ਕਾਨਫਰੰਸ ਵਿੱਚ ਬਲਾਕ ਅਜਨਾਲਾ ਤੋ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ ਪੁੱਜਣਗੇ ਕਿਸਾਨ ਆਗੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 4 October 2016

ਕੱਲ੍ਹ ਦੀ ਮੋਗਾ ਕਾਨਫਰੰਸ ਵਿੱਚ ਬਲਾਕ ਅਜਨਾਲਾ ਤੋ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ ਪੁੱਜਣਗੇ ਕਿਸਾਨ ਆਗੂ

ਰਮਦਾਸ 4 ਅਕਤੂਬਰ (ਸਾਹਿਬ ਖੋਖਰ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਜਨਾਲਾ ਕੱਲ ਮੋਗਾ ਵਿਖੇ 7 ਕਿਸਾਨ ਜੱਥੇਬੰਦੀਆ ਦੀ ਅਗਵਾਈ ਹੇਠ ਕਿਸਾਨ ਮਜਦੂਰ, ਕਰਜਾ ਮੁਕਤੀ ਕਾਨਫਰੰਸ ਵਿੱਚ ਵੱਡੀ ਗਿਣਤੀ ਨਾਲ ਸਮੂਲੀਅਤ ਕਰੇਗਾ ਇਸ ਸਬੰਧੀ ਪਿੰਡ ਪਿੰਡ ਕਿਸਾਨਾਂ ਦੀਆ ਮੀਟਿੰਗਾਂ ਕਰਵਾ ਕੇ ਜੱਥੇਬੰਦੀ ਵੱਲੋ ਉਲੀਕੀ ਰੂਪ ਰੇਖਾ ਨੂੰ ਨਸ਼ਰ ਕਰਦਿਆ ਜੱਥੇਬੰਦੀ ਦੇ ਪ੍ਰੈਸ ਸਕੱਤਰ ਗੁਰਿੰਦਰਬੀਰ ਸਿਘੰ ਥੋਬਾ ਨੇ ਕਿਹਾ ਕਿ ਵੋਟ ਪਰਚੀ ਦੁਆਰਾ ਹਾਕਮ ਤਾਂ ਬਦਲੇ ਜਾ ਸਕਦੇ ਹਨ ਪਰ ਲੋਕ ਮਾਰੂ ਨੀਤੀਆ ਨਹੀ ਬਦਲ ਸਕਦੀਆ । ਜਿੰਨਾ ਚਿਰ ਮਨੁੱਖ ਹੱਥੋ ਮਨੁੱਖ ਦੀ ਲੁੱਟ ਖਤਮ ਨਹੀ ਹੁੰਦੀ ਉਨ੍ਹਾ ਚਿਰ ਸਰਕਾਰਾਂ ਬਦਲਣ ਦਾ ਕੋਈ ਫਾੲਦਿਾ ਨਹੀ । ਮਹਾਨ ਦੇਸ਼ ਭਗਤ ਸ਼ਹੀਦ ਭਗਤ ਸਿੰਘ ਦੇ ਅਦਰਸ਼ਾ ਨੂੰ ਹਾਕਮ ਲੋਕ ਅਮਲੀ ਰੂਪ ਵਿੱਚ ਲਾਗੂ ਨਹੀ ਕਰਦੇ ਉਨ੍ਹਾ ਚਿਰ ਲੋਕ ਰਾਜ ਦੀ ਸੰਥਾਪਨਾ ਨਹੀ ਹੋ ਕਸਦੀ । ਸਰਕਾਰਾਂ ਦੀਆ ਲੋਕ ਮਾਰੂ ਨੀਤੀਆ । ਜੋ ਸਰਮਾਏਦਾਰ , ਬਹੁਕੌਮੀ ਤੇ ਕਾਰਪੋਰੇਟ ਅਦਾਰਿਆ ਨੂੰ ਉਤਸ਼ਹਿਤ ਕਰਨ ਵਾਲੀਆ ਹਨ ਜਿਂੰਨ੍ਹਾ ਚਿਰ ਇਹ ਜਾਰੀ ਰਹਿੰਦੀਆ ਹਨ ਉਨ੍ਹਾ ਚਿਰ ਕਿਸਾਨ, ਮਜਦੂਰ ਤੇ ਆਮ ਜਨਤਾ ਦੀ ਲੁੱਟ ਬਾਦਸਤੂਰ ਜਾਰੀ ਰਹੇਗੀ । ਜਿਸ ਨਾਲ ਕਿਸਾਨ ਮਜਦੂਰ ਕਰਜੇ ਦੇ ਜੰਜਾਲ ਵਿੱਚ ਫਸ ਕੇ ਖੁਦ ਕੁਸ਼ੀਆ ਦੇ ਰਾਹ ਪੈਦਾ ਰਹੇਗਾ । ਇੰਨ੍ਹਾ ਤਾਨਾਸ਼ਾਹੀ ਨੀਤੀਆ ਦਾ ਵਿਰੋਧ ਕਰਨ ਲਈ ਲੋਕ ਸੰਘਰਸ਼ਾਂ ਨੂੰ ਤਕੜਾ ਹੁੰਗਾਰਾ ਦੇਣ ਹਿੱਤ ਭਾਰਤੀ ਕਿਸਾਨ ਯੂਨੀਅਨ ਮੋਗਾ ਕਾਨਫਰੰਸ ਅੰਦਰ ਸਮੂਲੀਅਤ ਕਰੇਗੀ । ਇਸ ਮੌਕੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ, ਜਰਨਲ ਸਕੱਤਰ ਜਸਪਾਲ ਸਿੰਘ, ਡਾ. ਕੁਲਦੀਪ ਸਿੰਘ, ਅਨੌਖ ਸਿੰਘ, ਕਾਲਾ ਸਿੰਘ ਮੋਹਨ ਸਿੰਘ, ਬੀਰ ਸਿੰਘ, ਨਿਰਮਲ ਸਿੰਘ, ਬਾਜ ਸਿੰਘ, ਗੁਰਮੀਤ ਸਿੰਘ, ਜੋਧ ਸਿੰਘ, ਸਰਦੂਲ ਸਿਘੰ, ਸਤਵਿੰਦਰ ਸਿੰਘ ਤੇ ਬਾਪੂ ਗੁਰਚਰਨ ਸਿੰਘ ਵੀ ਹਾਜਰ ਸਨ।

No comments:

Post Top Ad

Your Ad Spot