ਪੱਤਰਕਾਰ ਜੋਗਿੰਦਰ ਸਿੰਘ ਥਿੰਦ ਨੂੰ ਲੱਗਾ ਸਦਮਾ, ਸਾਲੇ ਦਾ ਹੋਇਆ ਦਿਹਾਂਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 28 September 2016

ਪੱਤਰਕਾਰ ਜੋਗਿੰਦਰ ਸਿੰਘ ਥਿੰਦ ਨੂੰ ਲੱਗਾ ਸਦਮਾ, ਸਾਲੇ ਦਾ ਹੋਇਆ ਦਿਹਾਂਤ

ਜੰਗੀਰ ਚੰਦ ਦੀ ਫਾਇਲ ਫੋੋਟੋ
ਗੁਰੂਹਰਸਹਾਏ, 28 ਸਤੰਬਰ (ਮਨਦੀਪ ਸਿੰਘ ਸੋਢੀ)- ਪੱਤਰਕਾਰ ਜੋਗਿੰਦਰ ਸਿੰਘ ਥਿੰਦ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ ਜਦੋਂ ਉਸ ਦੇ ਸਾਲੇ ਜੰਗੀਰ ਚੰਦ ਦਾ ਦਿਹਾਂਤ ਹੋ ਗਿਆ। ਜੰਗੀਰ ਚੰਦ ਦਾ ਜਨਮ ਪਿਤਾ ਭਾਗ ਰਾਮ ਤੇ ਮਾਤਾ ਕੁਸ਼ਲਿਆਂ ਦੇ ਕੁੱਖੋ 1961 ਵਿਚ ਚੱਕ ਜਮਾਲਗੜ ਵਿਖੇ ਹੋਇਆ ਸੀ । ਉਹ ਪਿੰਡ ਚੱਕ ਜਮਾਲਗੜ (ਪੰਜੇ ਕੇ) ਦੇ ਸਰਪੰਚ ਵੀ ਰਹਿ ਚੁੱਕੇ ਹਨ। ਇਸ ਵਕਤ ਉਹਨਾਂ ਦੇ ਪਰਿਵਾਰ ਨਾਲ ਹੰਸ ਰਾਜ ਜੋਸਨ ਕਾਂਗਰਸ ਆਗੂ, ਇਕਬਾਲ ਸਿੰਘ ਤ੍ਰਿਪਾਲ ਕੇ, ਨਸੀਬ ਸਿੰਘ ਸੰਧੂ ਪੀ ਏ ਰਾਣਾ ਸੋਢੀ, ਹੈਪੀ ਬਰਾੜ ਜ਼ੋਨ ਇੰਚਾਰਜ਼ ਅਕਾਲੀ ਦਲ, ਸ਼ਿਵ ਤ੍ਰਿਪਾਲ ਕੇ, ਬਲਦੇਵ ਰਾਜ ਚੇਅਰਮੈਨ ਜ਼ਿਲਾ ਪ੍ਰੀਸ਼ਦ, ਰਾਜ ਬਖਸ਼ ਕੰਬੋਜ਼ ਪ੍ਰਧਾਨ ਦਿਹਾਂਤੀ ਕਾਂਗਰਸ ਜਲਾਲਾਬਾਦ, ਮਲਕੀਤ ਥਿੰਦ ਆਪ ਆਗੂ, ਸਤਪਾਲ ਥਿੰਦ, ਗੁਰਮੀਤ ਕਚੂਰਾ, ਰਜਿੰਦਰ ਕੰਬੋਜ਼, ਰਮੇਸ਼ ਕੁਮਾਰ, ਹਰਮੀਤ ਪਾਲ, ਪ੍ਰਦੀਪ, ਵਰੁਣ, ਮਹਿੰਦਰ ਥਿੰਦ ਅਤੇ ਸਮੂਹ ਗੁਰੂਹਰਸਹਾਏ ਪ੍ਰੈਸ ਕਲੱਬ ਮੈਂਬਰਾਂ ਨੇ ਉਸ ਦੇ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ । ਉਹਨਾਂ ਨਮਿੱਤ ਰੱਖੇ ਗਏ ਸ੍ਰੀ ਆਖੰਡ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 30 ਸਤੰਬਰ ਦਿਨ ਸ਼ੁੱਕਰਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ।

No comments:

Post Top Ad

Your Ad Spot