ਪੰਜਾਬ ਅੰਦਰ ਨਸ਼ਿਆ ਨੇ ਪਿਛਲੇ 10 ਸਾਲਾਂ ਦੌਰਾਨ ਕੀਤਾ ਹੈ ਉਸ ਦੀ ਕਿਤੇ ਮਿਸਾਲ ਨਹੀ ਮਿਲਦੀ-ਔਜਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 26 October 2016

ਪੰਜਾਬ ਅੰਦਰ ਨਸ਼ਿਆ ਨੇ ਪਿਛਲੇ 10 ਸਾਲਾਂ ਦੌਰਾਨ ਕੀਤਾ ਹੈ ਉਸ ਦੀ ਕਿਤੇ ਮਿਸਾਲ ਨਹੀ ਮਿਲਦੀ-ਔਜਲਾ

ਮੀਟਿੰਗ ਉਪਰੰਤ ਗੁਰਜੀਤ ਸਿੰਘ ਔਜਲਾ ਸਾਥੀਆ ਨਾਲ
ਰਮਦਾਸ 25 ਅਕਤੂਬਰ (ਸਾਹਿਬ ਖੋਖਰ)- ਕਾਂਗਰਸ ਦੇ ਸਰਗਰਮ ਵਰਕਰਾਂ ਦੀ ਭਰਵੀ ਇਕੱਤਰਤਾ ਪਿੰਡ ਅਵਾਣ ਵਿਖੇ ਹਰਪਾਲ ਸਿੰਘ ਦੇ ਗ੍ਰਹਿ ਹੋਈ। ਜਿਸ ਵਿੱਚ ਕਾਂਗਰਸ ਦੇ ਜਿਲ੍ਹਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆ ਔਜਲਾ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆ ਦਾ ਘੁਣ ਲਾ ਕੇ ਮਾਪਿਆ ਦੇ ਸਹਾਰੇ ਖੋਹਣ ਦਾ ਜਿੰਮਾਂ ਪੰਜਾਬ ਦੀ ਸਤਾ ਦਾ ਸੁਖ ਮਾਨਣ ਵਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਸਿਰ ਬੱਝਦਾ ਹੈ । ਜਿਸ ਨੁੰ ਇਹ ਸਰਕਾਰ ਵਿਕਾਸ ਦਾ ਨਾਮ ਦੇ ਰਹੀ ਹੈ । ਜਿੰਨਾ ਵਿਕਾਸ ਪੰਜਾਬ ਅੰਦਰ ਨਸ਼ਿਆ ਨੇ ਪਿਛਲੇ 10 ਸਾਲਾਂ ਦੌ੍ਰਾਨ ਕੀਤਾ ਹੈ ਉਸ ਦੀ ਕਿਤੇ ਮਿਸਾਲ ਨਹੀ ਮਿਲਦੀ । ਪੰਜਾਬ ਦੇ ਕਈ ਅਕਾਲੀ ਭਾਜਪਈ ਆਗੂਆ ਤੇ ਮੰਤਰੀਆਂ ਦੇ ਨਾਮ ਨਸ਼ਾ ਤਸਕਰੀ ਵਿੱਚ ਆ ਚੁੱਕੇ ਹਨ । ਪ੍ਰੰਤੂ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਪੰਜਾਬ ਉਹਨਾ ਨੂੰ ਕਲੀਨ ਚਿੱਟ ਦੇਕੇ ਉਹਨਾ ਦਾ ਬਚਾਅ ਕਰ ਰਹੇ ਹਨ । ਉਹਨਾ ਕਿਹਾ ਕਿ ਪੰਜਾਬੀ 2017 ਦੀਆ ਵਿਧਾਨ ਸਭਾ ਚੋਣਾ ਦੌਰਾਨ ਅਕਾਲੀ ਭਾਜਪਾ ਨੂੰ ਕਰਾਰੀ ਹਾਰ ਦੇ ਕੇ ਆਪਣੇ ਅਪਮਾਨ ਦਾ ਬਦਲਾ ਲੈਣ ਗੇ । ਇਸ ਮੌਕੇ ਜਗਤਾਰ ਸਿੰਘ, ਗੁਰਜੀਤ ਸਿੰਘ, ਸੁਰਜੀਤ ਸਿੰਘ, ਬਖਸ਼ੀਸ ਸਿੰਘ, ਹਰਸਿਮਰਨ ਸਿੰਘ, ਗੁਰਪ੍ਰੀਤ ਸਿੰਘ, ਗੁਰਵੇਲ ਸਿੰਘ, ਅੰਮ੍ਰਿਤਪਾਲ ਸਿੰਘ, ਰਸ਼ਪਾਲ ਸਿੰਘ, ਸੁਰਜੀਤ ਸਿੰਘ ਠੇਕੇਦਾਰ, ਗੁਰਭੇਜ ਸਿੰਘ, ਸਵਰਨ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

No comments:

Post Top Ad

Your Ad Spot