ਸੀਨੀ.ਸਕੈੰਡਰੀ ਸਕੂਲ ਥੋਬਾ ਵਿਖੇ ਮਾਈ ਭਾਗੋ ਸਕੀਮ ਤਹਿਤ 21 ਲੜਕੀਆ ਨੂੰ ਸਾਈਕਲ ਵੰਡੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 7 October 2016

ਸੀਨੀ.ਸਕੈੰਡਰੀ ਸਕੂਲ ਥੋਬਾ ਵਿਖੇ ਮਾਈ ਭਾਗੋ ਸਕੀਮ ਤਹਿਤ 21 ਲੜਕੀਆ ਨੂੰ ਸਾਈਕਲ ਵੰਡੇ

ਸਰਕਾਰੀ ਸਕੂਲ ਥੋਬਾ ਵਿਖੇ ਲੜਕੀਆ ਨੂੰ ਮਾਈ ਭਾਗੋ ਸਕੀਮ ਤਹਿਤ ਸਾਈਕਲਾਂ ਦੀ ਵੰਡ ਕਰਦੇ ਹੋਏ ਡਾ. ਰਤਨ ਸਿੰਘ ਅਜਨਾਲਾ ਤੇ ਹੋਰ
ਰਮਦਾਸ 7 ਅਕਤੂਬਰ (ਸਾਹਿਬ ਖੋਖਰ) ਪੰਜਾਬ ਸਰਕਾਰ ਵੱਲੋ ਚਲਾਈ ਗਈ ਮਾਈ ਭਾਗੋ ਸਕੀਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਥੋਬਾ ਵਿਖੇ 11 ਵੀਂ ਜਮਾਤ ਦੀਆਂ 21 ਵਿਦਿਆਰਥਣਾਂ ਨੂੰ ਸਾਬਕਾ ਸਾਸਦ ਡਾ. ਰਤਨ ਸਿੰਘ ਅਜਨਾਲਾ ਨੇ ਫ੍ਰੀ ਸਾਈਕਲਾਂ ਦੀ ਵੰਡ ਕੀਤੀ ਗਈ। ਸ: ਅਜਨਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਲੜਕੀਆ ਦੀ ਸਿੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਕਈ ਉਪਰਾਲੇ ਕੀਤੇ ਜਾ ਚੁੱਕੇ ਹਨ ਤਾਂ ਜੋ ਲੜਕੀਆਂ ਪੜ ਲਿਖ ਕੇ ਨੌਕਰੀ ਪ੍ਰਾਪਤ ਕਰਕੇ ਆਪਣੇ ਪਰਿਵਾਰ ਦਾ ਸਹੀ ਤਰੀਕੇ ਨਾਲ ਪਾਲਣ ਪੋਸ਼ਣ ਖੁਦ ਕਰ ਸਕਣ ਤੇ ਹਰ ਖੇਤਰ 'ਚ ਅੱਗੇ ਵੱਧਣ ਲਈ ਉਹਨਾ ਨੂੰ ਵੱਧ ਤੋ ਵੱਧ ਮੌਕੇ ਪ੍ਰਦਾਨ ਕੀਤੇ ਜਾਣ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦਲਬੀਰ ਸਿੰਘ, ਸਰਪੰਚ ਗੁਰਜੀਤ ਕੌਰ ਥੋਬਾ, ਜਸਪਾਲ ਸਿੰਘ ਪੰਚ, ਮਨਜਿੰਦਰ ਸਿੰਘ, ਬਲਜੀਤ ਸਿੰਘ, ਰਵੀਦੀਪ ਸਿੰਘ, ਮੈਡਮ ਰਜਵੰਤ, ਮੈਡਮ ਰੇਖਾ ਬਤਰਾ ਆਦਿ ਹਾਜਰ ਸਨ।

No comments:

Post Top Ad

Your Ad Spot