ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲਧੰਰ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ, 179 ਵਿਦਿਆਰਥੀ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 3 October 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲਧੰਰ ਵਿੱਚ ਸਨਮਾਨ ਸਮਾਰੋਹ ਦਾ ਆਯੋਜਨ, 179 ਵਿਦਿਆਰਥੀ ਸਨਮਾਨਿਤ

ਜਲੰਧਰ 3 ਅਕਤੂਬਰ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿਚ ਸਨਾਮਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਦੇ ਮੁਖ ਮਹਿਮਾਨ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਪ੍ਰਸ਼ੋਤਮ ਲਾਲ ਬੁੱਧੀਆ ਜੀ ਸਨ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਜੀ ਅਤੇ ਸਮਾਰੋਹ ਦੇ ਇੰਚਾਰਜ ਅਤੇ ਫਾਈਨ ਆਰਟਸ ਵਿਭਾਗ ਮੁਖੀ ਮੈਡਮ ਸ਼ਸ਼ੀ ਰਾਮਪਾਲ ਜੀ ਨੇ ਮੁੱਖ ਮਹਿਮਾਨ ਸਾਹਬ ਦਾ ਫੁੱਲਾਂ ਨਾਲ ਸਵਾਗਤ ਕੀਤਾ। ਪ੍ਰੋਗਰਾਮ ਦਾ ਆਗਾਜ ਮੁੱਖ ਮਹਿਮਾਨ ਦੁਆਰਾ ਜੋਤੀ ਪ੍ਰਜਵਲਨ ਨਾਲ ਕੀਤਾ ਗਿਆ। ਇਸ ਸ਼ੁਭ ਮੋਕੇ ਤੇ ਪ੍ਰਬਧੰਕ ਕਮੇਟੀ ਦੇ ਹੋਰ ਮੈਂਬਰ, ਮੈਨੇਜਰ ਡੀ. ਐਸ. ਐਸ. ਡੀ. ਐਜੁਕੇਸ਼ਨ ਬੋਰਡ ਸ਼੍ਰੀ ਪ੍ਰੀਤਮ ਚੰਦ ਬੁਧੀਆ, ਐਡਵਾਈਜਰ ਡੀ. ਐਸ. ਐਸ. ਡੀ. ਬੋਰਡ, ਸ਼੍ਰੀਮਤੀ ਚੰਦਰਮੋਹਿਨੀ ਮਾਰਕੰਡਾ, ਜੁਆਂਇੰਟ ਸੈਕਟਰੀ ਸ਼੍ਰੀ ਵਿਨੋਦ ਦਾਦਾ,  ਮੈਂਬਰ ਸ਼੍ਰੀ ਕਮਲ ਕੁਮਾਰ ਬੂਧੀਆ, ਸ਼੍ਰੀ ਟੀ. ਐਨ. ਲਾਮਾ, ਸ਼੍ਰੀ ਡੀ. ਕੇ. ਜੋਸ਼ੀ, ਸ਼੍ਰੀ ਸੁਭਾਸ਼ ਸ਼ਰਮਾ ਵੀ ਮੋਜੂਦ ਸਨ। ਪ੍ਰੋਗਰਾਮ ਦੇ ਸ਼ੁਰੂ ਵਿਚ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਭਜਨ ਗਾਇਆ ਗਿਆ। ਇਸ ਉਪਰੰਤ ਇਸ ਸਨਮਾਨ ਸਮਾਰੋਹ ਵਿੱਚ 2015-16 ਸੈਸ਼ਨ ਵਿਚ ਯੂਨੀਵਰਸਿਟੀ ਵਿੱਚ ਪਹਿਲੀਆਂ ਦਸ ਪੋਜੀਸ਼ਨਾਂ ਤੇ ਆਉਣ ਵਾਲੀਆਂ 32 ਵਿਦਿਆਰਥਣਾਂ ਨੂੰ ਅਤੇ 62 ਮੈਰਿਟ ਸੂਚੀ ਵਿਚ ਆਉਣ ਵਾਲੀਆਂ ਅਤੇ ਕੁਲ 179 ਵਿਦਿਆਰਥਣਾਂ ਨੂੰ ਮੁਖ ਮਹਿਮਾਨ ਦੂਆਰਾ ਸਨਮਾਨਿਤ ਕੀਤਾ ਗਿਆ। ਮੁਖ ਮਹਿਮਾਨ ਨੇ ਸਨਮਾਨਿਤ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੱਤੀਆਂ। ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਵਲੋਂ ਮੁਖ ਮਹਿਮਾਨ ਜੀ ਨੂੰ ਸਮਰਿਤੀ ਚਿੰਨ ਭੇਂਟ ਕੀਤਾ ਗਿਆ। ਇਸ ਮੌਕੇ ਤੇ ਮੰਚ ਸੰਚਾਲਨ ਪ੍ਰੋ. ਅਲਕਾ ਸ਼ਰਮਾ ਅਤੇ ਪ੍ਰੋ. ਗੀਤਾ ਕਹੋਲ ਨੇ  ਕੀਤਾ।

No comments:

Post Top Ad

Your Ad Spot