ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਯਾਤਰਾ ਦਾ ਗੁਰੂਹਰਸਹਾਏ ਵਿੱਚ ਸ਼ਾਨਦਾਰ ਸਵਾਗਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 19 October 2016

ਕੈਪਟਨ ਅਮਰਿੰਦਰ ਸਿੰਘ ਦੀ ਕਿਸਾਨ ਯਾਤਰਾ ਦਾ ਗੁਰੂਹਰਸਹਾਏ ਵਿੱਚ ਸ਼ਾਨਦਾਰ ਸਵਾਗਤ

ਕਾਂਗਰਸ ਸਰਕਾਰ ਆਉਣ 'ਤੇ ਹਰੇਗ ਵਰਗ ਨਾਲ ਹੋਈ ਧੱਕੇਸ਼ਾਹੀ ਦਾ ਹਿਸਾਬ ਲਵਾਂਗੇ-ਰਾਣਾ ਸੋਢੀ
ਕੈਪਟਨ ਅਮਰਿੰਦਰ ਸਿੰਘ ਦੀ ਆਮਦ 'ਤੇ ਮੋਟਰਸਾਈਕਲਾਂ ਦੇ ਕਾਫ਼ਲੇ ਦੀ ਅਗਵਾਈ ਕਰਨ ਸਮੇਂ ਹੀਰਾ ਸੋਢੀ ਅਤੇ ਦਾਣਾ ਮੰਡੀ ਗੁਰੂਹਰਸਹਾਏ ਵਿਖੇ ਝੋਨੇ ਦੀ ਢੇਰੀ ਦਾ ਜਾਇਜਾ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਰਾਣਾ ਸੋਢੀ।
ਗੁਰੂਹਰਸਹਾਏ, 19 ਅਕਤੂਬਰ (ਮਨਦੀਪ ਸਿੰਘ ਸੋਢੀ) : ਅੱਜ ਪਿੰਡ ਝੰਡੂ ਵਾਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਸ਼ੁਰੂ ਕੀਤੀ ਕਰਜਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ ਮੁਹਿੰਮ ਅਧੀਨ ਜਾਰੀ ਕਿਸਾਨ ਯਾਤਰਾ ਲੈ ਕੇ ਪਹੁੰਚੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਕਾਂਗਰਸੀ ਵਰਕਰਾਂ ਨੇ ਸ਼ਾਨਦਾਰ ਸਵਾਗਤ ਕੀਤਾ। ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਬੱਸ ਅੱਗੇ ਮੋਟਰਸਾਈਕਲਾਂ ਦਾ ਵੱਡਾ ਕਾਫ਼ਲਾ ਰੋਡ ਸ਼ੋਅ ਰਾਹੀਂ ਗੁਰੂਹਰਸਹਾਏ ਦੇ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਮੁੱਖ ਅਨਾਜ ਮੰਡੀ ਵਿਖੇ ਪਹੁੰਚਿਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਕਿਸਾਨ ਯਾਤਰਾ ਰਾਹੀਂ ਦਾਣਾ ਮੰਡੀਆਂ ਦਾ ਦੌਰਾ ਕਰਕੇ ਝੌਨੇ ਦੀਆਂ ਢੇਰੀਆਂ ਦਾ ਜਾਇਜਾ ਲੈਂਦਿਆਂ ਚੈਕਿੰਗ ਕੀਤੀ। ਇਸ ਮੌਕੇ ਹਲਕਾ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਜਿੱਥੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣਗੀਆਂ, ਉਥੇ ਬਾਸਮਤੀ ਦੀ ਕੀਮਤ 3500 ਰੁਪਏ ਪ੍ਰਤੀ ਕੁਇੰਟਲ ਮੁਕਰਰ ਕੀਤੀ ਜਾਵੇਗੀ। ਝੋਨੇ ਦੀ ਨਮੀ ਪ੍ਰਤੀ ਉਹਨਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਹਰਿਆਣਾ ਸਰਕਾਰ ਦੀ ਤਰਜ 'ਤੇ ਨਮੀ 22 ਫੀਸਦੀ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਅਤੇ ਖਾਸ ਏਜੰਡੇ ਨੂੰ ਲਾਗੂ ਕੀਤਾ ਜਾਵੇਗਾ। ਗੁਰੂਹਰਸਹਾਏ ਸ਼ਹਿਰ ਅੰਦਰ ਕਾਫਲਾ ਪੁੱਜਣ 'ਤੇ ਥਾਂ-ਥਾਂ ਫੁੱਲਾਂ ਦੀ ਵਰਖਾ ਕਰਦਿਆਂ ਆਤਿਸ਼ਬਾਜੀ ਕੀਤੀ। ਇਸ ਮੌਕੇ ਗੁਰੂ ਹਰਦੀਪ ਸਿੰਘ ਸੋਢੀ, ਰਘੂਮੀਤ ਸਿੰਘ ਰਘੂ ਸੋਢੀ, ਅਨੁਮੀਤ ਸਿੰਘ ਹੀਰਾ ਸੋਢੀ, ਮਲਕੀਤ ਹੀਰਾ, ਮੈਡਮ ਰਜਿੰਦਰ ਕੌਰ ਹਲਕਾ ਬੱਲੂਆਣਾ, ਗੁਰਮੀਤ ਚੌਹਾਨ ਨੈਸ਼ਨਲ ਪ੍ਰਧਾਨ, ਗੁਰਦੀਪ ਸਿੰਘ ਢਿੱਲੋਂ, ਸ਼ਵਿੰਦਰ ਸਿੰਘ ਸਿੱਧੂ, ਰਵੀ ਸ਼ਰਮਾ, ਉਡੀਕ ਬੇਰੀ, ਡੇਵਿਡ ਕੱਦ, ਰਾਜੂ ਸੋਢੀ, ਵੇਦ ਪ੍ਰਕਾਸ਼, ਮਹਿੰਦਰ ਛਾਂਗਾ, ਬਗੀਚਾ ਬੋਹੜੀਆਂ, ਮੋਹਣ ਸਿੰਘ ਕਚੂਰਾ, ਬਚਨ ਸਿੰਘ ਕਚੂਰਾ, ਸ਼ਿੰਦਰ ਸਿੰਘ ਕਚੂਰਾ, ਸ਼ਿੰਦੂ ਸੈਦੇ ਕੇ, ਬੇਅੰਤ ਥਿੰਦ ਸੈਦੇ ਕੇ, ਸ਼ਿੰਗਾਰਾ ਸਿੰਘ ਮੀਤ ਪ੍ਰਧਾਨ, ਦੇਸ ਰਾਜ, ਅਮਰੀਕ ਸਿੰਘ ਸਿੱਧੂ, ਨਸੀਬ ਸਿੰਘ ਸੰਧੂ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਰਵੀ ਚਾਵਲਾ, ਸੁਖਵਿੰਦਰ ਸਿੰਘ ਵੈਰੜ, ਸਵਰਨ ਸਿੰਘ ਮਿਸ਼ਰੀ ਵਾਲਾ, ਹਰਜਿੰਦਰ ਸਿੰਘ ਨੰਬਰਦਾਰ, ਰਕੇਸ਼ ਬਜਾਜ, ਕਸ਼ਮੀਰ ਚੰਦ ਬਾਜੇ ਕੇ, ਸਤਨਾਮ ਚੰਦ ਸੰਧਾ, ਨਛੱਤਰ ਸਿੰਘ ਬੈਰਕਾਂ, ਟੋਨੀ ਬੇਦੀ, ਵਿਨੋਦ ਜੀਵਾਂ ਅਰਾਂਈ, ਪਾਲਾ ਬੱਟੀ, ਹੰਸ ਰਾਜ ਬੱਟੀ, ਨਰ ਸਿੰਘ ਬਾਘੂਵਾਲਾ, ਵਿੱਕੀ ਸਿੱਧੂ, ਸੰਦੀਪ ਮਾਹਮੂਜੋਈਆ, ਹਰਬਚਨ ਸਿੰਘ ਮੋਹਨ ਕੇ, ਬਲਵਿੰਦਰ ਸਿੰਘ ਨੌਲ, ਹਰਦੀਪ ਸਿੰਘ ਮੋਹਨ ਕੇ, ਗੁਰਨਾਮ ਬੂਰਵਾਲਾ, ਬੀ.ਐਸ. ਭੁੱਲਰ, ਬਲਦੇਵ ਰਾਜ ਨੰਬਰਦਾਰ, ਗੁਰਭੇਜ ਟਿੱਬੀ, ਕੁਲਦੀਪ ਸਿੰਘ ਚੁੱਘਾ, ਗੁਰਮੀਤ ਸਿੰਘ ਚੁੱਘਾ, ਸਵਰਨ ਸਿੰਘ ਸਿੱਧੂ, ਸ਼ਰਨਜੀਤ ਢਿੱਲੋਂ, ਡਾ. ਬਲਵੰਤ ਸਿੰਘ ਚੱਕ ਸੋਮੀਆਂ, ਮਲਕੀਤ ਗਜ਼ਨੀਵਾਲਾ, ਨਿਸ਼ਾਨ ਮਾੜੇ ਕਲਾਂ, ਅਦਰਸ਼ ਪੰਜੇ ਕੇ, ਰੁਸਤਮ ਮੁਜੈਦੀਆ, ਬਗੀਚਾ ਬੱਟੀ, ਬਲਰਾਮ ਧਵਨ, ਸੀਮੂ ਪਾਸੀ, ਹਰਮਨ ਝੰਡੂਵਾਲਾ, ਕਾਲਾ ਮੋਠਾਂਵਾਲਾ, ਮੇਜਰ ਲਾਲਚੀਆਂ, ਗੋਰਾ ਲਾਲਚੀਆਂ ਆਦਿ ਆਗੂਆਂ ਸਮੇਤ ਵਰਕਰਾਂ ਅਤੇ ਲੋਕਾਂ ਨੇ ਸਵਾਗਤ ਕੀਤਾ।

No comments:

Post Top Ad

Your Ad Spot