ਸੈਕੜੇ ਕਿਸਾਨਾਂ, ਖੇਤ ਮਜਦੂਰਾਂ, ਔਰਤਾਂ ਨੇ ਬਾਬਾ ਨਾਨਕ ਜੀ ਦੀ ਉਤਮ ਖੇਤੀ , ਭਾਈ ਲਾਲੋ ਦੀ ਕਿਰਤ ਨੂੰ ਬਚਾਉਣ ਲਈ ਹੋਕਾਂ ਦੇਦਿਆਂ ਕਿਸਾਨ ਮਜਦੂਰ, ਚੇਤਨਾ ਕਾਨਫਰੰਸ ਤੇ ਜਥਾ ਮਾਰਚ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 21 September 2016

ਸੈਕੜੇ ਕਿਸਾਨਾਂ, ਖੇਤ ਮਜਦੂਰਾਂ, ਔਰਤਾਂ ਨੇ ਬਾਬਾ ਨਾਨਕ ਜੀ ਦੀ ਉਤਮ ਖੇਤੀ , ਭਾਈ ਲਾਲੋ ਦੀ ਕਿਰਤ ਨੂੰ ਬਚਾਉਣ ਲਈ ਹੋਕਾਂ ਦੇਦਿਆਂ ਕਿਸਾਨ ਮਜਦੂਰ, ਚੇਤਨਾ ਕਾਨਫਰੰਸ ਤੇ ਜਥਾ ਮਾਰਚ ਕੀਤਾ

ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾ. ਸਤਨਾਮ ਸਿੰਘ ਦੀ ਅਗਵਾਈ ਹੇਠ ਜਥਾ ਮਾਰਚ ਕਰਦੇ ਹੋਏ ਕਿਸਾਨ ਆਗੂ ਤੇ ਬੀਬੀਆ।
ਰਮਦਾਸ 21 ਸਤੰਬਰ (ਸਾਹਿਬ ਖੋਖਰ) ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਦੀ ਅਗਵਾਈ ਹੇਠ ਸੈਕੜੇ ਕਿਸਾਨਾਂ, ਖੇਤ ਮਜਦੂਰਾਂ, ਔਰਤਾਂ  ਨੇ ਬਾਬਾ ਨਾਨਕ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਦੀ ਉਤਮ ਖੇਤੀ , ਭਾਈ ਲਾਲੋ ਦੀ ਕਿਰਤ ਨੂੰ ਬਚਾਉਣ ਲਈ ਹੋਕਾਂ ਦੇਦਿਆਂ ਕਿਸਾਨ ਮਜਦੂਰ, ਚੇਤਨਾ ਕਾਨਫਰੰਸ ਤੇ ਨਾਅਰੇ ਲਗਾਉਦਿਆ ਜਥਾ ਮਾਰਚ ਕੀਤਾ ਜਿਸ ਵਿੱਚ ਗੁਰਨਾਮ ਸਿੰਘ ਉਮਰਪੁਰਾ, ਸ਼ੀਤਲ ਸਿੰਘ ਤਲਵੰਡੀ, ਬੀਬੀ ਅਜੀਤ ਕੌਰ ਕੋਟਰਜਾਦਾ, ਕੁਲਵੰਤ ਸਿੰਘ ਮੱਲੂਨਂੰਗਲ, ਦੇਸ਼ ਭਗਤ ਸੁੱਚਾ ਸਿੰਘ ਠੱਠਾ, ਮਾ: ਹਰਭਜਨ ਸਿੰਘ ਟਰਪਈ, ਬਲਵਿੰਦਰ ਸਿੰਘ ਰਵਾਲ ਨੇ ਕਿਹਾ ਕਿ ਪੰਜਾਬ ਸੂਬੇ ਦੀ ਇਸ ਅਜੋਕੀ ਸਮਾਜਿਕ ,ਰਾਜਨੀਤਿਕ ਵਿਵਸਥਾ ਵਿੱਚੋ ਗੁਜਰ ਰਿਹਾ ਜੋ ਡਰਾਉਣੀ ਤੇ ਚਿੰਤਾਂ ਜਨਕ ਬਣੀ ਹੋਈ ਹੈ । ਸੂਬੇ ਵਿੱਚ ਗਰੀਬੀ, ਬੇਰੁਜਗਾਰੀ, ਭ੍ਰਿਸਟਾਚਾਰ, ਮਹਿੰਗਾਈ, ਬਦਇੰਤਜਾਮੀਤੇ ਸਮਾਜਿਕ ਪ੍ਰਸ਼ਾਸ਼ਨਿਕ ਜਬਰ ਵਿੱਚ ਬੁਰੀ ਤਰ੍ਹਾ ਗਰੱਸਿਆ ਹੋਇਆ ਹੈ । ਉਹਨਾ ਨੇ ਕੇਦਰ ਤੇ ਪੰਜਾਬ ਦੀਆਂ ਸਰਕਾਰਾਂ ਤੇ ਲੋਕ ਮਾਰੂ ਨੀਤੀਆ ਕਾਰਨ ਵਿਉਪਾਰ ਬਿਲਕੁੱਲ ਖਤਮ ਹੋ ਚੁੱਕਾ ਹੈ ਤੇ ਕਿਰਤ ਕਰਨ ਵਾਲਿਆ ਨੂੰ ਦੋ ਟਾਈਮ ਦੀ ਰੋਟੀ ਦਾ ਸਹਿਸਾ ਬਣਿਆ ਰਹਿੰਦਾ ਹੈ । ਉਹਨਾ ਕਿਸਾਨੀ, ਜਵਾਨੀ, ਜਲ ਜੰਗਲ ਤੇ ਜਮੀਨ ਨੂੰ ਜੱਥੇਬੰਧਕ ਹੋ ਕੇ ਸੰਘਰਸ਼ ਕਰਨ ਦਾ ਹੋਕਾ ਦਿੱਤਾ । ਇਸ ਮੌਕੇ ਉੱਘੇ ਆਰਥਿਕ ਮਾਹਰ ਰਾਜਬਲਬੀਰ ਸਿੰਘ ਵੀਰਮ, ਖੇਤ ਮਜਦੂਰ ਸੂਬਾ ਆਗੂ ਗੁਰਨਾਮ ਸਿੰਘ ਉਮਰਪੁਰਾ , ਨਾਮਧਾਰੀ ਬਾਬਾ ਰਾਮ ਸਿੰਘ, ਬਾਬਾ ਕੁਲਦੀਪ ਮੋਲੇਕੇ, ਸਰਹੱਦੀ ਖੇਤਰ ਦੇ ਕਿਸਾਨ ਆਗੂ ਹਰਜਿੰਦਰ ਸਿੰਘ ਸੋਹਲ, ਨੌਜਵਾਨ ਸਭਾ ਦੇ ਆਗੂ ਸੁਰਜੀਤ ਸਿੰਘ ਦੁਦਰਾਏ  ਬੀਬੀ ਮਨਜੀਤ ਕੌਰ ਭੁਰੇਗਿੱਲ, ਸੁਰਜੀਤ ਸਿੰਘ ਭੂਰੇਗਿੱਲ, ਜੱਗਾ ਸਿੰਘ ਡੱਲਾ, ਸਤਨਾਮ ਸਿੰਘ ਚੱਕਔਲ, ਜਗੀਰ ਸਿੰਘ, ਕਾਰਜ ਸਿੰਘ ਮਜੀਠਾ ਆਦਿ ਨੇ ਵੀ ਕਾਨਫਰੰਸ ਨੂੰ ਸੰਬੋਧਨ ਕਰਕੇ ਆਪਣੀ ਹਾਜਰੀ ਲਗਵਾਈ।

No comments:

Post Top Ad

Your Ad Spot