ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ਵਿਖੇ ਵਿਦਿਆਰਥੀਆਂ ਦੇ ਕੀਊਜ ਮੁਕਾਬਲੇ ਕਰਵਾਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 1 October 2016

ਰਾਮਗੜ੍ਹੀਆ ਇੰਜੀਨੀਅਰਿੰਗ ਕਾਲਜ ਵਿਖੇ ਵਿਦਿਆਰਥੀਆਂ ਦੇ ਕੀਊਜ ਮੁਕਾਬਲੇ ਕਰਵਾਏ

ਫਗਵਾੜਾ 1 ਅਕਤੂਬਰ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਚੈਅਰਮੈਨ ਸ. ਭਰਪੂਰ ਸਿੰਘ ਭੋਗਲ ਅਤੇ ਵਾਇਸ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਜੀ ਦੀ ਸੂਝਵਾਨ ਅਗਵਾਈ ਹੇਠ ਚਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਅਲਫਾ ਗਲੋਬਲ ਇੰਸਟੀਚਿੂਟ ਦੇ ਡਰਾਇਕਟਰ ਗਗਨਦੀਪ ਸਿੰਘ ਢੱਟ ਦੇ ਸਹਿਯੋਗ ਨਾਲ ਇੰਟਰ ਕਲਾਸ, ਕੀਊਜ ਮੁਕਾਬਲੇ ਅਤੇ ਡੀਬੇਟ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੀਟੈਕ ਦੇ ਕੁੱਲ 100 ਵਿਦਿਆੲਥੀਆਂ ਨੇ ਭਾਗ ਲਿਆ।ਜਿਸ ਵਿੱਚ ਰਾਮਗੜ੍ਹੀਆ ਸ਼ੰਸਥਾ ਦੇ ਡਰਾਇਕਟਰ ਡਾ. ਵੀਓਮਾ ਭੋਗਲ ਢੱਟ, ਗਗਨਦੀਪ ਸਿੰਘ (ਡਰਾਇਕਟਰ ਆਫ ਇੰਟਰਨੈਸ਼ਨਲ ਅਫੇਰਸ) ਅਤੇ ਪ੍ਰਿਸੀਪਲ ਡਾ. ਨਵੀਨ ਢਿਲੋਂ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਅਤੇ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰਿੰਸੀਪਲ ਡਾ. ਨਵੀਨ ਢਿਲੋਂ ਨੇ ਵਿਦਿਅਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ਼ ਨੂੰ ਵਧਾਉਣ ਲਈ ਇਹੋ ਜਿਹੇ ਮੁਕਾਬਲੇ ਕਰਵਾਉਣੇ ਅਤੀ ਜਰੂਰੀ ਹਨ ਤਾਂ ਜੋ ਵਿਦਿਆਰਥੀਆਂ ਦਾ ਮਨੋਬਲ ਉੱਚਾ ਉਠ ਸਕੇ ਤੇ ਉਹ ਇਸ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਬਨਾ ਸਕਣ। ਇਸ ਮੌਕੇ ਮੈਡਮ ਸੋਨਪ੍ਰੀਤ ਕੌਰ, ਲਵਦੀਪ ਸਿੰਘ,ਤਾਜਪ੍ਰੀਤ ਕੌਰ,ਸੋਨੀਆ,ਹਰਵਿੰਦਰ ਲਾਲ,ਚੰਨਦੀਪ ਸਿੰਘ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।

No comments:

Post Top Ad

Your Ad Spot