ਔਜਲਾ ਨੇ ਕੀਤਾ ਸਰਹੱਦੀ ਪਿੰਡਾਂ ਦਾ ਤੂਫਾਨੀ ਦੌਰਾ ਲੋਕਾਂ ਨੂੰ ਦਿੱਤਾ ਹਰ ਸੰਭਵ ਮਦਦ ਦਾ ਭਰੋਸਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 September 2016

ਔਜਲਾ ਨੇ ਕੀਤਾ ਸਰਹੱਦੀ ਪਿੰਡਾਂ ਦਾ ਤੂਫਾਨੀ ਦੌਰਾ ਲੋਕਾਂ ਨੂੰ ਦਿੱਤਾ ਹਰ ਸੰਭਵ ਮਦਦ ਦਾ ਭਰੋਸਾ

ਪਿੰਡ ਘੋਨੇਵਾਹਲਾ ਵਿਖੇ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਤੇ ਹੋਰ
ਰਮਦਾਸ 30 ਸਤੰਬਰ (ਸਾਹਿਬ ਖੋਖਰ) ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਸਰਹੱਦੀ ਪਿੰਡਾਂ ਘੋਨੇਵਾਹਲਾ, ਮਾਛੀਵਾਹਲਾ, ਸਹਿਜਾਦਾ, ਜੱਟਾ, ਸਿੰਘੋਕੇ, ਨਿੱਸੋਕੇ , ਗੱਗੜ , ਪੰਜਗਰਾਈਆਂ, ਦਰੀਆਂ ਮੂਸਾ ਆਦਿ ਦਾ ਤੂਫਾਨੀ ਦੌਰਾ ਕੀਤਾ ਤੇ ਭਾਰਤ-ਪਾਕਿ ਦੋਹਾਂ ਦੇਸ਼ਾ 'ਚ ਪੈਦਾ ਹੋਏ ਤਣਾਓ ਤੋ ਬਾਅਦ ਪ੍ਰਸ਼ਾਸ਼ਨ ਵੱਲੋ 10 ਕਿਲੋਮੀਟਰ ਦਾ ਏਰੀਆਂ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਸਨ । ਜਿਸ ਕਾਰਨ ਲੋਕਾਂ ਵਿੱਚ ਜੰਗ ਹੋਣ ਦਾ ਸਹਿਮ ਪਾਇਆ ਜਾ ਰਿਹਾ ਸੀ ਉਸੇ ਸਬੰਧ ਵਿੱਚ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਮੀਟਿੰਗਾਂ ਕੀਤੀਆ ਤੇ ਲੋਕਾਂ ਨੂੰ ਕਿਹਾ ਕਿ ਜੇਕਰ ਉਹਨਾ ਨੂੰ ਕਿਸੇ ਵੀ ਕਿਸਮ ਦੀ ਸਮੱਸਿਆਂ ਪੇਸ਼ ਆਉਦੀ ਹੈ ਤਾਂ ਉਹਨਾ ਵੱਲੋਂ ਲੋਕਾਂ ਦੀ ਸਹੂਲਤ ਵਾਸਤੇ ਅਜਨਾਲਾ ਬੱਬੂ ਪੈਲੇਸ ਵਿਖੇ ਰਹਿਣ ਤੇ ਖਾਣ ਪੀਣ ਦੀਆਂ ਜਰੂਰੀ ਵਸਤਾਂ ਦਿੱਤੀਆ ਜਾਣਗੀਆ ਤਾਂ ਜੋ ਕਿਸੇ ਨੂੰ ਵੀ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ । ਇਸ ਮੌਕੇ ਜਤਿੰਦਰਪਾਲ ਸਿੰਘ ਬੰਟੀ, ਸੁਰਜੀਤ ਸਿੰਘ ਅਵਾਣ, ਗੁਰਮੁੱਖ ਸਿੰਘ ਮੋਹਨਭੰਡਾਰੀਆਂ, ਕੈਪਟਨ ਬਲਦੇਵ ਸਿੰਘ ਘੋਨੇਵਾਹਲਾ, ਅਰਜੁਨ ਸਿੰਘ ਮਾਛੀਵਾਹਲਾ, ਕਸ਼ਮੀਰ ਸਿੰਘ, ਇੰਦਰਪਾਲ ਸਿੰਘ ਜੱਸੜ, ਕੰਵਰਜੀਤ ਸਿੰਘ ਜੱਸੜ, ਸਰਬਜੀਤ ਸਿੰਘ ਪਹਿਲਵਾਨ, ਝ੍ਰਿਮਲਜੀਤ ਸਿੰਘ, ਰਾਜਨ, ਬਿਕਰਮਜੀਤ ਸਿੰਘ, ਸਿਕੰਦਰ ਸਿੰਘ, ਹੈਪੀ ਮਾਕੋਵਾਲ, ਕਰਨਜੀਤ ਸਿੰਘ ਬਿੱਟੂ, ਬਲਜਿੰਦਰ ਰਮਦਾਸ, ਮਲਕੀਤ ਸਿੰਘ ਲੱਖੂਵਾਲ, ਅਮਰੀਕ ਸਿੰਘ ਲੱਖੂਵਾਲ, ਨੰਬਰਦਾਰ ਹਰਦੇਵ ਸਿੰਘ, ਹਰਜਿੰਦਰ ਸਿੰਘ, ਅਜੈਬ ਸਿੰਘ, ਨੰਬਰਦਾਰ ਅਪਾਰ ਸਿੰਘ, ਨੰਬਰਦਾਰ ਅਜੀਤ ਸਿੰਘ, ਬਲਬੀਰ ਸਿੰਘ , ਹਰਵਿੰਦਰ ਸਿੰਘ ਦਰੀਆਂ, ਰਵੀ, ਹੀਰਾ, ਬਨਾਰਸੀ, ਵਿਜਾ, ਅਮ੍ਰਿਤਪਾਲ ਸਿੰਘ, ਸਰਬਜੀਤ ਸਿੰਘ, ਸਦੀਕ ਮਸੀਹ, ਨੰਬਰਦਾਰ ਕੁਰਸ਼ੈਦ, ਬੀਰ ਸਿੰਘ ਆਦਿ ਮੌਜੂਦ ਸਨ।

No comments:

Post Top Ad

Your Ad Spot