ਨੰਬਰਦਾਰ ਰਾਮ ਪ੍ਰਕਾਸ਼ ਜੰਡੂ ਸਿੰਘਾ ਨੂੰ ਸ਼ਰਧਾਜਲੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 September 2016

ਨੰਬਰਦਾਰ ਰਾਮ ਪ੍ਰਕਾਸ਼ ਜੰਡੂ ਸਿੰਘਾ ਨੂੰ ਸ਼ਰਧਾਜਲੀਆਂ

ਆਦਮਪੁਰ ਜੰਡੂ ਸਿੰਘਾ 3 ਸਤੰਬਰ (ਅਮਰਜੀਤ ਸਿੰਘ)- ਪਿੰਡ ਜੰਡੂ ਸਿੰਘਾ ਦੇ ਨੰਬਰਦਾਰ ਰਾਮ ਪ੍ਰਕਾਸ਼ ਜੋ ਕਿ ਪਿਛਲੇ ਦਿਨੀ ਸਵਰਗ ਸਿਧਾਰ ਗਏ ਸਨ, ਤਿਨਾਂ ਦੇ ਨਮਿਤ ਅੰਤਿਮ ਅਰਦਾਸ ਅੱਜ ਪਿੰਡ ਜੰਡੂ ਸਿੰਘਾ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਹੋਈ। ਇਸ ਮੋਕੇ ਤੇ ਰਾਗੀ ਬੀਬੀ ਗੁਰਸ਼ਰਨ ਕੋਰ ਅਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਬੈਰਾਗਮਈ ਕੀਰਤਨ ਕਰਕੇ ਨਿਹਾਲ ਕੀਤਾ। ਨੰਬਰਦਾਰ ਰਾਮ ਪ੍ਰਕਾਸ਼ ਨੂੰ ਭਜਨ ਲਾਲ ਚੋਪੜਾ, ਚੋਧਰੀ ਸੁਰਿੰਦਰ ਸਿੰਘ, ਵਿਧਾਇਕ ਸਰਵਣ ਸਿੰਘ ਫਿਲੋਰ, ਬਾਬਾ ਕਿਸ਼ੋਰ ਚੰਦ ਬੰਗਾ, ਅਤੇ ਪੁਜੀਆਂ ਹੋਰ ਅਹਿਮ ਸ਼ਖਸ਼ੀਅਤਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ, ਅਤੇ ਉਨਾਂ ਵੱਲੋਂ ਸਮਾਜ ਪ੍ਰਤੀ ਪਿੰਡ ਅਤੇ ਇਲਾਕਾ ਵਾਸੀਆਂ ਨੂੰ 30 ਸਾਲ ਪੰਚੀ, ਅਤੇ 15 ਸਾਲ ਨੰਬਰਦਾਰੀ ਰਾਹੀਂ ਨਿਭਾਈਆ ਸੇਵਾਵਾਂ ਤੇ ਚਾਨਣਾਂ ਪਾਇਆ।  ਇਸ ਮੋਕੇ ਤੇ ਪ੍ਰੋਫੈਸਰ ਜੀ.ਸੀ ਕੋਲ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਇਸ ਮੋਕੇ ਤੇ ਚਰਨਜੀਤ ਰਾਏ, ਅੰਬੇਡਕਰ ਸੈਨਾਂ ਪ੍ਰਧਾਨ ਜਸਵੀਰ ਕੋਲ, ਸੋਹਣ ਲਾਲ, ਬਲਵਿੰਦਰ ਕੁਮਾਰ, ਕਮਲਜੀਤ, ਗੁਰਜਿੰਦਰ ਪਾਲੀ, ਸ਼ਿੰਗਾਰਾ ਰਾਮ, ਸਮੂਹ ਗਾ੍ਰਮ ਪੰਚਾਇਤ ਜੰਡੂ ਸਿੰਘਾ, ਜਸਵਿੰਦਰ ਬੱਲ, ਆਰ ਐਲ ਸ਼ੇਲੀ, ਕੋਸਲਰ ਸੁਰਿੰਦਰ ਕੋਰ, ਚਰਨ ਦਾਸ ਨਕੋਦਰ, ਮੁਲਖ ਰਾਜ, ਇੰਸਪੈਕਟਰ ਰਣਜੀਤ ਕੋਲ, ਅਤੇ ਹੋਰ ਹਾਜਰ ਸਨ।

No comments:

Post Top Ad

Your Ad Spot