'ਆਪ' ਨੇ ਮੰਤਰੀ ਸੰਦੀਪ ਨੂੰ ਬਾਹਰ ਦਾ ਰਸਤਾ ਦਿਖਾ ਰਾਜਨੀਤੀ ਵਿੱਚ ਨਵੀੰ ਮਿਸਾਲ ਪੇਸ਼ ਕੀਤੀ-ਐਡਵੋਕੇਟ ਨਵੀਨ ਜੈਰਥ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 3 September 2016

'ਆਪ' ਨੇ ਮੰਤਰੀ ਸੰਦੀਪ ਨੂੰ ਬਾਹਰ ਦਾ ਰਸਤਾ ਦਿਖਾ ਰਾਜਨੀਤੀ ਵਿੱਚ ਨਵੀੰ ਮਿਸਾਲ ਪੇਸ਼ ਕੀਤੀ-ਐਡਵੋਕੇਟ ਨਵੀਨ ਜੈਰਥ

ਜੋਨ ਮਹਿਲਾ ਇੰਚਾਰਜ ਮਨਦੀਪ ਕੌਰ ਦੀ ਅਗੁਵਾਈ ਵਿੱਚ ਮਿਲਣ ਆਏ ਵਫਦ ਨਾਲ ਗੱਲਬਾਤ ਕਰਦੇ ਹੋਏ 'ਆਪ' ਨੇਤਾ ਐਡਵੋਕੇਟ ਨਵੀਨ ਜੈਰਥ।
ਹੁਸ਼ਿਆਰਪੁਰ 3 ਸਤੰਬਰ (ਤਰਸੇਮ ਦੀਵਾਨਾ)-ਆਮ ਆਦਮੀ ਪਾਰਟੀ ਦੇ ਕੌਮੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁਰੂ ਤੋਂ ਹੀ ਕਹਿੰਦੇ ਸਨ ਕਿ ਅਸੀਂ ਰਾਜਨੀਤੀ ਕਰਨ ਨਹੀਂ ਇਸਨੂੰ ਬਦਲਣ ਆਏ ਹਾਂ। ਉਹ ਇਹ ਵੀ ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਵਿੱਚ ਸ਼ਾਮਿਲ ਜਾਂ ਚਰਿੱਤਰਹੀਨ ਉਹਨਾਂ ਦਾ ਆਪਣਾ ਲੜਕਾ ਵੀ ਹੋਵੇਗਾ ਤਾਂ ਉਹ ਉਸਨੂੰ ਬਖਸ਼ਣਗੇ ਨਹੀਂ। ਇਸੀ ਤਹਿਤ ਜਿੱਥੇ ਉਹਨਾਂ ਨੇ ਪਹਿਲਾਂ ਦਿੱਲੀ ਦੇ ਦੋ ਮੰਤਰੀ ਬਰਖਾਸਤ ਕੀਤੇ ਉੱਥੇ ਹੀ ਹੁਣ ਦਿੱਲੀ ਦਾ ਮੰਤਰੀ ਸੰਦੀਪ ਕੁਮਾਰ ਅਸ਼ਲੀਲ ਹਰਕਤਾਂ ਕਾਰਣ ਨਾ ਸਿਰਫ ਮੰਤਰੀ ਮੰਡਲ ਵਿੱਚੋਂ ਕੱਢ ਦਿੱਤਾ ਬਲਕਿ ਉਸਨੂੰ ਪਾਰਟੀ ਵਿੱਚੋਂ ਵੀ ਬਾਹਰ ਦਾ ਰਸਤਾ ਦਿਖਾ ਦਿੱਤਾ। ਉਕਤ ਅਲਫਾਜ ਆਮ ਆਦਮੀ ਪਾਰਟੀ ਦੀ ਕੌਮੀ ਪਰਿਸ਼ਦ ਦੇ ਮੈਂਬਰ ਐਡਵੋਕੇਟ ਨਵੀਨ ਜੈਰਥ ਨੇ ਜੋਨ ਮਹਿਲਾ ਇੰਚਾਰਜ ਮਨਦੀਪ ਕੌਰ ਦੀ ਅਗੁਵਾਈ ਵਿੱਚ ਮਿਲਣ ਆਏ ਇੱਚ ਵਫਦ ਨਾਲ ਗੱਲਬਾਤ ਕਰਦਿਆਂ ਕਹੇ। ਇਸ ਵਫਦ ਵਿੱਚ ਮਨਦੀਪ ਕੌਰ ਤੋਂ ਇਲਾਵਾ ਸਰਬਜੀਤ ਕੌਰ, ਜਸਦੀਪ ਕੌਰ, ਜਸਵਿੰਦਰ ਕੌਰ, ਪ੍ਰੀਤਮ ਸਿੰਘ, ਜਸਦੀਪ ਸਿੰਘ, ਗੁਰਪਾਲ ਸਿੰਘ ਆਦਿ ਆਪਣਾ ਦੁੱਖੜਾ ਲੈ ਕੇ ਜੈਰਥ ਨੂੰ ਮਿਲਣ ਆਏ ਸਨ। ਐਡਵੋਕੇਟ ਜੈਰਥ ਨੇ ਦੱਸਿਆ ਕਿ ਦੇਸ਼ ਦੇ ਇਤਿਹਾਸ ਵਿੱਚ ਆਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਿਰਫ ਆਰੋਪ ਲੱਗਣ ਤੋਂ ਤੁਰੰਤ ਬਾਅਦ ਆਪਣੇ 3 ਮੰਤਰੀਆਂ ਨੂੰ ਬਾਹਰ ਕੱਢ ਦਿੱਤਾ। ਉੱਥੇ ਦੂਜੇ ਪਾਸੇ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਦੇਸ਼ ਦੀਆਂ ਹੋਰ ਕੌਮੀ ਅਤੇ ਸੂਬਾ ਪਾਰਟੀਆਂ ਆਪਣੇ ਆਪ ਨੂੰ ਦੱਸਦੀਆਂ ਤਾਂ ਭ੍ਰਿਸ਼ਟਾਚਾਰ ਮੁਕਤ ਅਤੇ ਚਰਿੱਤਰਵਾਨ ਹਨ ਪਰ ਸੱਚਾਈ ਕੁੱਝ ਹੋਰ ਹੀ ਹੈ ਕਿਉਕਿ ਇਹਨਾਂ ਪਾਰਟੀਆਂ ਦੇ ਵੱਡੇ ਨੇਤਾ ਜਦੋਂ ਵੀ ਕਿਸੇ ਸਕੈਂਡਲ ਵਿੱਚ ਫਸਦੇ ਹਨ ਤਾਂ ਮਾਮਲਾ ਅਦਾਲਤ ਵਿੱਚ ਪੈਂਡਿੰਗ ਹੋਣ ਦਾ ਬਹਾਨਾ ਕਰਕੇ ਇਹ ਆਪਣੀ ਲੀਡਰਸ਼ਿਪ ਨੂੰ ਬਚਾਉਂਦੀਆਂ ਹਨ। ਕਾਂਗਰਸ ਵਿੱਚ ਨਾਰਾਇਣ ਦੱਤ ਤਿਵਾਰੀ, ਦਿੱਗਵਿਜੇ ਸਿੰਘ, ਅਭਿਸ਼ੇਕ ਮਨੂ ਸਿੰਘ ਜੇਕਰ ਇਸਦੇ ਉਦਾਹਰਣ ਹਨ ਤਾਂ ਉੱਥੇ ਕੇਂਦਰ ਵਿੱਚ ਬੈਠੀ ਭਾਜਪਾ ਦੀ ਮੋਦੀ ਸਰਕਾਰ ਦੇ ਸਾਬਕਾ ਮੰਤਰੀ ਨਿਹਾਲ ਚੰਦ, ਕਰਨਾਟਕ ਦੀ ਵਿਧਾਨ ਸਭਾ ਵਿੱਚ ਪਾਰਨ ਫਿਲਮਾਂ ਦੇਖਦੇ ਹੋਏ ਭਾਜਪਾ ਵਿਧਾਇਕ, ਅਸਮ ਅਤੇ ਰਾਜਸਥਾਨ ਵਿੱਚ ਕੈਮਰੇ ਸਾਹਮਣੇ ਅਸ਼ਲੀਲ ਹਰਕਤਾਂ ਕਰਦੇ ਹੋਏ ਭਾਜਪਾ ਦੇ ਵਿਧਾਇਕ ਇਸਦੇ ਤਾਜਾ ਉਦਾਹਰਣ ਹਨ। ਕਾਂਗਰਸ ਹੋਵੇ ਜਾਂ ਭਾਜਪਾ ਇੱਥੇ ਗਲਤ ਨੇਤਾ ਨੂੰ ਹਮੇਸ਼ਾ ਤਰੱਕੀ ਦਿੱਤੀ ਗਈ ਹੈ।
ਸ਼ਿਸ਼ਟ ਮੰਡਲ ਵਿੱਚ ਸ਼ਾਮਿਲ ਪੀੜਿਤ ਸਰਬਜੀਤ ਕੌਰ ਦੇ ਮਾਮਲੇ ਵਿੱਚ ਜੈਰਥ ਨੇ ਪੁਲੀਸ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਆਰੋਪੀਆਂ ਦੇ ਖਿਲਾਫ ਅਦਾਲਤ ਵਿੱਚ ਤੁਰੰਤ ਚਲਾਨ ਪੇਸ਼ ਕਰਕੇ ਉਹਨਾਂ ਨੂੰ ਇੰਸਾਫ ਦੇਣ ਦੀ ਮੰਗ ਕੀਤੀ। ਜੈਰਥ ਨੇ ਕਿਹਾ ਕਿ ਸਰਬਜੀਤ ਕੌਰ ਨੂੰ ਇੰਸਾਫ ਇਸ ਵਾਸਤੇ ਨਹੀਂ ਮਿਲ ਰਿਹਾ ਕਿਉਂਕਿ ਉਸਦੇ ਕੇਸ ਵਿੱਚ ਇੱਕ ਆਰੋਪੀ ਪੁਲਿਸ ਮੁਲਾਜਮ ਹੈ। ਉਹਨਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਤੁਰੰਤ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਉਹ ਇਹ ਮਾਮਲਾ ਹਾਈ ਕੋਰਟ ਲੈ ਜਾਣਗੇ।

No comments:

Post Top Ad

Your Ad Spot