ਆਲ ਇੰਡੀਆ ਦਲਿੱਤ ਇਸਾਈ ਮੋਰਚਾ ਦੀ ਅਹਿਮ ਮੀਟਿੰਗ ਪਿੰਡ ਅਵਾਨ ਵਿੱਚ ਲੋਕਾ ਨੂੰ ਦਰ ਪੇਸ਼ ਆ ਰਹੀ ਮੁਸ਼ਕਲਾ ਤੇ ਹੋਈ ਚਰਚਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 24 September 2016

ਆਲ ਇੰਡੀਆ ਦਲਿੱਤ ਇਸਾਈ ਮੋਰਚਾ ਦੀ ਅਹਿਮ ਮੀਟਿੰਗ ਪਿੰਡ ਅਵਾਨ ਵਿੱਚ ਲੋਕਾ ਨੂੰ ਦਰ ਪੇਸ਼ ਆ ਰਹੀ ਮੁਸ਼ਕਲਾ ਤੇ ਹੋਈ ਚਰਚਾ

ਦਿਨੋ ਦਿਨ ਵੱਦ ਦੀ ਹੋਈ ਗਰੀਬੀ ਨੂੰ ਮਾਤ ਪਾਉਣ ਵਾਸਤੇ ਪਿੰਡ ਵਾਸੀਆ ਨਾਲ ਮੀਟਿੰਗ ਕਰਦੇ ਹੋਏ ਰੋਬਿਟ ਮਸੀਹ ਪਛੀਆ
ਰਮਦਾਸ 24 ਸਤੰਬਰ (ਸਾਹਿਬ ਖੋਖਰ) ਆਲ ਇੰਡੀਆ ਦਲਿੱਤ ਇਸਾਈ ਮੋਰਚਾ ਦੀ ਪ੍ਰਧਾਂਨਗੀ ਹੇਠ ਇੱਕ ਅਹਿਮ ਮੀਟਿੰਗ ਪਿੰਡ ਅਵਾਣ ਵਿਖੇ ਹੋਈ ।ਜਿਸ ਵਿੱਚ ਲੋਕਾਂ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਪੀਣ ਵਾਲਾ ਪਾਣੀ,ਪੰਜ ਪੰਜ ਮਰਲੇ ਦੇ ਪਲਾਟਾਂ ਤੇ ਮਕਾਨ ਬਣਾਉਣ ਲਈ ਡੇਢ ਲੱਖ ਰੁਪਏ ਦੀ ਗ੍ਰਾਂਟ, ਨੀਲੇ ਕਾਰਡ ਬਣਾਉਣ ਤੇ ਨਰੇਗਾ ਸਕੀਮ ਤਹਿਤ ਲੋਕਾਂ ਨੂੰ ਰੁਜਗਾਰ ਦੇਣਾ ਆਦਿ ਵਿਸ਼ੇਸ ਚਰਚਾ ਕੀਤੀ ਗਈ । ਰੋਬਟ ਪਸ਼ੀਆਂ ਨੇ ਕਿਹਾ ਕਿ ਅਕਾਲੀ ਭਾਜਪਾ  ਸਰਕਾਰ ਨੇ ਆਪਣੇ ਕਰੀਬ 9 ਸਾਲ ਦੇ ਸਮੇ ਵਿੱਚ ਜਿੰਨੇ ਵੀ ਵਾਅਦੇ ਕੀਤੇ ਹਨ ਉਹਨਾ ਵਿੱਚੋ ਇੱਕ ਵੀ ਪੂਰਾ ਨਹੀ ਕੀਤਾ ਤੇ ਗਰੀਬ ਦਿਨੋ ਦਿਨ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਜਿੰਨੀਆ ਵੀ ਸਕੀਮਾਂ ਸਰਕਾਰ ਵੱਲੋ ਲਾਗੂ ਕੀਤੀਆ ਜਾਂਦੀਆ ਹਨ ਜਾਂ ਤਾਂ ਉਹ ਸਿਰਫ ਕਾਗਜੀ ਕਾਰਵਾਈ ਵਿੱਚ ਹੀ ਉਜਾਗਰ ਹੁੰਦੀਆਂ ਹਨ ਜੇਕਰ ਕਿਧਰੇ ਇਹ ਸਕੀਮਾਂ ਲਾਗੂ ਹੋ ਵੀ ਜਾਂਦੀਆਂ ਹਨ ਤਾਂ ਇਹ ਸਿਰਫ ਸੀਮਤ ਲੋਕਾਂ ਜਾਂ ਵੱਡੇ ਵੱਡੇ ਲੋਕਾਂ ਦੀਆਂ ਕਠਪੁਤਲੀਆਂ ਹੀ ਬਣ ਕੇ ਰਹਿ ਜਾਂਦੀਆਂ ਹਨ ਤੇ ਇਸ ਦਾ ਫਾਇਦਾ ਸਿਰਫ ਅਮੀਰ ਲੋਕ ਹੀ ਲੈਦੇ ਹਨ ਗਰੀਬ ਨੂੰ ਤਾਂ ਇੰਨ੍ਹਾ ਸਕੀਮਾਂ ਦੇ ਨਾਂ ਹੀ ਸੁਣਨ ਨੂੰ ਮਿਲਦੇ ਹਨ ਕਿ ਇਹ ਸਕੀਮਾਂ ਗਰੀਬਾਂ ਵਾਸਤੇ ਲਾਗੂ ਕੀਤੀਆ ਗਈਆਂ ਹਨ । ਉਹਨਾ ਸਰਕਾਰ ਤੋ ਮੰਗ ਕਰਦਿਆ ਕਿਹਾ ਕਿ ਇੰਨ੍ਹਾ ਸਕੀਮਾਂ ਦੀ ਵਰਤੋ ਪਹਿਲਾ ਪੂਰੀ ਜਾਣਕਾਰੀ ਇਕੱਤਰ ਕਰਕੇ ਤੇ ਗਰੀਬ ਵਰਗ ਦੇ ਲੋਕਾਂ ਦੀ ਸੂਚੀ ਤਿਆਰ ਕਰਨ ਤੋ ਬਾਅਦ ਹੀ ਲਾਗੂ ਕਰਨਾ ਚਾਹੀਦਾ ਹੈ।

No comments:

Post Top Ad

Your Ad Spot