ਐਜੂਕੇਸ਼ਨ ਪ੍ਰੋਜੇਕਟ ਵੱਲੋਂ ਪਿੰਡ ਥੋਬਾ ਵਿਖੇ ਨਸ਼ਾਂ ਛਡਾਓ ਕੈਂਪ ਦਾ ਅਯੋਜਨ ਕੀਤਾ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 September 2016

ਐਜੂਕੇਸ਼ਨ ਪ੍ਰੋਜੇਕਟ ਵੱਲੋਂ ਪਿੰਡ ਥੋਬਾ ਵਿਖੇ ਨਸ਼ਾਂ ਛਡਾਓ ਕੈਂਪ ਦਾ ਅਯੋਜਨ ਕੀਤਾ ਗਿਆ

ਨਸ਼ਾ ਛਡਾਓ ਕੈਂਪ ਨੂੰ ਸੰਬੋਧਨ ਕਰਦੇ ਅਸਟ੍ਰੇਲੀਆ
ਤੋਂ ਪਾਦਰੀ ਤੇ ਕੈਂਪ ਵਿੱਚ ਲੋਕਾਂ ਦਾ ਇਕੱਠ
ਰਮਦਾਸ 30 ਸਤੰਬਰ (ਸਾਹਿਬ ਖੋਖਰ) ਡਾਇਸਸ ਆਫ ਅੰਮ੍ਰਿਤਸਰ ਅਧੀਨ ਚਲਾਏ ਜਾ ਰਹੇ ਐਜੂਕੇਸ਼ਨ ਪ੍ਰੋਜੇਕਟ ਵੱਲੋਂ ਪੰਜਾਬ ਅੰਦਰ ਨਸ਼ਿਆ ਦੇ ਵੱਧ ਰਹੇ ਪਰਕੋਪ ਨੂੰ ਠੱਲ ਪਾਉਣ ਲਈ ਪ੍ਰੋਜੇਕਟ ਇੰਚਾਰਜ ਸ੍ਰੀ ਓਮ ਪ੍ਰਕਾਸ਼ ਦੀ ਪ੍ਰਧਾਨਗੀ ਹੇਠ ਥੋਬਾ ਵਿਖੇ ਨਸ਼ਾ ਛਡਾਓ ਕੈਂਪ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਅਸਟ੍ਰੇਲੀਆ ਤੋਂ ਪਾਦਰੀ ਨੀਲ ਯੂਨਾਈਟੇਡ ਸਮੇਤ ਉਨ੍ਹਾਂ ਦੀ ਪੂਰੀ ਟੀਮ ਨੇ ਭਾਗ ਲਿਆ ਇਸ ਮੌਕੇ ਉਨ੍ਹਾਂ ਇੱਕ ਵੱਡੇ ਇਕੱਠ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਪੰਜਾਬ ਵਿੱਚ ਨੌਜਵਾਨਾਂ ਅੰਦਰ ਵੱਧ ਰਿਹਾ ਨਸ਼ੇ ਦਾ ਰੁਝਾਨ ਬਹੁਤ ਹੀ ਖਤਰਨਾਕ ਰੁਖ ਇਖਤਿਆਰ ਕਰ ਚੁੱਕਾ ਹੈ ਜਿਸ ਦੀ ਗ੍ਰਿਫਤ ਵਿੱਚ 70ਫੀਸਦੀ ਨੌਜਵਾਨ ਆ ਚੁੱਕੇ ਹਨ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆ ਦੀ ਗੁਲਾਮੀ ਤੋਂ ਨਿਯਾਤ ਦਵਾਉਣ ਲਈ ਡਾਇਸਸ ਆਫ ਅੰਮ੍ਰਿਤਸਰ ਨੇ ਪਿੰਡ ਪਿੰਡ ਕੈਂਪ ਲਗਾਉਣ ਦਾ ਫੈਂਸਲਾ ਕੀਤਾ ਹੈ ਜਿਸ ਅਧੀਨ ਅੱਜ ਪਿੰਡ ਥੋਬਾ ਵਿਖੇ ਕੈਂਪ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ੇ ਤੋਂ ਨਿਯਾਤ ਪਾਉਣੀ ਚਾਹੁੰਦੇ ਹਨ ਉਨ੍ਹਾਂ ਦਾ ਡਾਇਸਸ ਆਫ ਅੰਮ੍ਰਿਤਸਰ ਪੂਰਾ ਸਹਿਯੋਗ ਕਰੇਗਾ ਉਨਾਂ ਨੂੰ ਨਸ਼ਿਆ ਦੀ ਗੁਲਾਮੀ ਤੋਂ ਬਚਾਵੇਗਾ। ਇਸ ਮੌਕੇ ਐਜੂਕੇਸ਼ਨ ਪ੍ਰੋਜੇਕਟ ਦੇ ਏ.ਪੀ.ੳ. ਕੁਲਵੰਤ ਸੂਫੀਆ, ਮੈਡਮ ਕੈਥਰੀਨ, ਮੈਡਮ ਰਮਨ, ਪਾਦਰੀ ਲਖਵਿੰਦਰ ਜੀਤ ਸਿੰਘ, ਸਾਂਝ ਕੇਂਦਰ ਰਮਦਾਸ ਦੇ ਇੰਚਾਰਜ ਕੁਲਦੀਪ ਰਾਜ, ਹੀਰਾ ਲਾਲ, ਯੂਨਸ ਮਸੀਹ, ਸਾਈਦਾਸ, ਜਤਿੰਦਰ ਕੁਮਾਰ, ਸ੍ਰੀ ਤਰਸੇਮ ਮਸੀਹ, ਸੰਨੀ ਥੋਬਾ, ਬੀਬੀ ਸਵੀਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਮੋਜੂਦ ਸਨ।

No comments:

Post Top Ad

Your Ad Spot