7 ਨੁੰ ਸਮੂਚਾ ਨਾਨ ਟੀਚਿੰਗ ਸਟਾਫ ਕਰੇਗਾ ਪੂਰੇ ਦਿਨ ਦੀ ਹੜਤਾਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 5 October 2016

7 ਨੁੰ ਸਮੂਚਾ ਨਾਨ ਟੀਚਿੰਗ ਸਟਾਫ ਕਰੇਗਾ ਪੂਰੇ ਦਿਨ ਦੀ ਹੜਤਾਲ

ਜਲੰਧਰ 5 ਅਕਤੂਬਰ (ਜਸਵਿੰਦਰ ਆਜ਼ਾਦ)- ਨਾਨ ਟੀਚਿੰਗ ਕਰਮਚਾਰਇਆਂ ਦੀ ਜਾਯਜ ਮੰਗਾਂ ਨੂੰ ਸਰਕਾਰ ਵਲੋਂ  ਕਾਫੀ ਚਿਰ ਤੋਂ ਅਣਦੇਖਾ ਕੀਤਾ ਜਾ ਰਿਹਾ ਹੈ ਜਿਸਦੇ ਵਿਰੋਧ ਚ' ਨਾਨ ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ ਦੇ ਦਿਸ਼ਾ ਨਿਰਦੇਸ਼ 'ਚ ਸਮੂਚੇ ਪੰਜਾਬ ਦੇ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀ 7 ਅਕਤੂਬਰ ਨੂੰ ਪੂਰੇ ਦਿਨ ਦੀ ਹੜਤਾਲ ਅਤੇ 10.30 ਤੋਂ 1.30 ਤੱਕ ਅਪਨੇ ਅਪਨੇ ਕਾਲਜਥ ਵਿੱਚ ਧਰਨਾ ਪ੍ਰਦਰਸ਼ਨ ਕਰਨਗੇਂ। ਇਹ ਜਾਣਕਾਰੀ ਪ੍ਰਦੇਸ਼ ਪ੍ਰਧਾਨ ਸ਼੍ਰੀ ਮਦਨ ਲਾਲ ਖੁੱਲਰ ਨੇ ਦਿੱਤੀ।  ਉਨਥ ਦੱਸਿਆ ਕਿ ਇਸ ਦਿਨ ਜਿਲਾ ਮੋਗਾ, ਅੰਮ੍ਰਿਤਸਰ, ਕਪੂਰਥੱਲਾ ਅਤੇ ਬਰਨਾਲਾ ਦੇ ਕਾਲਜਾਂ ਦੇ ਨਾਨ ਟੀਚਿੰਗ ਕਰਮਚਾਰੀ ਸਤਾਧਾਰੀ ਐਮ.ਐਲ.ਏ ਜਾਂ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ ਕਰਨਗੇਂ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਣਗੇਂ ਕਿਂਓਕਿ ਸਰਕਾਰ ਵਲੋਂ ਉਨਾਂ ਦੀਆਂ ਮੰਗਾਂ ਜਿਵੇਂ ਕਿ ਨਾਨ-ਟੀਚਿੰਗ ਕਰਮਚਾਰੀਆਂ ਨੂੰ 1.12.2011 ਤੋਂ ਸ਼ੋਧੇ ਗ੍ਰੇਡ-ਪੇ ਲਾਗੂ ਕਰਨਾ, ਵਧੀ ਹੋਈ ਦਰ ਨਾਲ ਹਾਊਸ ਰੈਂਟ ਅਤੇ ਮੈਡੀਕਲ ਭੱਤੇ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਪ੍ਰਾਈਵੇਟ ਏਡਿਡ ਕਾਲਜਾਂ ਦੀਆਂ ਪੋਸਟਾਂ ਭਰਨ ਤੋਂ ਰੋਕ ਹਟਾਉਣਾ, 4:9:14 ਸਟੇਪ-ਅਪ ਇੰਕ੍ਰੀਮੇਂਟ, ਪੈਂਸ਼ਨ ਅਤੇ ਗ੍ਰੈਚੁਅਟੀ ਲਾਗੂ ਕਰਨਾ, ਸੀ.ਸੀ.ਏ. ਅਤੇ ਰੂਰਲ ਭੱਤਾ ਲਾਗੂ ਕਰਨਾ ਆਦਿ ਹਨ। ਇਸ ਮੌਕੇ ਤੇ ਪੀਸੀਐਨਟੀਈਯੂ, ਪੰਜਾਬ ਦੇ ਮੁੱਖ ਸਲਾਹਕਾਰ ਸ਼੍ਰੀ ਕੁਲਵੰਤ ਸਿੰਘ, ਉਪ ਪ੍ਰਧਾਨ ਸ਼੍ਰੀ ਭੂਪਿੰਦਰ ਠਾਕੁਰ, ਸਹ-ਸਕੱਤਰ ਸ਼੍ਰੀ ਲਖਵਿੰਦਰ ਸਿੰਘ  ਡੀਏਵੀ ਕਾਲਜ  ਕੋ-ਆਰਡੀਨੇਸ਼ਨ ਕਮੇਟੀ ਦੇ ਕੋ-ਕਣਵੀਨਰ ਸ਼੍ਰੀ ਰਵੀ ਮੈਨੀ ਅਤੇ ਹੋਰ ਵੀ ਯੂਨਿਟ ਦੇ ਮੈਂਬਰ ਹਾਜ਼ਿਰ ਸਨ।

No comments:

Post Top Ad

Your Ad Spot